ਮਨਿੰਦਰ ਸਿੰਘ, ਬਰਨਾਲਾ
ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ, ਪੁਰਾਣਾ ਬਾਜ਼ਾਰ ਬਰਨਾਲਾ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਮਿਤੀ 15 ਤੋਂ 17 ਦਸੰਬਰ ਤੱਕ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਭੋਲਾ ਨੇ ਦੱਸਿਆ ਕਿ, ਮਿਤੀ 17 ਦਸੰਬਰ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਸਾਹਿਬ ਦੇ ਭੋਗ ਪਾਏ ਪਏ।
ਉਸ ਤੋ ਉਪਰੰਤ ਹਜ਼ੂਰੀ ਰਾਗੀ ਭਾਈ ਹਿੰਮਤ ਸਿੰਘ ਅਤੇ ਭਾਈ ਗੁਰਮੀਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਬਾਬਾ ਨਾਮਦੇਵ ਭਾਈ ਕੇਵਲ ਸਿੰਘ ਭਾਈ ਨਰਿੰਦਰਪਾਲ ਸਿੰਘ ਗੁਰਦੁਆਰਾ ਬਾਬਾ ਗਾਧਾ ਸਿੰਘ ਜੀ ਜੀ ਦੇ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਵਿਦਿਆਰਥੀਆਂ ਦੇ ਜਪੁਜੀ ਸ਼ੁੱਧ ਉਚਾਰਨ (ਕੰਠ) ਤੇ ਪੈਂਫ਼ਲਿਟ ਦੇ ਆਧਾਰ ‘ਤੇ ਗੁਰੂ ਜੀ ਦੇ ਜੀਵਨ ਸਬੰਧੀ ਲਿਖਤੀ ਟੈੱਸਟ ਮੁਕਾਬਲੇ ਗਿ: ਕਰਮ ਸਿੰਘ ਭੰਡਾਰੀ ਦੀ ਦੇਖ-ਰੇਖ ਹੇਠ ਕਰਵਾਏ ਗਏ।
ਜੇਤੂ ਵਿਦਿਆਰਥੀਆਂ ਨੂੰ ਸ੍ਰੀਮਤੀ ਪ੍ਰੇਮ ਕੌਰ ਦਰਦੀ ਤਰਤੋਂ ਗੁਰਜੰਟ ਸਿੰਘ ਸੋਨਾ ਤੇ ਡਾ. ਕੁਲਜੀਤ ਸਿੰਘ ਝਿੰਜਰ ਅਤੇ ਜਥੇਦਾਰ ਪਰਮਜੀਤ ਸਿੰਘ ਖਾਲਸਾ ਮੈਬਰ ਸੋਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਵਲੋਂ ਸਨਮਾਨਿਤ ਕੀਤਾ ।
ਇਸ ਮੋਕੇ ਹਾਜਰੀ ਭਰੀ ਸ ਰਾਜਦੇਵ ਸਿੰਘ ਖਾਲਸਾ ਰੁਪਿੰਦਰਪਰੀਤ ਸਿੰਘ ਭੁਪਿੰਦਰ ਸਿੰਘ ਜੇਡੀ ਬਲਵਿੰਦਰ ਸਿੰਘ ਜੱਸਲ ਗੁਰਪ੍ਰੀਤ ਸਿੰਘ ਜੱਸਲ ਸੁਖਵਿੰਦਰ ਸਿੰਘ ਭੰਡਾਰੀ ਪ੍ਧਾਨ ਹਰਦੇਵ ਸਿੰਘ ਬਾਜਵਾ ਰਾਜਿੰਦਰ ਸਿੰਘ ਦਰਾਕਾ ਰਾਗੀ ਜਰਨੈਲ ਸਿੰਘ ਰੁਪਿੰਦਰ ਸਿੰਘ ਸੰਧੂ ਬਲਵਿੰਦਰ ਸਿੰਘ ਬਿਰਲਾ ਸਿੰਘ ਗਿਆਨ ਸਿੰਘ ਦਰਸਨ ਸਿੰਘ ਮੰਡੇਰ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਹਰਜੀਤ ਸਿੰਘ ਭੱਠਲ ਹਾਜਰ ਸਨ ਮੁਕਾਬਲਿਆਂ ਦੀ ਪਰਖ ਮੈਡਮ ਰਜਨਦੀਪ ਕੋਰ ਅਨੂੰ ਮੈਡਮ ਬਿਮਲਾ ਦੇਵੀ ਮੈਡਮ ਕਿਰਨ ਬਾਲਾ ਮੈਡਮ ਕੁਲਦੀਪ ਕੋਰ ਮੈਡਮ ਜਸਪ੍ਰੀਤ ਕੋਰ ਗਹਿਲਾ ਮੈਡਮ ਜਸਵੀਰ ਕੋਰ ਮੈਡਮ ਹਰਪ੍ਰੀਤ ਕੋਰ ਡਾ ਅਮਨਦੀਪ ਸਿੰਘ ਟੱਲੇਵਾਲੀਆ.ਗੁਰਜੰਟ ਸਿੰਘ ਸੋਨਾ ਨੇ ਕੀਤੀ ਜਪੁਜੀ ਸਾਹਿਬ ਸ਼ੁੱਧ ਉਚਾਰਨ ਮੁਕਾਬਲਿਆਂ ਵਿੱਚੋਂ ਸਰਕਾਰੀ ਹਾਈ ਸਕੂਲ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਪਹਿਲਾ ਸਥਾਨ , ਬਾਬਾ ਆਲਾ ਸਿੰਘ ਪਬਲਿਕ ਸਕੂਲ ਵਿੱਚੋਂ ਗੁਰਤੇਜ ਸਿੰਘ ਨੇ ਦੂਸਰਾ ਸਥਾਨ, ਸਰਵਹਿਤਕਾਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਵਿੱਚੋਂ ਸਪਰਸ਼ ਜੋਤ ਕੌਰ ਨੇ ਤੀਜਾ ਸਥਾਨ, ਐਸ.ਬੀ.ਐਸ ਪਬਲਿਕ ਸਕੂਲ ਵਿੱਚੋਂ ਗਗਨਪ੍ਰੀਤ ਸਿੰਘ ਨੇ ਚੌਥਾ ,ਹਰਮਨਦੀਪ ਕੌਰ ਨੇ ਪੰਜਵਾਂ ਸਥਾਨ, ਤਰਨਜੋਤ ਸਿੰਘ ਸਰਵੋਤਮ ਅਕੈਡਮੀ ਖੁੱਡੀ ਕਲਾਂ ਅਤੇ ਤਰਨਜੋਤ ਸਿੰਘ ਨੇ ਛੇਵਾਂ ਸਥਾਨ ਪ੍ਰਾਪਤ ਕੀਤਾ।
ਲਿਖਤੀ ਮੁਕਾਬਲੇ ਸੀਨੀਅਰ ਗਰੁੱਪ ਵਿੱਚੋਂ ਐਲ.ਬੀ.ਐਸ ਸਕੂਲ ਵਿੱਚੋਂ ਅਲੀਸ਼ਾ ਨੇ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚੋਂ ਤਹਿਰੀਮ ਨੇ ਦੂਜਾ ਸਥਾਨ ,ਸਰਵੋਤਮ ਅਕੈਡਮੀ ਖੁੱਡੀ ਕਲਾਂ ਵਿੱਚੋਂ ਸੁਖਜੀਤ ਕੌਰ ਨੇ ਤੀਜਾ ਸਥਾਨ, ਕੁਲਜੀਤ ਕੌਰ ਨੇ ਚੌਥਾ ਸਥਾਨ, ਆਈ. ਟੀ ਆਈ ਵਿੱਚੋਂ ਅਮਨਦੀਪ ਕੌਰ ਨੇ ਪੰਜਵਾਂ ਸਥਾਨ, ਐਲ.ਬੀ.ਐਸ ਸਕੂਲ ਵਿੱਚੋਂ ਗਗਨਦੀਪ ਕੌਰ ਨੇ ਛੇਵਾਂ ਸਥਾਨ ਪ੍ਰਾਪਤ ਕੀਤਾ।
ਲਿਖਤੀ ਮੁਕਾਬਲੇ ਜੂਨੀਅਰ ਗਰੁੱਪ ਵਿੱਚੋਂ ਬਾਬਾ ਫਰੀਦ ਪਬਲਿਕ ਸਕੂਲ ਵਿੱਚੋਂ ਮਹਿਕਪ੍ਰੀਤ ਕੌਰ ਨੇ ਪਹਿਲਾ ਸਥਾਨ ਸਰਕਾਰੀ ਕੰਨਿਆ ਸਕੂਲ ਦੇ ਹਮ ਦਾ ਮਲਿਕ ਨੇ ਦੂਜਾ ਸਥਾਨ ਐਜੂਕੇਟ ਪੰਜਾਬ ਪ੍ਰੋਜੈਕਟ ਲੁਧਿਆਣਾ ਸਕੂਲ ਦੀ ਪ੍ਰਭਜੋਤ ਕੌਰ ਨੇ ਤੀਜਾ ਸਥਾਨ ਐਲ ਬੀ ਐਸ ਸਕੂਲ ਵਿੱਚੋਂ ਨੇਹਾ ਪਾਲ ਨੇ ਚੌਥਾ ਸਥਾਨ, ਸਰਵੋਤਮ ਅਕੈਡਮੀ ਖੁੱਡੀ ਕਲਾਂ ਦੀ ਜਸਨੀਤ ਕੌਰ ਨੇ ਪੰਜਵਾਂ ਸਥਾਨ, ਬਾਬਾ ਫਰੀਦ ਸਕੂਲ ਦੇ ਵਿੱਚੋਂ ਮੰਨਤ ਪ੍ਰੀਤ ਕੌਰ ਨੇ ਛੇਵਾਂ ਸਥਾਨ ਪ੍ਰਾਪਤ ਕੀਤਾ।
Posted By SonyGoyal