ਬਰਨਾਲਾ 9 ਮਈ ( ਮਨਿੰਦਰ ਸਿੰਘ,)
ਪੁਲਿਸ ਮੁਲਾਜ਼ਮਾਂ ਦੀ ਬਹਾਦਰੀ ਆਪਣੀ ਗੱਡੀ ‘ਚ ਹੀ ਚੱਕ ਲਿਆਂਦੀ ਲਾਸ਼
ਸਥਾਨਕ ਕਾਲਾ ਸਟੇਡੀਅਮ ਦੇ ਨੇੜੇ ਇੱਕ ਅਗਿਆਤ ਲਾਸ਼ ਬਰਾਮਦ ਹੋਈ ਹੈ।
ਜਾਣਕਾਰੀ ਸਾਂਝੇ ਕਰਦੇ ਹੋਏ ਮੌਕੇ ਤੇ ਪਹੁੰਚੇ ਏਐਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ ਤੇ ਖਬਰ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਜਦੋਂ ਮੌਕੇ ਤੇ ਜਾ ਕੇ ਦੇਖਿਆ ਗਿਆ ਤਾਂ ਇੱਕ ਅਣਪਛਾਤੀ ਲਾਸ਼ ਬਰਾਮਦ ਹੋਈ, ਜਿਸ ਨੂੰ ਮੌਕੇ ਤੇ ਹੀ ਪੁਲਿਸ ਮੁਲਜਮਾਂ ਵੱਲੋਂ ਬੜੀ ਬਹਾਦਰੀ ਨਾਲ ਆਪਣੀ ਗੱਡੀ “ਚ ਲੱਧ ਕੇ ਬਰਨਾਲਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਖੇ ਜਮਾ ਕਰਵਾਇਆ ਗਿਆ।
ਹਾਲ ਦੀ ਘੜੀ ਲਾਸ਼ ਦੀ ਕੋਈ ਪਹਿਚਾਣ ਨਹੀਂ ਹੋਈ ਨਾ ਹੀ ਉਸ ਪਾਸੋਂ ਕੋਈ ਸ਼ਨਾਖਤ ਪੱਤਰ ਮਿਲਿਆ ਹੈ।
ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਕਈ ਵਾਰ ਐਂਬੂਲੈਂਸ ਨੂੰ ਕਾਲ ਕੀਤੀ ਪਰ ਨਹੀਂ ਪਹੁੰਚੀ ਮੌਕੇ ਤੇ
ਸਭ ਤੋਂ ਪਹਿਲਾਂ ਲਾਸ਼ ਨੂੰ ਦੇਖਣ ਵਾਲੇ ਇੱਕ ਨੌਜਵਾਨ ਦਾ ਕਹਿਣਾ ਹੈ ਕਿ ਉਸ ਵੱਲੋਂ ਮੌਕੇ ਤੇ ਹੀ ਐਂਬੂਲੈਂਸ ਨੂੰ ਕਾਲ ਕੀਤੀ ਗਈ ਪਰੰਤੂ ਲੰਬਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਵੀ ਐਮਬੂਲੈਂਸ ਉੱਥੇ ਨਹੀਂ ਪਹੁੰਚੀ ਤਾਂ ਉਸਨੇ ਪੁਲਿਸ ਦੇ ਕੰਟਰੋਲ ਰੂਮ ਤੇ ਫੋਨ ਕਰਕੇ ਮੁਲਾਜ਼ਮਾਂ ਨੂੰ ਇਤਲਾਹ ਦਿੱਤੀ।
ਉਸਨੇ ਇਹ ਵੀ ਦੱਸਿਆ ਕਿ 108 ਨੰਬਰ ਤੇ ਫੋਨ ਕਰਕੇ ਐਬੂਲੈਂਸ ਵਾਲਿਆਂ ਨੂੰ ਦੱਸਿਆ ਗਿਆ ਕਿ ਇੱਥੇ ਇੱਕ ਅਗਿਆਤ ਲਾਸ਼ ਮਿਲੀ ਹੈ ਅਤੇ ਜਲਦ ਐਮਬੂਲੈਂਸ ਦੀ ਜਰੂਰਤ ਹੈ ਪਰੰਤੂ ਬਾਵਜੂਦ ਇਸਦੇ ਐਬੂਲੈਂਸ ਦਾ ਨਾਮ ਪਹੁੰਚਣਾ ਕਿਤੇ ਨਾ ਕਿਤੇ ਪ੍ਰਸ਼ਾਸਨ ਤੇ ਸਵਾਲੀਆ ਚਿੰਨ ਖੜਾ ਕਰਦਾ ਹੈ।
Posted By SonyGoyal