ਮਨਿੰਦਰ ਸਿੰਘ, ਬਰਨਾਲਾ
ਬਰਨਾਲਾ, ਸ਼ਹਿਰ ਚੋਂ ਬੱਚਾ ਅਗਵਾਹ ਹੋਣ ਨਾਲ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਦੁਪਹਿਰ ਨੂੰ ਕਰੀਬ 1 ਤੋਂ 2 ਵਜੇ ਬਰਨਾਲਾ ਦੇ ਥਾਣਾ ਸਿਟੀ ਇੱਕ ਵਿਖੇ ਇੱਕ ਰਿਪੋਰਟ ਦਿੱਤੀ ਜਾਂਦੀ ਹੈ ਕਿ ਝੁੱਗੀ ਚੌਪੜੀਆਂ ਵਾਲਿਆਂ ਦਾ ਬੱਚਾ ਜੋ ਕਿ ਢਿੱਲੋ ਨਗਰ ਦੇ ਨੇੜੇ ਰਹਿੰਦੇ ਸਨ ਉਸ ਨੂੰ ਕਿਸੇ ਨੇ ਅਗਵਾਹ ਕਰ ਲਿਆ ਹੈ। ਮੌਕੇ ਤੇ ਠਾਣਾ ਸਿਟੀ ਇੱਕ ਦੇ ਐਸਐਚਓ ਲਖਵਿੰਦਰ ਸਿੰਘ ਗੁਰੂ ਆਪਣੀ ਟੀਮ ਨਾਲ ਪਹੁੰਚ ਕੇ ਮੌਕਾ ਦੇਖਦੇ ਹਨ ਅਤੇ ਪੁਲਿਸ ਵੱਲੋਂ ਮਸਤੇਦੀ ਨਾਲ ਬੱਚੇ ਦੀ ਭਾਲ ਕੀਤੀ ਜਾ ਰਹੀ। ਕਿਡਨੈਪ ਹੋਏ ਬੱਚੇ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ ਜਿਸ ਨੂੰ ਦੋ ਮੋਟਰਸਾਈਕਲ ਸਵਾਰ ਲੈ ਕੇ ਜਾ ਰਹੇ ਹਨ। ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਦੀ ਉਮਰ ਦੋ ਸਾਲ ਅਤੇ ਨਾਮ ਆਰਿਹੰਤ ਕੁਮਾਰ ਹੈ। ਪੁਲਿਸ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ

ਕਿ ਸੀਸੀਟੀਵੀ ਫੋਟੋ ਮਿਲਣ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਕੰਮ ਤੇ ਲੱਗਦੀਆਂ ਹਨ ਅਤੇ ਜਲਦ ਹੀ ਬੱਚੇ ਨੂੰ ਪਰਿਵਾਰ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪੁਲਿਸ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਫੋਟੋ ਨੂੰ ਵੱਧ ਤੋਂ ਵੱਧ ਪਹਿਚਾਨਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਕਿ ਵਿਛੜਿਆ ਹੋਇਆ ਬੱਚਾ ਆਪਣੇ ਪਰਿਵਾਰ ਨੂੰ ਮਿਲ ਸਕੇ।