ਸੋਨੀ ਗੋਇਲ ਬਰਨਾਲਾ
(ਅੰਡਰ-17 ਲੜਕੇ) ਅਤੇ ਟੇਬਲ ਟੈਨਿਸ (ਅੰਡਰ-17) ਦੀ ਖਿਡਾਰਨ ਗਣਤੰਤਰ ਦਿਵਸ ਮੌਕੇ ਜਿਲਾ ਪੱਧਰੀ ਸਮਾਗਮ ਦੌਰਾਨ ਸਨਮਾਨਿਤ
ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ , ਬਰਨਾਲਾ ਦੀ ਨੈੱਟਬਾਲ ਟੀਮ (ਅੰਡਰ-17 ਲੜਕੇ) ਨੇ ਵਿੱਦਿਆ ਭਾਰਤੀ ਦੀ ਤਰਫੋਂ ਦਿੱਲੀ ਵਿਖੇ ਸਕੂਲ ਕੋਚ ਸਰਦਾਰ ਮਨਜੀਤ ਸਿੰਘ ਜੀ ਅਤੇ ਸ਼੍ਰੀ ਅਨਿਲ ਸ਼ਰਮਾ ਜੀ ਦੀ ਅਗਵਾਈ ਹੇਠ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ (SGFI) ਵੱਲੋਂ ਕਾਰਵਾਈ ਗਈ 67ਵੀਂ ਨੈੱਟਬਾਲ ਖੇਡਾਂ ਵਿੱਚ ਖੇਡਦੇ ਹੋਏ ਬਰਨਾਲਾ ਦੀ ਟੀਮ ਨੇ ਦੂਜਾ ਸਥਾਨ ਅਤੇ ਚਾਂਦੀ ਦਾ ਤਗ਼ਮਾ ਪ੍ਰਾਪਤ ਕੀਤਾ।
ਇਸ ਸ਼ਲਾਘਾਯੋਗ ਜਿੱਤ ‘ਤੇ ਬਰਨਾਲਾ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਤੌਰ ਤੇ ਗਣਤੰਤਰ ਦਿਵਸ ਮੌਕੇ ਜਿਲਾ ਪੱਧਰੀ ਸਮਾਗਮ ਦੌਰਾਨ ਮਾਣਯੋਗ
ਸਤਵੰਤ ਸਿੰਘ ਜੀ, ਏ ਡੀ ਸੀ ਜਨਰਲ ,ਬਰਨਾਲਾ,
ਸੰਦੀਪ ਮਲਿਕ ਜੀ,ਐਸ ਐਸ ਪੀ, ਬਰਨਾਲਾ, ਨਿਰਮਲ ਸਿੰਘ ਪੰਡੋਰੀ ਜੀ, ਐਮ ਐਲ ਏ, ਮਹਿਲ ਕਲਾਂ,
ਗੁਰਦੀਪ ਸਿੰਘ ਬਾਠ ਜੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਵੱਲੋਂ ਨੈਟਬਾਲ ਟੀਮ ਦੇ 12 ਖਿਡਾਰੀਆਂ, ਟੇਬਲ ਟੈਨਿਸ ਨੈਸ਼ਨਲ ਪੱਧਰ ਦੀ ਖਿਡਾਰਣ ਪ੍ਭਲੀਨ ਕੌਰ , ਕੋਚ ਮਨਜੀਤ ਸਿੰਘ ਅਤੇ ਅਨਿਲ ਸ਼ਰਮਾ ਨੂੰ ਸਨਮਾਨ ਪੱਤਰ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਅਤੇ ਵਿੱਦਿਆ ਮੰਦਰ ਦੀ ਵੱਡੀ ਜਿੱਤ ਲਈ ਖਿਡਾਰਿਆਂ, ਉਹਨਾਂ ਦੇ ਮਾਤਾ ਪਿਤਾ, ਕੋਚ ਸਾਹਿਬਾਨ ਅਤੇ ਪ੍ਰਿੰਸੀਪਲ ਸਾਹਿਬ ਨੂੰ ਵਧਾਈ ਦਿੱਤੀ।
ਸਨਮਾਨਿਤ ਟੀਮ ਨੂੰ ਡਿਪਟੀ ਡੀ ਈ ੳ ਵਸੁੰਦਰਾ ਮੈਡਮ, ਡੀ ਐਮ ਸਪੋਰਟਸ ਸ੍ਰ. ਸਿਮਰਦੀਪ ਸਿੰਘ, ਜਿਲਾ ਸਪੋਰਟਸ ਅਫ਼ਸਰ ਉਮੇਸ਼ਵਰੀ ਦੇਵੀ ਸ਼ਰਮਾ, ਮਨੇਜਿੰਗ ਕਮੇਟੀ ਦੇ ਪ੍ਰਧਾਨ ਐਡਵੋਕੇਟ ਜੀਵਨ ਮੋਦੀ ਜੀ , ਮੈਨੇਜਰ ਐਡਵੋਕੇਟ ਅਭੈ ਕੁਮਾਰ ਜਿੰਦਲ ਜੀ, ਸਮੂਹ ਮੈਨੇਜਿੰਗ ਕਮੇਟੀ, ਪ੍ਰਿੰਸੀਪਲ ਐਸ ਕੇ ਮਲਿਕ ਜੀ, ਸਟਾਫ ਅਤੇ ਮਾਪਿਆਂ ਨੇ ਵਧਾਈਆਂ ਦਿੱਤੀਆਂ।
Posted By SonyGoyal