ਸਹਿਣਾ/ਭਦੋੜ, 9 ਮਾਰਚ (ਸੁਖਵਿੰਦਰ ਸਿੰਘ ਧਾਲੀਵਾਲ) ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਿਆਂ ਦੇ ਖਾਤਮੇ ਲਈ ਨਸ਼ਿਆਂ ਦੇ ਸੌਦਾਗਰਾਂ ਨੂੰ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਹੈ ਉਥੇ ਹੀ ਸਹਿਣਾ ਭਦੋੜ ਵਿਖੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ ਹੈ, ਇਸ ਮੁਹਿੰਮ ਵਿੱਚ ਵਿਸ਼ੇਸ਼ ਤੌਰ ਤੇ ਕੁਲਵੰਤ ਸਿੰਘ ਡੀ ਐਸ਼ ਪੀ ਹੋਮੀਸਾਇਡ ਐਂਡ ਫਰਾਸਿਕ ਸਾਇਂਸ ਬਰਨਾਲ਼ਾ ਸ਼ਿਰਕਤ ਕੀਤੀ, ਉਨ੍ਹਾਂ ਨਾਲ ਅੰਮ੍ਰਿਤ ਸਿੰਘ ਮੁੱਖ ਅਫਸਰ ਥਾਣਾ ਸ਼ਹਿਣਾ ਨੇ ਸ਼ਹਿਣਾ ਦੇ ਮੈਡੀਕਲ ਸਟੋਰਾਂ ਤੇ ਨਸ਼ਿਆਂ ਵਿਰੁੱਧ ਅਭਿਆਨ ਤਹਿਤ ਚੈਕਿੰਗ ਕੀਤੀ, ਉਸ ਉਪਰੰਤ ਕੁਲਵੰਤ ਸਿੰਘ ਡੀ ਐਸ਼ ਪੀ ਅਤੇ ਇੰਸਪੈਕਟਰ ਵਿਜੈ ਪਾਲ ਮੁੱਖ ਅਫਸਰ ਥਾਣਾ ਭਦੌੜ ਸਮੇਤ ਡਰੱਗ ਇੰਸਪੈਕਟਰ ਨੇ ਭਦੌੜ ਦੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ, ਉਨ੍ਹਾਂ ਕਿਹਾ ਕਿ ਨਸ਼ੇ ਸਾਡੇ ਪੰਜਾਬ ਦੇ ਦੀ ਨੋਜਵਾਨ ਪੀੜੀ ਨੂੰ ਘੁਣੇ ਵਾਂਗ ਖਾ ਰਹੇ ਹਨ ਇਸ ਲਈ ਨੋਜਵਾਨ ਪੀੜੀ ਨੂੰ ਨਸ਼ਿਆ ਤੋ ਬਚਾਉਣ ਲਈ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਬੰਦ ਕਰਨ ਲਈ ਸਾਰੇ ਹੀ ਕਲੱਬ ਸੰਸਥਾਵਾਂ ਅਤੇ ਸਮਾਜ ਸੇਵੀ ਵਿਅਕਤੀ ਪੁਲਸ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਹੀ ਨਸ਼ਿਆਂ ਦਾ ਖਾਤਮਾ ਹੋ ਸਕਦਾ ਹੈ।