ਬਰਨਾਲਾ 7 ਦਸੰਬਰ (ਮਨਿੰਦਰ ਸਿੰਘ) ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵੱਲੋਂ 8 ਦਸੰਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ 3:00 ਵਜੇ ਸ਼ਿਵਮੱਠ ਧਾਮ ਵਿਖੇ ਤ੍ਰਿਸ਼ੂਲ ਧਾਰਨ ਪ੍ਰੋਗਰਾਮ ਅਤੇ ਧਾਰਮਿਕ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਵਧੇਰੇ ਜਾਣਕਾਰੀ ਵਿਸ਼ਵ ਹਿੰਦੂ ਪਰਿਸ਼ਦ ਦੇ ਸਹਿ ਮੰਤਰੀ ਅਨਿਲ ਮਣੀ ਸਮਾਧੀਆਂ ਨੇ ਦੱਸਿਆ ਕਿ ਬਰਨਾਲਾ ਦੇ 501 ਸਨਾਤਨੀਆਂ ਨੂੰ ਤ੍ਰਿਸ਼ੂਲ ਧਾਰਨ ਕਰਵਾਇਆ ਜਾਵੇਗਾ। ਤ੍ਰਿਸ਼ੂਲ ਧਾਰਨ ਕਰਨ ਨਾਲ ਧਰਮ ਚ ਕੱਟੜ ਰਹਿਣ ਦੀ ਜਿੱਥੇ ਦਿਖਿਆ ਮਿਲਦੀ ਹੈ ਉੱਥੇ ਹੀ ਆਪਣੇ ਧਰਮ ਅਤੇ ਸਨਾਤਨੀਆਂ ਦੀ ਰਕਸ਼ਾ ਕਰਨ ਲਈ ਪ੍ਰੇਰਨਾ ਵੀ ਮਿਲਦੀ ਹੈ।
ਨੀਲਮਣੀ ਸਮਾਧੀਆਂ ਨੇ ਕਿਹਾ ਕਿ ਅਸੀਂ ਸ਼ਾਸਤਰਾਂ ਅਤੇ ਸ਼ਸਤਰਾਂ ਦੀ ਪੂਜਾ ਕਰਨਾ, ਧਰਮ ਚ ਹਮੇਸ਼ਾ ਪਹਿਲ ਕਦਮੀ ਤੇ ਹੋਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਜਿੱਥੇ ਸ਼ਾਸਤਰ ਪੂਜਾ ਅਤੇ ਕਰਮ ਸਿਖਾਉਂਦੇ ਹਨ ਉਥੇ ਹੀ ਸ਼ਸਤਰ ਰੱਖਿਆ ਅਤੇ ਨਿਆ ਦੀ ਪ੍ਰੇਰਨਾ ਦਿੰਦੇ ਹਨ। ਕਿਹਾ ਕਿ ਸਾਨੂੰ ਸ਼ਾਸਤਰਾਂ ਦੇ ਨਾਲ ਨਾਲ ਸ਼ਸਤਰ ਵੀ ਘਰ ਚ ਰੱਖਣੇ ਉਨੇ ਹੀ ਜਰੂਰੀ ਹਨ ਜਿੰਨਾਂ ਕਿ ਘਰ ਚ ਖਾਣ ਪਾਣ ਅਤੇ ਹੋਰ ਜਰੂਰੀ ਵਸਤਾਂ ਰੱਖਣੀਆਂ ਜਰੂਰੀ ਹਨ। ਦੱਸਿਆ ਕਿ ਇਸ ਪ੍ਰੋਗਰਾਮ ਲਈ ਬਰਨਾਲਾ ਤੋਂ ਸੈਂਕੜੇ ਵਰਕਰ ਇਕੱਠੇ ਹੋ ਰਹੇ ਹਨ ਅਤੇ ਇਸ ਦੀ ਸਮਾਪਤੀ ਹਨੂੰਮਾਨ ਚਾਲੀਸਾ ਨਾਲ ਕੀਤੀ ਜਾਵੇਗੀ। ਇਸ ਪ੍ਰੈੱਸ ਕਾਨਫਰੰਸ ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਿਭਾਗ ਦੇ ਸਹਿ-ਕਨਵੀ ਵਿਭਾਗ ਤੋਂ ਸੋਨੀ ਗੋਇਲ, ਅਚਾਰੀਆ ਸ੍ਰੀਨਿਵਾਸ ਮੱਠ ਮੰਦਿਰ ਦੇ ਮੁਖੀ, ਸਾਰੇ ਸ਼ਾਮਲ ਸਨਾਤਨੀਆਂ ਨੂੰ ਵੱਧ ਚੜ ਕੇ ਪਹੁੰਚਣ ਦੀ ਅਪੀਲ ਵੀ ਕੀਤੀ ਗਈ ਹੈ।
*ਕੌਣ ਧਾਰਨ ਕਰ ਸਕਦਾ ਹੈ ਤ੍ਰਿਸ਼ਲ ਸਸ਼ਤਰ*
ਨੀਲਮਲੀ ਸਮਾਧੀਆਂ ਨੇ ਕਿਹਾ ਕਿ ਤਰਸੂਰ ਧਾਰਨ ਕਰਨ ਲਈ ਭਾਵੇਂ ਸਿੱਖ ਹੋਣ ਅਤੇ ਭਾਵੇਂ ਹਿੰਦੂ ਹੋਣ ਕੋਈ ਵੀ ਇਸ ਨੂੰ ਧਾਰਨ ਕਰ ਸਕਦਾ ਹੈ। ਉਹਨਾਂ ਨੇ ਕਿਹਾ ਕਿ ਇਹ ਜਰੂਰੀ ਨਹੀਂ ਕਿ ਜੇਕਰ ਕੋਈ ਹਿੰਦੂ ਹੈ ਤਾਂ ਉਹੀ ਤਰਸ਼ੂਲ ਧਾਰਨ ਕਰ ਸਕਦਾ ਹੈ ਜੇਕਰ ਕੋਈ ਸਿੱਖ ਭਾਈਚਾਰਾ ਵੀ ਤ੍ਰਿਸ਼ੂਲ ਧਾਰਨ ਕਰਨਾ ਚਾਹੁੰਦਾ ਹੈ ਤਾਂ ਉਹ ਦਿੱਤੀ ਗਈ ਜਾਣਕਾਰੀ ਅਨੁਸਾਰ ਸਮਾਗਮ ਚ ਪਹੁੰਚ ਸਕਦਾ ਹੈ।