ਬਰਨਾਲਾ 05 ਸਤੰਬਰ ( ਸੋਨੀ ਗੋਇਲ )

ਸ਼੍ਰੀਗੁਰੂ ਗ੍ੰਥ ਸਾਹਿਬ ਸਤਿਕਾਰ ਸਭਾ ਰਜਿ ਬਰਨਾਲਾ ਵੱਲੋਂ ਖੂਨਦਾਨੀ ਵੀਰਾਂ ਦੇ ਸਹਿਯੋਗ ਨਾਲ ਖੂਨਦਾਨ ਕੈੰਪ ਮਿਤੀ 05-09-2024 ਨੂੰ ਸਵੇਰੇ 9 ਤੋੰ 2ਵਜੇ ਤੱਕ ਬਲੱਡ ਬੈੰਕ ਸਿਵਲ ਹਸਪਤਾਲ ਬਰਨਾਲਾ ਵਿਖੇ

ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਰਜਿ ਦੇ ਮੁੱਖ ਸੇਵਾਦਾਰ ਜਗਵਿੰਦਰ ਸਿੰਘ ਭੰਡਾਰੀ ਦੀ ਨਿਗਰਾਨੀ ਹੇਠ ਮਹੰਤ ਬਾਬਾ ਪਿਆਰਾ ਸਿੰਘ ਅਤੇ ਸੇਵਾਦਾਰ ਸੁਰਿੰਦਰ ਸਿੰਘ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਦੇ ਸਹਿਯੋਗ ਨਾਲ ਲਗਾਇਆ ਗਿਆ ਜਿਸ ਦਾ ਉਦਘਾਟਨ ਡਾ ਹਰਿੰਦਰ ਸ਼ਰਮਾ ਸਿਵਲ ਸਰਜਨ ਬਰਨਾਲਾ ਨੇ ਕੀਤਾ।ਜਿਸ ਵਿੱਚ 32 ਯੂਨਿਟ ਬਲੱਡ ਇਕੱਤਰ ਕੀਤਾ ਗਿਆ ਇਸ ਮੌਕੇ ਬਲੱਡ ਡੋਨਰ ਪਰਗਟ ਸਿੰਘ ਹਰਵਿੰਦਰ ਦਾਸ ਖੁਸ ਕਰਨ ਸਿੰਘ ਜਗਰਾਜ ਸਿੰਘ ਧਰਮਿੰਦਰ ਸਿੰਘ ਹੈਪੀ ਸਿੰਘ ਆਦਿਕ ਖੂਨਦਾਨੀਆਂ ਨੇ ਖੂਨਦਾਨ ਕੀਤਾ। ਸਤਿਕਾਰ ਸਭਾ ਦੇ ਕਾਨੂੰਗੋ ਰਾਜੇਸ਼ ਭੁਟਾਨੀ ਧਿਆਨ ਸਿੰਘ ਜੋਗਾ ਅਵਤਾਰ ਸਿੰਘ ਤਾਰੀ ਹਰੀ ਰਾਮ ਦੇ ਨਾਲ ਬਲੱਡ ਬੈਂਕ ਸਿਵਲ ਹਸਪਤਾਲ ਬਰਨਾਲਾ ਦੀ ਟੀਮ ਦੇ ਮਨਦੀਪ ਕੌਰ ਸਟਾਫ਼ ਨਰਸ, ਕੰਵਲਜੀਤ ਸਿੰਘ,ਭੁਪਿੰਦਰ ਕੁਮਾਰ, ਹਰਭਜਨ ਸਿੰਘ, ਖੁਸ਼ਵੰਤ ਪ੍ਭਾਕਰ ਅਤੇ ਦਿਲਬਾਗ ਸਿੰਘ ਨੇ ਥੈਲਾਸੀਮਕ ਰੋਗ ਦੇ ਬੱਚਿਆਂ ਲਈ, ਕੈਂਸਰ ਪੀੜਤ, ਐਕਸੀਡੈਂਟ ਕੇਸ, ਗਰਭਪਤੀ ਔਰਤਾਂ ਲਈ ਖੂਨਦਾਨ ਇਕੱਤਰ ਕਰਨ ਚ ਸਹਿਯੋਗ ਦਿੱਤਾ। ਇਹ ਜਾਣਕਾਰੀ ਜਗਵਿੰਦਰ ਸਿੰਘ ਭੰਡਾਰੀ ਨੇ ਦਿੱਤੀ ਅਤੇ ਦੱਸਿਆ ਕੀ ਇਹ ਕੈਂਪ ਹਰ ਮਹੀਨੇ ਦੀ 5 ਅਤੇ 20 ਤਰੀਕ ਨੂੰ ਲਗਾਇਆ ਜਾਂਦਾ ਹੈ ਅਤੇ ਜਿਹੜੇ ਮਰਦ 10ਵਾਰ ਅਤੇ ਔਰਤਾਂ 4 ਵਾਰ ਖੂਨਦਾਨ ਕਰ ਚੁੱਕੇ ਹਨ ਉਨ੍ਹਾਂ ਨੂੰ ਸਟਾਰ ਡੋਨਰ ਵਜੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ਼ ਪੁਰਬ ਮੌਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਜਲਦੀ ਹੀ ਇਹ ਤਰੀਕ ਤੈਅ ਕੀਤੀ ਜਾਵੇਗੀ। ਇਸ ਮੌਕੇ ਸੁਖਵਿੰਦਰ ਸਿੰਘ ਭੰਡਾਰੀ ਪ੍ਧਾਨ ਪ੍ਰੋਗਰੈਸਿਵ ਸੀਨੀਅਰ ਸਿਟੀਜਨ ਸੁਸਾਇਟੀ ਬਰਨਾਲਾ ਨੇ ਵਿਸੇਸ ਤੌਰ ਪਰ ਹਾਜਰੀ ਲਗਵਾਈ ਅਤੇ ਕਾਨੂੰਗੋ ਰਾਜੇਸ਼ ਭੁਟਾਨੀ ਨੇ ਸਾਰੇ ਖ਼ੂਨਦਾਨੀ ਵੀਰਾਂ ਦਾ ਧੰਨਵਾਦ ਕੀਤਾ।ਅੱਗੋ ਲਈ ਪਹਿਲਾਂ ਨਾਲੋਂ ਵੱਧ ਸਹਿਯੋਗ ਦੀ ਆਸ ਕੀਤੀ।

Posted dy Sony Goyal

Leave a Reply

Your email address will not be published. Required fields are marked *