ਸੋਨੀ ਗੋਇਲ ਬਰਨਾਲਾ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿਖੇ ਸਾਇੰਸ ਮੇਲਾ ਲਗਾਇਆ ਗਿਆ।
ਇਸ ਮੌਕੇ ਅਧਿਆਪਕਾ ਤੋ ਇਲਾਵਾ ਪਿੰਡ ਦੇ ਪਤਵੰਤੇ ਵਿਅਕਤੀਆ ਨੂੰ ਵਿਦਿਆਰਥੀਆ ਨੇ ਆਪਣੀ ਜਾਣਕਾਰੀ ਦੇ ਹੁਨਰ ਦਿਖਾਏ।
ਇਸ ਸਾਇੰਸ ਮੇਲੇ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਬਰਜਿੰਦਰਪਾਲ ਵਲੋ ਸ਼ਿਰਕਤ ਕੀਤੀ ਗਈ ।
ਇਸ ਮੌਕੇ ਅਧਿਆਪਕਾ ਤੇ ਬੱਚਿਆ ਨੂੰ ਸੰਬੋਧਨ ਕਰਦੇ ਹੋਏ ਬਰਜਿੰਦਰ ਪਾਲ ਨੇ ਕਿਹਾ ਕਿ ਵਿਗਿਆਨ ਮੇਲੇ ਵਿਚ ਬੱਚਿਆ ਦੇ ਨਾਲ ਨਾਲ ਅਧਿਆਪਕਾ ਨੂੰ ਵੀ ਸਿੱਖਣ ਤੇ ਅੱਗੇ ਵਧਣ ਦਾ ਮੌਕਾ ਮਿਲਦਾ ਹੈ ਤੇ ਸੋਚ ਨੂੰ ਵੀ ਵਧਾਉਣ ਦਾ ਮੌਕਾ ਮਿਲਦਾ ਹੈ।
ਇਹਨਾ ਵਿਭਾਗੀ ਮੇਲਿਆ ਦਾ ਉਦੇਸ਼ ਬੱਚਿਆ ਨੂੰ ਕਰ ਕੇ ਦੇਖਣ ਤੇ ਸਿੱਖਣ ਦੀ ਇੱਛਾ ਨੂੰ ਵਧਾਉਣਾ ਹੈ।
ਵਿਦਿਆਰਥੀ ਇਹਨਾ ਮੇਲਿਆਂ ਲਈ ਉਤਸਾਹ ਨਾਲ ਤਿਆਰੀ ਕਰਦੇ ਨੇ ਅਤੇ ਦੇਖਣ ਵਾਲੇ ਵਿਦਿਆਰਥੀ ਵੀ ਕਿਰਿਆ ਦੇਖ ਕੇ ਸਿੱਖਦੇ ਹਨ।
ਸਕੂਲ ਪ੍ਰਿੰਸੀਪਲ ਅਨਿਲ ਕੁਮਾਰ ਮੋਦੀ ਨੇ ਦੱਸਿਆ ਕਿ ਇਸ ਬਲਾਕ ਸਹਿਣਾ ਦੇ ਮੁਕਾਬਲੇ ਵਿਚ 28 ਸਕੂਲਾਂ ਦੇ 100 ਬੱਚਿਆ ਨੇ ਭਾਗ ਲਿਆ।
ਇਸ ਪ੍ਰੋਗਰਾਮ ਦਾ ਸਾਰਾ ਇੰਤਜਾਮ ਸਕੂਲ ਦੇ ਸਾਇੰਸ ਅਧਿਆਪਕ ਅਮਰਿੰਦਰ ਕੌਰ,ਗੁਰਮੀਤ ਕੌਰ,ਪਾਇਲ ਗਰਗ ਤੇ ਪੂਨਮ ਸ਼ਰਮਾ ਦੀ ਦੇਖਰੇਖ ਵਿਚ ਕੀਤਾ ਗਿਆ ਹੈ
ਇਹ ਮੌਕੇ ਐਸ ਐਮ ਸੀ ਪ੍ਰਧਾਨ ਹਰਪ੍ਰੀਤ ਸਿੰਘ,ਜਗਸੀਰ ਸਿੰਘ ਅੰਤਰਜੀਤ ਸਿੰਘ ਭੈਣੀ ਮਹਿਰਾਜ,ਨਵਦੀਪ ਕੁਮਾਰ ਸਹਿਣਾ ਨੇ ਵੀ ਬੱਚਿਆ ਦੀ ਹੌਸਲਾ ਅਫ਼ਜ਼ਾਈ ਕੀਤੀ ਇਸ ਮੌਕੇ ਹੋਰਨਾਂ ਤੋਂ ਇਲਾਵਾ
ਜਸਵਿੰਦਰ ਸਿੰਘ ਲੈਕ ਕੱਟੂ,ਅਨੀਤਾ ਸ਼ਰਮਾ ਲੈਕ ਬਰਨਾਲਾ
ਕੁੜੀਆ,ਸੁਖਵਿੰਦਰ ਸਿੰਘ ਲੈਕ ਹਰੀਗੜ੍ਹ,ਰੋਹਿਤ ਸਿੰਗਲਾ,ਸਕੂਲ ਕੌਂਸਲਰ ਜਤਿੰਦਰ ਜੋਸ਼ੀ ,ਰਾਜੇਸ਼ ਕੁਮਾਰ, ਬਲਵੀਰ ਸਿੰਘ, ਰੁਪਿੰਦਰ ਕੌਰ, ਸੁਮਨ ਬਾਲਾ,ਜਸਬੀਰ ਕੌਰ, ਜਸਵੀਰ ਸਿੰਘ,ਉਪਾਸਨਾ ਸ਼ਰਮਾ, ਸੁਖਦੀਪ ਕੌਰ,ਮੀਨਾਕਸ਼ੀ ਗਰਗ, ਰਿਸ਼ੂ , ਯੁਵਰਾਜ, ਲਲਿਤਾ, ਰਮਨਦੀਪ ਕੌਰ, ਰਤਨਦੀਪ ਸਿੰਘ, ਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ
Posted By SonyGoyal