ਯੂਨੀਵਿਸੀਜਨ ਨਿਊਜ਼ ਇੰਡੀਆ ਸ਼੍ਰੀ ਅੰਮ੍ਰਿਤਸਰ

ਸਿਹਤ ਵਿਭਾਗ ਵਲੋਂ ਕੋਲਡ ਵੇਵ ਸੰਬਧੀ ਐਡਵਾਈਜਰੀ ਜਾਰੀ – ਸਿਵਲ ਸਰਜਨ ਡਾ ਵਿਜੇ ਕੁਮਾਰ

5 ਜਨਵਰੀ 2022 ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸ਼ੀਤ ਰੁੱਤ ਵਿਚ ਬੱਚਿਆਂ ਅਤੇ ਬਜੁਰਗਾਂ ਦੀ ਸਿਹਤ ਦਾ ਖਾਸ ਧਿਆਨ ਰੱਖਣ ਲਈ ਐਡਵਾਜਰੀ ਜਾਰੀ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਸਰਦੀ ਦੇ ਮੰੌਸਮ ਵਿਚ ਬਜੁਰਗ ਅਤੇ ਬੱਚੇ ਦੋਵਾਂ ਦੀ ਹੀ ਸਿਹਤ ਪ੍ਰਭਾਵਿਤ ਹੁੰਦੀ ਹੈ ਕਿਉਕਿ ਉਹ ਬਹੁਤ ਜਲਦ ਠੰਡ ਲਗਣ ਕਾਰਣ ਬੀਮਾਰ ਹੋ ਸਕਦੇ ਹਨ।

ਅਜਿਹੇ ਮੌਸਮ ਵਿਚ ਸਾਰੇ ਬਜੁਰਗਾਂ ਖਾਸ ਕਰਕੇ ਜਿਨ੍ਹਾਂ ਨੂੰ ਸ਼ੁਗਰ, ਦਮਾਂ ਜਾਂ ਦਿਲ ਦੀ ਬੀਮਾਰੀਆਂ ਹਨ ਨੂੰ ਠੰਢ ਤੋਂ ਬਚਾ ਕੇ ਰੱਖਣਾਂ ਚਾਹੀਦਾ ਹੈ ਅਤੇ ਬਿਨਾਂ ਕੰਮ ਤੋਂ ਘਰੋਂ ਬਾਹਰ ਨਹੀ ਜਾਣਾ ਚਾਹੀਦਾ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਅੰਮ੍ਰਿਤਸਰ ਡਾ ਵਿਜੇ ਕੁਮਾਰ ਨੇ ਕਿਹਾ ਕਿ ਛੋਟੇ ਬੱਚਿਆਂ ਨੂੰ ਨਿੱਘਾ ਰੱਖਣਾਂ ਚਾਹੀਦਾ ਹੈ, ਗਰਮ ਕਪੜੇ ਦਾ ਕੇ ਰੱਖਣੇ ਚਾਹੀਦੇ ਹਨ, ਸਿਰ ਅਤੇ  ਪੈਰਾਂ ਨੂੰ ਕਵਰ ਕਰਕੇ ਰੱਖਣਾਂ ਚਾਹੀਦਾ ਹੈ ਅਤੇ ਖਾਂਸੀ ਜੁਕਾਮ, ਦਸਤ, ਉਲਟੀ ਜਾਂ ਬੁਖਾਰ ਹੋਣ ਤੇ ਤੁਰੰਤ ਮਾਹਿਰ ਡਾਕਟਰਾਂ ਪਾਸ ਜਾਣਾਂ ਚਾਹੀਦਾ ਹੈ।

ਉਹਨਾਂ ਕਿਹਾ ਕਿ ਬੰਦ ਕਮਰੇ ਵਿਚ ਅੰਗੀਠੀ ਨਾਂ ਬਾਲੋ, ਕਿਉਕਿ ਇਸ ਨਾਲ ਕਾਰਬਨ ਮੋਨੋਆਕਸਾਈਡ ਗੈਸ ਪੈਦਾ ਹੁੰਦੀ ਹੈ, ਜੋ ਕਿ ਜਾਨ-ਲੇਵਾ ਸਾਬਿਤ ਹੋ ਸਕਦੀ ਹੈ ਅਤੇ ਭਰ ਸਰਦੀ ਵਿਚ ਆਪਣੀ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਣਾਂ ਚਾਹੀਦਾ ਹੈ।

ਸਿਵਲ ਸਰਜਨ ਨੇ ਦੱਸਿਆ ਕਿ  ਸਮੇਂ-ਸਮੇਂ ਤੇ ਗਰਮ ਤਰਲ ਪਦਾਰਥ ਲੈਣੇ ਚਾਹੀਦੇ ਹਨ।

ਇਸਤੋਂ ਇਲਾਵਾ ਮੌਸਮ  ਵਿਭਾਗ ਦੀਆਂ ਚੇਤਾਵਨੀਆਂ ਦਾ ਵੀ ਵਿਸ਼ੇਸ਼ ਧਿਆਨ ਰੱਖਣਾਂ ਚਾਹੀਦਾ ਹੈ।

ਜਿਆਦਾ ਧੁੰਦ, ਬਾਰਿਸ਼, ਕੋਹਰਾ ਜਾਂ ਗੜੇ ਪੈਣ ਦੀ ਸੂਰਤ ਵਿਚ ਘਰੋਂ ਬਾਹਰ ਨਹੀ ਜਾਣਾਂ ਚਾਹੀਦਾ ਅਤੇ ਕਾਂਬਾ ਲਗਣ ਵਾਲੀ ਸਥਿਤੀ ਨੂੰ ਗੰਭੀਰਤਾ ਨਾਲ ਲੈਣਾਂ ਚਾਹੀਦਾ ਹੈ।

ਇਸਤੋਂ ਇਲਾਵਾ ਆਪਣੇ ਪਾਲਤੂ ਜਾਨਵਰਾਂ, ਮੱਝਾਂ, ਗਾਵਾਂ ਆਦਿ ਨੂੰ ਠੰਢ ਤੋਂ ਬਚਾਉਣਾਂ ਚਾਹੀਦਾ ਹੈ।

ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰ, ਜਿਲਾ੍ਹ ਐਪੀਡਿਮੋਲੋਜਿਸਟ ਡਾ ਹਰਜੋਤ ਕੌਰ, ਜਿਲਾ੍ਹ ਐਮ.ਈ.ਆਈ.ਓ. ਅਮਰਦੀਪ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ।

Posted By SonyGoyal

Leave a Reply

Your email address will not be published. Required fields are marked *