ਬਰਨਾਲਾ 04 ਨਵੰਬਰ ( ਸੋਨੀ ਗੋਇਲ )
ਸ਼ੀ੍ ਗੁਰੂ ਗ੍ੰਥ ਸਾਹਿਬ ਸਤਿਕਾਰ ਸਭਾ ਰਜਿ ਬਰਨਾਲਾ ਵੱਲੋਂ ਖੂਨਦਾਨੀਆਂ ਦੇ ਸਹਿਯੋਗ ਨਾਲ ਹਰੇਕ ਮਹੀਨੇ ਦੀ 5 ਤਰੀਕ ਨੂੰ ਸਵੇਰੇ 9 ਤੋੰ 2ਵਜੇ ਤੱਕ ਬਲੱਡ ਬੈੰਕ ਸਿਵਲ ਹਸਪਤਾਲ ਬਰਨਾਲਾ ਵਿਖੇ ਲਗਾਇਆ ਜਾਂਦਾ ਹੈ.ਇਹ ਕੈਂਪ ਲਗਾਉਂਦੇ 4ਸਾਲ ਪੂਰੇ ਹੋ ਚੁੱਕੇ ਹਨ। ਸਾਰੇ ਖੂਨਦਾਨੀ ਵੀਰਾਂ ਅਤੇ ਭੈਣਾਂ ਦੇ ਸਹਿਯੋਗ ਨਾਲ ਹਰ ਮਹੀਨੇ ਦੀ 5 ਤਰੀਕ ਨੂੰ ਖੂਨਦਾਨ ਕੈੰਪ ਲਗਾਇਆ ਜਾਂਦਾ ਹੈ ਅਤੇ ਸਭ ਦੇ ਸਹਿਯੋਗ ਦੀ ਆਸ ਕਰਦੇ ਹਾਂ। ਨੌਜਵਾਨ ਵੀਰਾਂ ਨੂੰ ਅਪੀਲ ਹੈ, ਥੈਲਾਸੀਮਕ ਰੋਗ ਦੇ ਬੱਚਿਆਂ ਲਈ, ਕੈਂਸਰ ਪੀੜਤ, ਐਕਸੀਡੈਂਟ ਕੇਸ, ਗਰਭਪਤੀ ਔਰਤਾਂ ਲਈ ਖੂਨਦਾਨ ਕੀਤਾ ਜਾਵੇ। ਇਹ ਜਾਣਕਾਰੀ ਜਗਵਿੰਦਰ ਸਿੰਘ ਭੰਡਾਰੀ ਨੇ ਦਿੱਤੀ ਹੈ।
Posted By SonyGoyal