ਭਾਰਤ ਵਿਕਾਸ ਪ੍ਰੀਸ਼ਦ ਦੀ ਸਥਾਨਕ ਬ੍ਰਾਂਚ ਵੱਲੋਂ ਸਰਦੀਆਂ ਨੂੰ ਮੁੱਖ ਰੱਖਦੇ ਹੋਏ ਲੋੜਵੰਦ ਸਕੂਲੀ ਬੱਚਿਆਂ ਨੂੰ ਬੂਟ ਜੁਰਾਬਾਂ ਦਿੱਤੀਆਂ ਗਈਆਂ।
ਇਸ ਮੌਕੇ ਪ੍ਰੋਜੈਕਟ ਚੇਅਰਮੈਨ ਚੰਦਨ ਖਟਕ ਅਤੇ ਉੱਪ ਪ੍ਰਧਾਨ ਬੋਬੀ ਬਾਂਸਲ ਨੇ ਦੱਸਿਆ ਕਿ ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਦੇ ਮੱਦੇ ਨਜਰ ਕਈ ਸਕੂਲਾਂ ਚ ਜਾ ਰਹੇ ਵਿਦਿਆਰਥੀ ਬਿਨ੍ਹਾਂ ਜੂੂਤੇ ਜਾਂਦੇ ਵੇਖੇ ਗਏ ਜਿਸ ਨੂੰ ਦੇਖਦਿਆਂ ਪ੍ਰੀਸ਼ਦ ਵੱਲੋਂ ਲੋੜਵੰਦ ਬੱਚਿਆਂ ਨੂੰ ਬੂਟ ਅਤੇ ਜੁਰਾਬਾਂ ਦੇਣ ਦਾ ਉਪਰਾਲਾ ਕੀਤਾ ਗਿਆ ਹੈ।
ਜਿਸ ਅਧੀਨ ਸਰਕਾਰੀ ਸੈਕੰਡਰੀ ਸਕੂਲ (ਲੜਕੇ), ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਤੋਂ ਇਲਾਵਾ ਸ਼ਹਿਰ ਘੁੰਮਦੇ ਲੋੜਵੰਦ ਬੱਚਿਆਂ ਨੂੰ ਵੀ ਬੂਟ ਜੁਰਾਬਾਂ ਪਵਾਈਆਂ ਗਈਆਂ।
ਉਨ੍ਹਾਂ ਦੱਸਿਆ ਕਿ ਸੰਸਥਾਂ ਦਾ ਮੁੱਖ ਟਿੱਚਾ ਮਾਨਵਤਾ ਦੀ ਸੇਵਾ ਕਰਨਾ ਹੈ ਉਨ੍ਹਾਂ ਕਿਹਾ ਕਿ ਅਸੀਂ ਸਮੇਂ ਸਮੇਂ ਅਨੁਸਾਰ ਮਾਨਵਤਾ ਦੀ ਸੇਵਾ ਅਧੀਨ ਹਰ ਤਰ੍ਹਾਂ ਦੇ ਮੈਡੀਕਲ ਕੈਂਪ, ਖੂਨਦਾਨ ਕੈਂਪ, ਅੱਖਾਂ ਦਾ ਚੈਕਅੱਪ ਕੈਂਪ ਤੋਂ ਇਲਾਵਾ ਬਜੁਰਗਾਂ ਅਤੇ ਸਵਾਰੀਆਂ ਦੇ ਬੈਠਣ ਲਈ ਸਟੇਸ਼ਨ ਤੇ ਬੈਂਚ, ਪਾਣੀ ਦੀ ਸੇਵਾ ਤੋਂ ਇਲਾਵਾ ਮਾਨਵਤਾ ਨੂੰ ਸਮਰਪਿੱਤ ਹਰ ਉਹ ਕਾਰਜ ਕਰਨ ਲਈ ਤਤਪਰ ਰਹਿੰਦੇ ਹਾਂ ਜਿਸ ਦੀ ਸਮਾਜ ਵਿੱਚ ਜਰੂਰਤ ਮਹਿਸੂਸ ਹੋ ਰਹੀ ਹੋਵੇ।
ਇਸ ਮੌਕੇ ਪ੍ਰਧਾਨ ਅਮਿਤ ਜਿੰਦਲ, ਸੈਕਟਰੀ ਐਡਵੋਕੇਟ ਸੁਨੀਲ ਗਰਗ, ਕੈਸ਼ੀਅਰ ਸਤੀਸ਼ ਕੁਮਾਰ, ਸੁਰਿੰਦਰ ਠੇਕੇਦਾਰ, ਰਾਜ ਕੁਮਾਰ ਸੀ.ਏ., ਹਰੀਸ਼ ਗਰਗ, ਬਿਮਲ ਜੈਨ, ਡਾ. ਕ੍ਰਿਸ਼ਨ (ਕਿੱਟੂ), ਮਾ. ਕ੍ਰਿਸ਼ਨ ਲਾਲ, ਅਸ਼ੋਕ ਤਨੇਜਾ, ਸ਼ਿਵ ਕਾਂਸਲ, ਅਸ਼ੋਕ ਕੁਮਾਰ, ਰਾਜ ਕੁਮਾਰ ਕਾਂਸਲ, ਯੋਗੇਸ਼ ਸ਼ਰਮਾਂ, ਮਨੋਜ ਕੁਮਾਰ ਮੋਨੂੰ, ਮਹਿੰਦਰਪਾਲ ਤੋਂ ਇਲਾਵਾ ਮਹਿਲਾ ਮੈਂਬਰ ਅਤੇ ਸਕੂਲ ਸਟਾਫ ਵੀ ਹਾਜਰ ਸਨ। ਇਸ ਮੌਕੇ ਸਕੂਲ ਸਟਾਫ ਵੱਲੋਂ ਵੀ ਭਾਰਤ ਵਿਕਾਸ ਪ੍ਰੀਸ਼ਦ ਦਾ ਧੰਨਵਾਦ ਕੀਤਾ ਗਿਆ।
Posted By SonyGoyal