ਅੰਮ੍ਰਿਤਸਰ / ਤਰਨ ਤਾਰਨ ਮਈ 01 ( ਮਨਿੰਦਰ ਸਿੰਘ )
ਬੀਬੀ ਪਰਮਜੀਤ ਕੌਰ ਖਾਲੜਾ ਨੂੰ ਲਾਇਆ ਚੋਣ ਇੰਚਾਰਜ
ਅੱਜ ਦੇ ਕਾਫ਼ਲੇ ਵਿੱਚ ਅਕਾਲੀ ਲੀਡਰ ਭਾਈ ਮਨਜੀਤ ਸਿੰਘ ਦੇ ਪੁੱਤਰ ਸਮੇਤ ਅਕਾਲੀ ਦਲ਼ ਦੇ ਅਨੇਕਾਂ ਵਰਕਰ ਹੋਏ ਸ਼ਾਮਲ।
ਪਾਰਲੀਮੈਂਟਰੀ ਹਲਕਾ ਸ਼੍ਰੀ ਖਡੂਰ ਸਾਹਿਬ ਤੋ ਅਜ਼ਾਦ ਉਮੀਦਵਾਰ ਵਜੋਂ ਵਾਰਸ ਪੰਜਾਬ ਦੇ ਦੇ ਪ੍ਰਧਾਨ ਅਤੇ ਡਿਬਰੂਗੜ ਜੇਲ੍ਹ ਅਸਾਮ ’ਚ ਐਨ ਐਸ ਏ ਅਧੀਨ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਅਰਦਾਸ ਕਰਕੇ ਸ਼ੁਰੂ ਕੀਤੀ ਗਈ। ਸੰਗਤ ਵੱਲੋਂ ਪਾਰਲੀਮੈਂਟਰੀ ਹਲਕਾ ਸ਼੍ਰੀ ਖਡੂਰ ਸਾਹਿਬ ਤੋ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਦਾ ਆਗਾਜ਼ ਕਰਨ ਲਈ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਵੱਲੋਂ ਕੌਮ ਨੂੰ ਬਖਸ਼ਿਸ਼ ਕੀਤੇ ਅਕਾਲ ਪੁਰਖ ਦੇ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੜਾਹ ਪ੍ਰਸਾਦਿ ਦੀ ਦੇਗ ਕਰਾ ਕੇ ਉਪਰੰਤ ਜਪੁਜੀ ਸਾਹਿਬ ਅਨੰਦ ਸਾਹਿਬ ਦੀਆਂ ਛੇ ਪਾਉੜੀਆਂ ਦਾ ਪਾਠ ਕਰਨ ਉਪਰੰਤ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਅਰਦਾਸ ਕਰਕੇ ਸ਼ੁਰੂ ਕੀਤੀ ਗਈ । ਇਸ ਉਪਰੰਤ ਮੋਰਚਾ ਚੁੱਕ ਲਿਆ ਗਿਆ ਤੇ ਸੰਗਤ ਨੇ ਸ਼੍ਰੀ ਖਡੂਰ ਸਾਹਿਬ ਨੂੰ ਚਾਲੇ ਪਾਏ । ਸ਼੍ਰੀ ਖਡੂਰ ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਦੇ ਅਸਥਾਨ ਮੇਨ ਗੁਰਦੁਆਰਾ ਖੱਡੀ ਸਾਹਿਬ ਵਿਖੇ ਮੱਥਾ ਟੇਕਿਆ ਨਾਲ ਹੀ ਗੁਰਦੁਆਰਾ ਸਾਹਿਬ ਮੱਲ ਅਖਾੜਾ ਵਿਖੇ ਵੀ ਨਤਮਸਤਕ ਹੋਏ । ਏਥੇ ਪਹੁੰਚਣ ਤੱਕ ਰਸਤੇ ਵਿੱਚ ਗੱਡੀਆਂ ਕਾਫ਼ਲੇ ਵਿੱਚ ਸ਼ਾਮਲ ਹੋਈ ਗਈਆਂ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਗੱਡੀਆਂ ਸੰਗਤਾਂ ਦੀਆਂ ਹੋ ਗਈਆਂ ।ਏਥੇ ਸੰਗਤਾਂ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਇਲੈੱਕਸ਼ਨ ਦਾ ਇਲੈੱਕਸ਼ਨ ਇੰਚਾਰਜ ਥਾਪਿਆ । ਇਸ ਦੇ ਨਾਲ ਹੀ ਗੋਇੰਦਵਾਲ ਸਾਹਿਬ ਰੋਡ ਤੇ ਸ਼੍ਰੀ ਖਡੂਰ ਸਾਹਿਬ ਵਿਖੇ ਚੋਣ ਦਫ਼ਤਰ ਖੋਲ੍ਹਿਆ ਗਿਆ । ਮਾਨ ਦਲ ਦੇ ਹਰਪਾਲ ਸਿੰਘ ਬਲੇਅਰ ਆਪਣੇ ਸਥਾਪਿਤ ਕੀਤੇ ਹੋਏ ਦਫ਼ਤਰ ਭਾਈ ਸਾਹਿਬ ਦੇ ਇਲੈੱਕਸ਼ਨ ਦਫ਼ਤਰਾਂ ਲਈ ਕੀਤੇ ਸੰਗਤ ਹਵਾਲੇ ॥॥ ਅੱਜ ਸਵੇਰੇ ਨਿੱਤਨੇਮ ਦੀਆਂ ਪੰਜ ਬਾਣੀਆਂ ਸੁਖਮਨੀ ਸਾਹਿਬ ਦੇ ਪਾਠ ਸਾਰਾਗੜ੍ਹੀ ਪੱਕਾ ਮੋਰਚਾ ਤੇ ਸੰਗਤ ਵੱਲੋਂ ਸਮਾਪਤ ਕੀਤਾ ਗਿਆ।
Posted By SonyGoyal