ਮਨਿੰਦਰ ਸਿੰਘ ਬਰਨਾਲਾ
ਬਰਨਾਲਾ ਪੁਲਿਸ ਵੱਲੋਂ ਭਾਵੇਂ ਜਗ੍ਹਾ ਜਗ੍ਹਾ ਤੇ ਨਾਕੇਬੰਦੀ ਕਰਕੇ ਲਗਾਤਾਰ ਚੋਰਾਂ ਤਸਕਰਾਂ ਨਸ਼ੇ ਦੇ ਆਦੀ ਲੋਕਾਂ ਨੂੰ ਜੁਰਮ ਦੀ ਦੁਨੀਆ ਤੋਂ ਬਾਹਰ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ ਬਾਵਜੂਦ ਇਸਦੇ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ।
ਦਿਨ ਖੜੇ ਸੀ ਚੋਰਾਂ ਵੱਲੋਂ ਬਰਨਾਲਾ ਦੀਆਂ ਪਾਰਕਾਂ ਦੇ ਬਾਹਰ ਗੇੜੇ ਲਗਾਏ ਜਾਂਦੇ ਹਨ ਅਤੇ ਨਿਗਹਾ ਰੱਖੀ ਜਾਂਦੀ ਹੈ ਕਿ ਕੌਣ ਕਿਹੜੇ ਵਹੀਕਲ ਤੇ ਆ ਰਿਹਾ ਹੈ।
ਪੀੜਤ ਹਰਪਾਲ ਸਿੰਘ ਨੇ ਦੁਆਬਾ ਐਕਸਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਐਤਵਾਰ ਦੁਪਹਿਰ ਕਰੀਬਤ ਵਜੇ ਉਹ ਬਿਮਾਰ ਚਲਦਿਆਂ ਕੱਚਾ ਕਾਲਜ ਰੋਡ ਤੇ ਸਥਿਤ ਨਿੱਜੀ ਫਾਰਮੇਸੀ ਦੀ ਦੁਕਾਨ ਤੋਂ ਦਵਾਈ ਲੈਣ ਗਏ ਸਨ।
ਤ 3-45 ਮਿੰਟ ਤੇ ਉਹ ਦੁਕਾਨ ਤੇ ਪਹੁੰਚੇ।
ਦੁਕਾਨ ਖੁੱਲਣ ਵਿੱਚ ਤਕਰੀਬਨ 15 ਮਿੰਟ ਬਾਕੀ ਸਨ ਤਾਂ ਹਰਪਾਲ ਸਿੰਘ ਨੇ ਸੋਚਿਆ ਕਿ ਚਲੋ 15 ਮਿੰਟ ਖਾਤਰ ਘਰ ਜਾਣ ਦੀ ਬਜਾਏ ਆਪਣੇ ਸਪੁੱਤਰ ਨਾਲ ਪਾਰਕ ਵਿਖੇ ਬੈਠ ਜਾਂਦੇ ਹਾਂ।
ਪ੍ਰੰਤੂ ਉਹ ਨਹੀਂ ਜਾਣਦੇ ਸਨ ਕਿ ਉਹਨਾਂ ਨੂੰ ਪਾਰਕ ਵਿੱਚ ਟਿਲ ਨਾ ਮਹਿੰਗਾ ਪੈ ਜਾਵੇਗਾ।
ਜਦੋਂ ਉਹਨਾਂ ਨੇ ਪਾਰਕ ਤੋਂ ਬਾਹਰ ਆ ਕੇ ਦੇਖਿਆ ਤਾਂ ਉਹਨਾਂ ਦਾ ਮੋਟਰਸਾਈਕਲ ਉਸ ਜਗ੍ਹਾ ਤੇ ਨਹੀਂ ਸੀ।
ਉਹਨਾ ਨੂੰ ਜਦੋਂ ਇਹ ਸ਼ੱਕ ਪਿਆ ਕੇ ਉਹਨਾਂ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ ਤਾਂ ਉਹਨਾਂ ਨੇ ਨੇੜੇ ਲੱਗੇ ਕੈਮਰੇ ਦੇਖੇ ਤਾਂ ਇੱਕ ਸੀਸੀਟੀਵੀ ਫੋਟੋ ਸਾਹਮਣੇ ਆ ਗਿਆ ਕਿ ਉਹਨਾਂ ਦਾ ਮੋਟਰਸਾਈਕਲ ਇੱਕ ਅਗਿਆਤ ਵਿਅਕਤੀ ਲੈ ਗਿਆ ਹੈ।
ਮੋਟਰਸਾਈਕਲ ਸੀਡੀ ਡੀਲੈਕਸ ਰੰਗ ਕਾਲਾ ਅਤੇ ਨੰਬਰ PB13AM 1574 ਹੈ।
ਉਹਨਾਂ ਵੱਲੋਂ ਮੌਕੇ ਤੇ ਹੀ ਬਰਨਾਲਾ ਦੇ ਸਿਟੀ ਪੁਲਿਸ ਸਟੇਸ਼ਨ ਵਿਖੇ ਜਾ ਕੇ ਇਸ ਗੱਲ ਦੀ ਸੂਚਨਾ ਦਿੱਤੀ ਗਈ।
ਹਰਪਾਲ ਸਿੰਘ ਨੇ ਕਿਹਾ ਕਿ ਉਹ ਇੱਕ ਪ੍ਰਾਈਵੇਟ ਨੌਕਰੀ ਕਰਦੇ ਹਨ ਅਤੇ ਮੋਟਰਸਾਈਕਲ ਚੋਰੀ ਹੋ ਜਾਣ ਨਾਲ ਉਹਨਾਂ ਨੂੰ ਮਾਨਸਿਕ ਅਤੇ ਆਰਥਿਕ ਦੋਵੇਂ ਤਰ੍ਹਾਂ ਨਾਲ ਹੀ ਦੁੱਖ ਪਹੁੰਚਿਆ ਹੈ।
Posted By SonyGoyal