ਰਾਸ਼ਟਰੀ ਅਧਿਆਪਕ ਦਿਵਸ – 2024 ਦੇ ਮੱਦੇਨਜ਼ਰ ਨਕੋਦਰ -2 ਬਲਾਕ ਪੱਧਰੀ ਅਧਿਆਪਕ ਸਨਮਾਨ ਸਮਾਰੋਹ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਦੇ ਇੰਚਾਰਜ/ਮੁਖੀ ਅਤੇ ਈ.ਟੀ.ਟੀ. ਅਧਿਆਪਕ ਜਸਵੀਰ ਸਿੰਘ ਸਪੁੱਤਰ ਸੁਰਜੀਤ ਸਿੰਘ ਹੁਰਾਂ ਨੂੰ ਵਿਦਿਅਕ ਅਤੇ ਸਹਿ ਵਿਦਿਅਕ ਖੇਤਰ ਵਿੱਚ ਮਾਣਮੱਤੀਆਂ ਕਾਰਗੁਜ਼ਾਰੀਆਂ ਕਰਨ ਹਿੱਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼੍ਰੀ ਪ੍ਰਦੀਪ ਕੁਮਾਰ ਹੁਰਾਂ ਦੀ ਅਗਵਾਈ ਵਿੱਚ ਸਨਮਾਨਿਤ ਕੀਤਾ ਗਿਆ।
ਇਹ ਸਮਾਗਮ ਦੌਰਾਨ ਬਲਾਕ ਨਕੋਦਰ -2 ਦੇ ਕਰੀਬ 30 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਜਸਵੀਰ ਸਿੰਘ ‘ਸ਼ਾਇਰ’ ਹੁਰਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਉਕਤ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਚੋਣ ਕਮੇਟੀ ਦਾ ਧੰਨਵਾਦ ਕੀਤਾ।
ਇਸ ਮੌਕੇ ਮਾਸਟਰ ਗੁਰਦੀਪ ਸਿੰਘ, ਬਲਜੀਤ ਸਿੰਘ ਕੁਲਾਰ, ਕਮਲਜੀਤ ਰਾਮ, ਬਲਵਿੰਦਰ ਸਿੰਘ, ਸੁਰਿੰਦਰਪਾਲ ਸਿੰਘ ਸੀ.ਐੱਚ.ਟੀ., ਰਘੁਬੀਰ ਸਿੰਘ ਅਤੇ ਡਾ.ਯਸ਼ਪਾਲ ਚੰਦੜ ਆਦਿ ਹਾਜ਼ਰ ਸਨ।
Posted By Sony Goyal