ਨਕੋਦਰ, (ਬਾਣੀ ਨਿਊਜ਼)

ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਵਿਖੇ ਬੱਚਿਆਂ ਦੀ ਸ਼ੁਰੂਆਤੀ ਸਿੱਖਿਆ ਦੀ ਤਿਆਰੀ, ਬੱਚਿਆਂ ਪ੍ਰਤੀ ਮਾਵਾਂ ਦੀ ਭੂਮਿਕਾ, ਬੱਚਿਆਂ ਦੇ ਭਾਸ਼ਾਈ ਅਤੇ ਬੌਧਿਕ ਵਿਕਾਸ ਹਿੱਤ ਘਰ ਵਿੱਚ ਮਾਵਾਂ ਦੀ ਅਗਵਾਈ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਅਤੇ ਮਾਪਿਆਂ ਮਾਵਾਂ ਤੇ ਅਧਿਆਪਕਾਂ ਵਿਚਕਾਰ ਨਿਰੰਤਰ ਰਾਬਤਾ

ਤਾਲਮੇਲ ਬਣਾਈ ਰੱਖਣ ਦੇ ਉਦੇਸ਼ ਨਾਲ਼ ਮਦਰ ਵਰਕਸ਼ਾਪ ਕਰਵਾਈ ਗਈ।

ਜਿਸ ਵਿੱਚ ਵੱਖ-ਵੱਖ ਗਤੀਵਿਧੀਆਂ, ਵਿਚਾਰ ਚਰਚਾ ਅਤੇ ਰਚਨਾਤਮਿਕ ਵੀਡੀਓਜ਼ ਦੀ ਮਦਦ ਨਾਲ਼ ਪ੍ਰਭਾਵਸ਼ਾਲੀ ਸਮਾਗਮ ਰਚਾਇਆ ਗਿਆ।

ਮਾਵਾਂ ਵੱਲੋਂ ਬੜੇ ਉਤਸ਼ਾਹ ਨਾਲ਼ ਭਾਗ ਲਿਆ ਗਿਆ ਅਤੇ ਸਕੂਲ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਗਈ।

ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਦੇ ਸਕੂਲ ਮੁਖੀ ਜਸਵੀਰ ਸਿੰਘ ਸ਼ਾਇਰ ਹੁਰਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਾਂ, ਬੱਚਿਆਂ ਨੂੰ ਸਿੱਖਣ ਸਹਾਇਕ ਸਮੱਗਰੀ, ਖੇਡ ਗਤੀਵਿਧੀਆਂ ਸਮੇਤ ਵਿਹਾਰਕ ਗਿਆਨ ਪ੍ਰਦਾਨ ਕਰਦੇ ਹਾਂ ਅਤੇ ਸਮੇਂ- ਸਮੇਂ ਭਰਵੇਂ ਸਮਾਗਮ ਕਰ ਕਰਾ ਕੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾਂਦਾ ਹੈ।

ਇਸੇ ਤਰ੍ਹਾਂ ਅਧਿਆਪਕਾ ਅਮਨਦੀਪ ਕੌਰ ਹੁਰਾਂ ਮਦਰ ਵਰਕਸ਼ਾਪ ਸੰਬੰਧੀ ਕਰਵਾਈਆਂ ਗਈਆਂ ਗਤੀਵਿਧੀਆਂ ‘ਤੇ ਚਾਨਣਾ ਪਾਇਆ। ਇਸ ਦੌਰਾਨ ਅਧਿਆਪਕਾ ਅਮਨਦੀਪ ਕੌਰ, ਆਸ਼ਾ ਰਾਣੀ, ਗੀਤਾ ਰਾਣੀ, ਪਰਮਜੀਤ ਸਿੰਘ ਭੋਡੀਪੁਰ, ਬੀਰੋ ਪੰਚ, ਮਨਜੀਤ ਕੌਰ, ਮਨੀਸ਼ਾ, ਜਗਿੰਦਰੋ, ਹਰਜੀਤ ਕੌਰ, ਸਿਮਰਨਜੀਤ ਕੌਰ, ਕੁਲਦੀਪ ਕੌਰ ਅਤੇ ਸਮੂਹ ਵਿਦਿਆਰਥੀ ਅਤੇ ਉਨ੍ਹਾਂ ਦੀਆਂ ਮਾਤਾਵਾਂ ਤੋਂ ਇਲਾਵਾ ਪੰਚਾਇਤ ਮੈਂਬਰ, ਸਕੂਲ ਮੈਨੇਜਮੈਂਟ ਕਮੇਟੀ, ਸਮਾਜ ਸੇਵੀ ਅਤੇ ਪਿੰਡ ਦੇ ਪੰਤਵੰਤੇ ਸੱਜਣ ਹਾਜ਼ਰ ਸਨ।

Leave a Reply

Your email address will not be published. Required fields are marked *