ਰਵੀ ਸ਼ਰਮਾ, ਬਰਨਾਲਾ

ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕਾ ਰਾਣੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰਪਾਲ ਸਿੰਘ, ਪ੍ਰਿੰਸੀਪਲ ਰਾਜੇਸ਼ ਕੁਮਾਰ, ਸਕੂਲ ਇੰਚਾਰਜ ਮਨਦੀਪ ਸਿੰਘ ਦੀ ਯੋਗ ਅਗਵਾਈ ਹੇਠ ਹਿੰਦੀ ਅਧਿਆਪਕਾ ਨੀਲਮ ਜਿੰਦਲ ਦੀ ਰਹਿਨੁਮਾਈ ਹੇਠ ਸਕੂਲ ਵਿਖੇ ਹਿੰਦੀ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਹਿੰਦੀ ਦੇ ਮਹੱਤਵ ਨੂੰ ਦਰਸ਼ਾਉਂਦੇ ਭਾਸ਼ਣ ਤੇ ਕਵਿਤਾ ਉਚਾਰਣ ਮੁਕਾਬਲਿਆਂ ’ਚ ਭਾਗ ਲਿਆ। ਸੁੰਦਰ ਲਿਖਾਈ ਮੁਕਾਬਲਿਆਂ ਦਾ ਆਯੋਜਨ ਵੀ ਕੀਤਾ ਗਿਆ। ਹਿੰਦੀ ਅਧਿਆਪਕਾ ਨੀਲਮ ਜਿੰਦਲ ਨੇ ਹਿੰਦੀ ਦੇ ਵਿਸ਼ਾਲ ਖੇਤਰ ਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਹਿੰਦੀ ਦਿਵਸ ਬਾਰੇ ਚਾਨਣਾ ਪਾਇਆ। ਅਧਿਆਪਕਾ ਪੂਜਾ ਗਰੋਵਰ ਨੇ ਹਿੰਦੀ ਭਾਸ਼ਾ ਦੇ ਮਹਤੱਵ ’ਤੇ ਚਾਨਣਾ ਪਾਉਂਦੇ ਹੋਏ ਹਿੰਦੀ ਗੀਤ ‘ਇਸ ਦੇਸ਼ ਕੋ ਮੇਰੇ ਬੱਚੋ, ਰੱਖਣਾ ਤੁਮ ਸੰਭਾਲ ਕੇ’ ਰਾਹੀਂ ਮਿਹਨਤ ਕਰਨ ਤੇ ਨਸ਼ਿਆਂ ਵਰਗੀਆਂ ਬੁਰੀਆਂ ਆਦਤਾਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ। ਅਧਿਆਪਕਾ ਰੀਤੀ ਗੋਇਲ ਨੇ ਹਿੰਦੀ ਭਾਸ਼ਾ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਚਾਰ ਤੇ ਪ੍ਰਸਾਰ ਹੋਣ ਬਾਰੇ ਚਰਚਾ ਕੀਤੀ ਤੇ ਹਿੰਦੀ ਵਿਸ਼ੇ ’ਚ ਰੋਚਕਤਾ ਉਤਪੰਨ ਕਰਨ ਵਾਲੀ ਇੱਕ ਕਿਰਿਆਤਮਕ ਸਰਗਰਮੀ ਕਰਵਾਈ। ਸਕੂਲ ਇੰਚਾਰਜ ਮਨਦੀਪ ਸਿੰਘ ਨੇ ਹਿੰਦੀ ਭਾਸ਼ਾ ਤੇ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ। ਅੰਤ ’ਚ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਲਈ ਇਨਾਮ ਵੀ ਦਿੱਤੇ ਗਏ। ਇਸ ਮੌਕੇ ਸੀਨੀਅਰ ਅਧਿਆਪਕ ਰਾਜ ਰਾਣੀ, ਸੁਨੀਤਾ ਰਾਣੀ, ਹਰਪ੍ਰੀਤ ਕੌਰ, ਤੇਜਿੰਦਰ ਸਿੰਘ, ਅੰਜਨਾ ਕੁਮਾਰੀ, ਸੁਦੇਸ਼ ਰਾਣੀ, ਹਰਮਨਦੀਪ ਕੌਰ, ਕੰਚਨ, ਸਿਮਰਜੀਤ ਕੌਰ, ਹਰਕਮਲ ਕੌਰ, ਵਤਨਦੀਪ ਕੌਰ, ਸਵਰਨਜੀਤ ਕੌਰ, ਹਰਪ੍ਰੀਤ ਕੌਰ, ਗੁਰਮੀਤ ਸਿੰਘ, ਮਨਦੀਪ ਸ਼ਰਮਾ ਸਣੇ ਸਮੂਹ ਸਟਾਫ਼ ਹਾਜ਼ਰ ਰਿਹਾ।