ਸੋਨੀ ਗੋਇਲ ਬਰਨਾਲਾ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿਖੇ ਸਟੂਡੈਂਟ ਪੁਲਿਸ ਕੈਡੀਟ ਸਕੀਮ ਅਧੀਨ ਸਿਹਤ, ਨਿੱਜੀ ਸਫਾਈ ਤੇ ਪੋਸਕੋ ਦੇ ਵਿਸ਼ੇ ਤੇ ਇੱਕ ਸੈਮੀਨਾਰ ਕਰਵਾਇਆ ਗਿਆ ਸਿਹਤ ਵਿਭਾਗ ਵੱਲੋਂ ਇਸ ਸੈਮੀਨਾਰ ਵਿੱਚ ਮਾਸ ਮੀਡੀਆ ਵਿੰਗ ਦੇ ਹਰਜੀਤ ਸਿੰਘ ਜਿਲਾ ਬੀਸੀਸੀ ਕੋਡੀਨੇਟਰ ਅਤੇ ਕੁਲਦੀਪ ਸਿੰਘ ਜਿਲਾ ਮਾਸ ਮੀਡੀਆ ਆਫਿਸਰ ਨੇ ਬੱਚਿਆਂ ਨੂੰ ਸਿਹਤ ਤੇ ਨਿਜੀ ਸਫਾਈ ਦੀ ਜਰੂਰਤ ਕਿਉਂ ਹੈ ਵਿਸ਼ੇ ਤੇ ਜਾਣਕਾਰੀ ਦਿੱਤੀ।

ਇਸ ਮੌਕੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਹਰਜੀਤ ਸਿੰਘ ਨੇ ਕਿਹਾ ਕਿ ਸਿਹਤ ਮੰਦ ਸਰੀਰ ਵਿੱਚ ਹੀ ਪਰਮਾਤਮਾ ਵਸਦਾ ਹੈ ਜੇਕਰ ਅਸੀਂ ਸਿਹਤਮੰਦ ਹੋਵਾਂਗੇ ਤਾਂ ਹੀ ਅਸੀਂ ਜ਼ਿੰਦਗੀ ਦਾ ਸਹੀ ਆਨੰਦ ਮਾਨ ਸਕਾਂਗੇ ਇਸ ਲਈ ਸਾਨੂੰ ਆਪਣੇ ਆਲੇ ਦੁਆਲੇ ਅਤੇ ਆਪਣੇ ਸਰੀਰ ਦੀ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਇਸ ਮੌਕੇ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਦੇ ਹੀ ਕੁਲਦੀਪ ਸਿੰਘ ਨੇ ਬੱਚਿਆਂ ਨੂੰ ਬੈਲੈਂਸ ਡਾਇਟ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਬੱਚਿਆਂ ਨੂੰ ਪੋਸਕੋ ਐਕਟ ਤੇ ਜਸਟਿਸ ਜੋਵੀਨਲ ਬੋਰਡ ਬਾਰੇ ਐਡਵੋਕੇਟ ਚੇਤਨ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਜੋਵੀਨਲ ਦੀ ਉਮਰ 18 ਸਾਲ ਤੋਂ 16 ਸਾਲ ਕਰ ਦਿੱਤੀ ਗਈ ਹੈ ਜੇਕਰ ਕੋਈ ਬੱਚਿਆਂ ਨਾਲ ਅਪਰਾਧ ਹੁੰਦਾ ਹੈ ਜਾਂ ਬੱਚਾ ਕਿਸੇ ਕੇਸ ਵਿੱਚ ਅਪਰਾਧੀ ਬਣਦਾ ਹੈ ਤਾਂ ਉਸਦੀ ਸੁਣਵਾਈ ਪਹਿਲ ਦੇ ਆਧਾਰ ਤੇ ਕੀਤੀ ਜਾਂਦੀ ਹੈ
ਇਸ ਮੌਕੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਸਕੂਲ ਦੇ ਸਾਇੰਸ ਅਧਿਆਪਕ ਅਮਰਿੰਦਰ ਕੌਰ ਨੇ ਆਉਣ ਵਾਲੇ ਸੀਜਨ ਵਿੱਚ ਪਨਪ ਸਕਣ ਵਾਲੀ ਡੇਂਗੂ ਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ, ਸਕੂਲ ਦੇ ਪ੍ਰਿੰਸੀਪਲ ਅਨਿਲ ਕੁਮਾਰ ਨੇ ਬਾਹਰੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਵਿੱਚ ਐਸ ਪੀ ਸੀ ਅਧੀਨ ਆਂਦੇ ਵਿਦਿਆਰਥੀਆ ਨੂੰ ਯੋਗਾ ਦੇ ਸੈਸ਼ਨ ਵੀ ਸਕੂਲ ਦੇ ਕੈਂਪਸ ਮੈਨੇਜਰ ਤਿਲਕ ਰਾਮ ਜੀ ਵਲੋ ਪਿਛਲੇ ਦਿਨਾਂ ਵਿਚ ਕਰਵਾਏ ਗਏ ਹਨ

ਇਸ ਮੌਕੇ ਪਾਇਲ ਗਰਗ ਪੂਨਮ ਸ਼ਰਮਾ ਗੁਰਮੀਤ ਕੌਰ ਅਤੇ ਐਸਪੀਸੀ ਨੋਡਲ ਜਤਿੰਦਰ ਜੋਸ਼ੀ, ਬਲਬੀਰ ਸਿੰਘ ਰਾਜੇਸ਼ ਕੁਮਾਰ ਰਮਨਦੀਪ ਕੌਰ ਰਤਨਦੀਪ ਸਿੰਘ ਉਪਾਸਨਾ ਸ਼ਰਮਾ ਰੁਪਿੰਦਰ ਕੌਰ ਸੁਮਨ ਬਾਲਾ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।
Posted By SonyGoyal