ਬਰਨਾਲਾ 22 ਮਈ (ਸੋਨੀ ਗੋਇਲ)
ਸਰਕਾਰੀ ਸੜਕਾਂ ਅਤੇ ਜਮੀਨਾਂ ’ਤੇ ਕਬਜ਼ੇ ਨੂੰ ਲੈਕੇ ਹਰ ਰੋਜ਼ ਨਵੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ।
ਅਜਿਹਾਂ ਹੀ ਇੱਕ ਮਾਮਲਾ ਬਰਨਾਲਾ ਦੇ ਨਾਨਕਸਰ ਰੋਡ ਤੇ ਕਾਰ ਬਾਜਾਰ ਵਾਲਿਆ ਵੱਲੋ ਸਰਕਾਰੀ ਸੜਕ ਰੋਕ ਕੇ ਆਪਣੀਆਂ ਕਾਰਾਂ ਸੜਕ ਤੇ ਕਬਜ਼ਾ ਕਰਕੇ ਖੜਾਉਣ ਨੂੰ ਲੈਕੇ ਦੇਖਣ ਨੂੰ ਮਿਲਿਆ ਹੈ।
ਸਪੋਕਸਮੈਨ ਅਖ਼ਬਾਰ ਦੀ ਖ਼ਬਰ ਪੜਨ ਤੋਂ ਬਾਅਦ ਸਾਸ਼ਨ ਪ੍ਰਸ਼ਾਸਨ ਪੱਬਾ ਭਾਰ ਨਜਰ ਆ ਰਿਹਾ ਹੈ ਅਤੇ ਮਾਮਲਾ ਨਗਰ ਕੌਸ਼ਲ ਦੇ ਈ ਓ ਕੋਲ ਪਹੁੰਚ ਚੁੱਕਾ ਹੈ।
ਜਿਸ ਸਬੰਧੀ ਨਗਰ ਕੌਸਲ ਦੇ ਈ ਓ ਵਿਸਾਲਦੀਪ ਬਾਸਲ ਨੇ ਕਿਹਾ ਕਿ ਸਰਕਾਰੀ ਸੜਕ ’ਤੇ ਕਿਸੇ ਵੱਲੋ ਕੀਤਾ ਕਬਜਾਂ ਅਣਗੋਲਿਆ ਨਹੀ ਕੀਤਾ ਜਾਵੇਗਾ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।
ਨਗਰ ਕੌਸਲ ਦੇ ਅਫਸਰਾ ਵੱਲੋ ਇਸ ਗੱਲ ਦਾ ਸਪੱਸਟੀਕਰਨ ਦਿੱਤਾ ਗਿਆ ਕਿ ਰੋਡ ’ਤੇ ਗੈਰਕਾਨੂੰਨੀ ਢੰਗ ਨਾਲ ਕਾਰ ਪਾਰਕਿੰਗ ਕੀਤੀਆ ਕਾਰਾਂ ਨੂੰ ਨਾ ਹਟਾਉੁਣ ਦੀ ਸੂਰਤ ਵਿੱਚ ਬਣਦੀ ਕਾਰਵਾਈ ਕੀਤੀ ਜਾਵਗੀ।
Posted By SonyGoyal