ਬਰਨਾਲਾ 22 ਮਈ (ਮਨਿੰਦਰ ਸਿੰਘ)

ਜੇਕਰ ਹੋਇਆ ਹਾਦਸਾ ਤਾ ਕੌਣ ਹੋਵੇਗਾ ਜੁਮੇਵਾਰ

ਸਥਾਨਿਕ ਨਾਨਕਸਰ ਰੋਡ ਤੇ ਅਨੇਕਾਂ ਕਾਰ ਬਾਜ਼ਾਰ ਹਨ ਜਿੰਨ੍ਹਾਂ ਕਰਕੇ ਬਰਨਾਲਾ ਕਾਰੋਬਾਰ ਚ ਬੇਸ਼ਕ ਵਾਧਾ ਹੋਇਆ ਹੈ ਪ੍ਰੰਤੂ ਕਿਤੇ ਨੇ ਕਿਤੇ ਸਰਕਾਰੀ ਜਮੀਨ ਤੇ ਕੀਤੇ ਹੋਏ ਕਬਜੇ ਤੇ ਪ੍ਰਸ਼ਾਸਨ ਦੀ ਨਿਗਾਹ ਨਹੀਂ ਜਾ ਰਹੀ, ਜਿਸਦਾ ਵੱਡਾ ਕਾਰਨ ਚੋਣਾਂ ਦੀ ਮਸ਼ਰੂਫੀਅਤ ਵੀ ਹੋ ਸਕਦੀ ਹੈ।

ਜਿਕਰਯੋਗ ਹੈ ਕਿ ਜੇਕਰ ਚੋਣਾਂ ਦੌਰਾਨ ਕਿੱਸੇ ਵੱਡੇ ਵਾਹਨ ਨਾਲ ਜੇਕਰ ਰੋਡ ਤੇ ਖੜੀਆਂ ਕਾਰ ਬਾਜ਼ਾਰ ਦੀਆਂ ਕਾਰਾ ਹਾਦਸਾ ਗ੍ਰਸਤ ਹੋ ਗਈਆਂ ਤਾਂ ਉਸਦੀ ਜੁਮੇਵਾਰੀ ਦਾ ਸਹਿਰਾ ਆਪਣੇ ਸਿਰ ਤੇ ਕੌਣ ਲਾਵੇਗਾ, ਇਸਦਾ ਉਤਰ ਮਿਲਣਾ ਮੁਸਕਿਲ ਲੱਗ ਰਿਹਾ ਹੈ।

ਸ਼ਹਿਰ ਚ ਹਰ ਅਖਬਾਰ ਤੇ ਛਾਏ ਰਹਿਣ ਵਾਲੇ ਟ੍ਰੈਫਿਕ ਇੰਚਾਰਜ ਨੂੰ ਜਦੋ ਇਸ ਸੰਬੰਧੀ ਧਿਆਨ ਚ ਲਿਆਂਦਾ ਗਿਆ ਤਾਂ ਓਹਨਾ ਵੱਲੋ ਸਰਕਾਰੀ ਜਮੀਨ ਤੇ ਕਾਬਜ ਕਾਰ ਬਾਜ਼ਾਰ ਦੀਆਂ ਕਾਰਾਂ ਨੂੰ ਜਲਦ ਨਿਜੀ ਗੋਦਾਮ ਤੇ ਖੜੇ ਕਰਨ ਦੀ ਗੱਲ ਕਹੀ ਗਈ।

ਰੋਡ ਤੋਂ ਹਟਾਏ ਜਾਣਗੇ ਕਾਰ ਬਾਜ਼ਾਰ ਵਾਲਿਆਂ ਦੇ ਕਬਜੇ – ਟ੍ਰੈਫਿਕ ਇੰਚਾਰਜ

ਇਸ ਸੰਬੰਧੀ ਜਦੋ ਟ੍ਰੈਫਿਕ ਇੰਚਾਰਜ ਜਸਵਿੰਦਰ ਸਿੰਘ ਢੀਂਡਸ਼ਾ ਨੂੰ ਸਰਕਾਰੀ ਜਮੀਨ ਤੇ ਕਾਰ ਬਾਜ਼ਾਰ ਦੇ ਕਬਜ਼ੇ ਬਾਰੇ ਦੱਸਿਆ ਗਿਆ ਤਾਂ ਓਹਨਾ ਨੇ ਸਪਸ਼ਟੀਕਰਨ ਦਿੱਤਾਂ ਕਿ ਟ੍ਰੈਫਿਕ ਪੁਲਿਸ ਦੇ ਧਿਆਨ ਚ ਇਹ ਸਾਰਾ ਮਾਮਲਾ ਆ ਗਿਆ ਹੈ ਤੇ ਓਹਨਾ ਵੱਲੋ ਸਰਕਾਰੀ ਜਮੀਨ ਤੇ ਕੀਤੇ ਕਬਜ਼ੇ ਜਲਦ ਛਡਵਾਏ ਜਾਣਗੇ।

ਟ੍ਰੈਫਿਕ ਇੰਚਾਰਜ ਨੇ ਕਿਹਾ ਕੇ ਸੜਕ ਕੰਡੇ ਖੜੀਆਂ ਕਾਰਾਂ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ। ਟ੍ਰੈਫਿਕ ਇੰਚਾਰਜ ਨੇ ਕਿਹਾ ਕੇ ਕਾਰ ਵਪਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਗੋਦਾਮ ਤੋਂ ਬਾਹਰ ਕਾਰਾਂ ਨਾ ਖੜੀਆਂ ਕਾਰਨ, ਸ਼ਹਿਰ ਚ ਅਮਨ ਸ਼ਾਂਤੀ ਅਤੇ ਟ੍ਰੈਫਿਕ ਨੂੰ ਬਣਾਕੇ ਰੱਖਣਾ ਸ਼ਹਿਰ ਵਾਸੀਆਂ ਦੀ ਮੁਢਲੀ ਜੁਮੇਵਾਰੀ ਬਣਦੀ ਹੈ ਤੇ ਸ਼ਹਿਰਵਾਸੀਆਂ ਇਸਨੂੰ ਜਰੂਰ ਨਿਭਾਉਣਾ ਚਾਹੀਦਾ ਹੈ।

ਜੇਕਰ ਅਗਲੇ 02 ਦੀਨਾ ਤੱਕ ਕਾਰ ਬਾਜ਼ਾਰ ਵਾਲਿਆ ਵੱਲੋ ਸਰਕਾਰੀ ਜਮੀਨ ਦਾ ਕਬਜ਼ਾ ਨਾ ਛੱਡਿਆ ਗਿਆ ਤਾਂ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Posted By SonyGoyal

Leave a Reply

Your email address will not be published. Required fields are marked *