ਨੌਜਵਾਨ ਹਮੇਸ਼ਾਂ ਮੇਰੇ ਲਈ ਕੇਂਦਰ ਬਿੰਦੂ ਰਹੇਗਾ – ਤਰਨਜੀਤ ਸਿੰਘ ਸੰਧੂ ਸਮੁੰਦਰੀ।

ਅੰਮ੍ਰਿਤਸਰ 8 ਅਪ੍ਰੈਲ  (ਯੂਨੀ ਵਿਜ਼ਨ ਨਿਊਜ਼ ਇੰਡੀਆ )  ਅੰਮ੍ਰਿਤਸਰ ਵਿੱਚ ਪਿਛਲੇ ਕਈ ਸਾਲਾਂ ਤੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਲਈ ਕੰਮ ਕਰ ਰਹੇ ਸਵਦੇਸ਼ੀ ਜਾਗਰਣ ਮੰਚ ਅੰਮ੍ਰਿਤਸਰ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸਰਦਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੂੰ ਭਰੋਸਾ ਦਿੰਦੇ ਹੋਏ ਸਵਦੇਸ਼ੀ ਜਾਗਰਣ ਮੰਚ ਵੱਲੋਂ ਆਪਣਾ ਪੂਰਾ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ।  
ਇਸ ਮੌਕੇ ਸਵਦੇਸ਼ੀ ਜਾਗਰਣ ਮੰਚ ਦੇ ਪੰਜਾਬ ਕੋਆਰਡੀਨੇਟਰ ਸ੍ਰੀ ਅਰਵਿੰਦ ਸ਼ਰਮਾ, ਪੰਜਾਬ ਕੋਆਰਡੀਨੇਟਰ ਸਵੈ-ਨਿਰਭਰ ਭਾਰਤ ਅਭਿਆਨ ਡਾ.ਨੇਹਾ ਤੇਜਪਾਲ, ਵਿਭਾਗ ਕੋਆਰਡੀਨੇਟਰ ਸੀ. ਏ ਅਮਿਤ ਹਾਂਡਾ, ਵਿੱਤੀ ਕੋਆਰਡੀਨੇਟਰ ਸੀ.ਏ.ਭਾਵੇਸ਼ ਮਹਾਜਨ, ਅੰਮ੍ਰਿਤਸਰ ਮੈਟਰੋਪੋਲੀਟਨ ਕੋਆਰਡੀਨੇਟਰ ਸੀ.ਏ.ਇਕਬਾਲ ਗਰੋਵਰ, ਅੰਮ੍ਰਿਤਸਰ ਕੋਆਰਡੀਨੇਟਰ ਡਾ. ਰਾਜੀਵ ਸ਼ਰਮਾ, ਕੋ-ਕਨਵੀਨਰ ਐਡਵੋਕੇਟ ਪਿਯੂਸ਼ ਭਾਟੀਆ ਅੰਮ੍ਰਿਤਸਰ, ਮਹਿਲਾ ਕੋ-ਕਨਵੀਨਰ ਲੇਖਿਕਾ ਮਿਸ਼ਤੀ ਅਰੁਣ ਅਤੇ ਸ਼੍ਰੀ ਪੰਕਜ, ਕੁਮਾਰੀ ਕੀਰਤੀ ਅਤੇ ਕੁਸ਼ਾਗਰਾ ਨੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸੰਧੂ ਨਾਲ ਸਵਦੇਸ਼ੀ ਜਾਗਰਣ ਮੰਚ ਦੇ ਮੂਲ ਉਦੇਸ਼ ਅੰਮ੍ਰਿਤਸਰ ਦੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਆਰਥਿਕ ਸਸ਼ਕਤੀਕਰਨ ਪ੍ਰਦਾਨ ਕਰਨ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ।  ਸਵਦੇਸ਼ੀ ਜਾਗਰਣ ਮੰਚ ਨੇ ਕਿਹਾ ਕਿ ਜਿੱਥੇ ਅਸੀਂ ਨੌਜਵਾਨਾਂ ਦੇ ਉਥਾਨ ਨੂੰ ਸਮਰਪਿਤ ਹਾਂ, ਉੱਥੇ ਹੀ ਸ਼੍ਰੀ ਸੰਧੂ ਵੀ ਨੌਜਵਾਨਾਂ ਨੂੰ ਸਹੀ ਸੇਧ ਦੇਣ ਅਤੇ ਉਨ੍ਹਾਂ ਦੇ ਭਵਿਖ ਲਈ ਕਾਰਜ ਕਰ ਰਹੇ ਹਨ। ਸ. ਸੰਧੂ ਸਮੁੰਦਰੀ ਨੇ ਕਿਹਾ ਕਿ ਜਿੱਥੇ ਅੰਮ੍ਰਿਤਸਰ ਦਾ ਵਿਕਾਸ ਉਨ੍ਹਾਂ ਦਾ ਪ੍ਰਥਮ ਏਜੰਡਾ ਹੈ ਉੱਥੇ ਹੀ ਨੌਜਵਾਨਾਂ ਦੇ ਜੀਵਨ ਨੂੰ ਸਹੀ ਦਿਸ਼ਾ ਦੇਣਾ ਅਤੇ ਰੁਜ਼ਗਾਰ ਲਈ ਯਤਨਸ਼ੀਲ ਰਹਿਣਾ ਉਹ ਆਪਣਾ ਫ਼ਰਜ਼ ਸਮਝ ਦੇ ਹਨ। ਉਨ੍ਹਾਂ ਕਿਹਾ ਕਿ  ਨੌਜਵਾਨ ਹਮੇਸ਼ਾਂ ਕੇਂਦਰ ਬਿੰਦੂ ਰਹੇਗਾ ਅਤੇ  ਇਨ੍ਹਾਂ ਦੀ ਚੜ੍ਹਦੀ ਕਲਾ ਨਾਲ ਪੂਰੇ ਅੰਮ੍ਰਿਤਸਰ ਦੀ ਤਰੱਕੀ ਹੋਵੇਗੀ।

Leave a Reply

Your email address will not be published. Required fields are marked *