ਮਨਿੰਦਰ ਸਿੰਘ, ਬਰਨਾਲਾ
ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪ੍ਰਤੀਯੋਗੀ ਪ੍ਰਰੀਖਿਆਵਾਂ ‘ਚ ਸੁਧਾਰ ਕਰ ਸਕਣਗੇ।
ਸਕੂਲ ਸਿੱਖਿਆ ਵਿਭਾਗ ਵੱਲੋਂ ਸਾਇੰਸ ਗਰੁੱਪ ਮੈਡੀਕਲ-ਨਾਨ ਮੈਡੀਕਲ ਦੇ 12ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਲਈ ਮਿਸ਼ਨ 5000 ਗਰੁੱਪ ਬਣਾਇਆ ਜਾ ਰਿਹਾ ਹੈ।
ਇਸ ਦਾ ਉਦੇਸ਼ ਨੀਟ ਤੇ ਜੇਈਈ ਵਰਗੀਆਂ ਪ੍ਰਤੀਯੋਗੀ ਪ੍ਰਰੀਖਿਆਵਾਂ ਲਈ ਵਿਦਿਆਰਥੀਆਂ ਦੇ ਨਤੀਜਿਆਂ ਨੂੰ ਹੋਰ ਬਿਹਤਰ ਬਣਾਉਣਾ ਹੋਵੇਗਾ।
ਸੁਪਰ 5000 ਵਿਦਿਆਰਥੀਆਂ ‘ਚੋਂ ਮੈਰੀਟੋਰੀਅਸ ਸਕੂਲਾਂ ਤੇ ਸਰਕਾਰੀ ਸਕੂਲਾਂ ‘ਚ 12ਵੀਂ ਸਾਇੰਸ ਸਟ੍ਰੀਮ ‘ਚ ਪੜ੍ਹ ਰਹੇ ਵੱਧ ਤੋਂ ਵੱਧ 10 ਫੀਸਦੀ ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ।
ਉਦਾਹਰਣ ਵਜੋਂ ਜੇਕਰ ਕਿਸੇ ਸਕੂਲ ‘ਚ 14 ਵਿਦਿਆਰਥੀ ਹਨ ਤਾਂ ਉਥੋਂ ਇੱਕ ਵਿਦਿਆਰਥੀ ਦੀ ਚੋਣ ਕੀਤੀ ਜਾਵੇਗੀ, ਜੇਕਰ ਵਿਦਿਆਰਥੀਆਂ ਦੀ ਗਿਣਤੀ 24 ਤੱਕ ਹੈ ਤਾਂ ਉਥੋਂ ਦੋ ਵਿਦਿਆਰਥੀ ਚੁਣੇ ਜਾਣਗੇ, ਇਸੇ ਤਰਾਂ੍ਹ ਜੇਕਰ ਵਿਦਿਆਰਥੀਆਂ ਦੀ ਗਿਣਤੀ ਇਸ ਤੋਂ ਵੱਧ ਹੈ ਤਾਂ ਉਸ ਅਨੁਸਾਰ ਵਿਦਿਆਰਥੀਆਂ ਨੂੰ ਸੁਪਰ 5000 ਗਰੁੱਪ ਲਈ ਚੁਣਿਆ ਜਾਵੇਗਾ।
ਸਕੂਲ ਆਪਣੇ ਪੱਧਰ ‘ਤੇ ਹੋਣਹਾਰ ਵਿਦਿਆਰਥੀਆਂ ਦੀ ਚੋਣ ਕਰੇਗਾ ਤੇ ਇਸ ਲਈ ਉਹ ਜੋ ਵੀ ਤਰੀਕਾ ਚਾਹੁਣ ਅਪਣਾ ਸਕਦੇ ਹਨ।
ਸਕੂਲ ਮੁਖੀ ਗੂਗਲ ਫਾਰਮ ਰਾਹੀਂ ਚੁਣੇ ਗਏ ਦਸ ਫੀਸਦੀ ਵਿਦਿਆਰਥੀਆਂ ਬਾਰੇ ਜਾਣਕਾਰੀ ਦੇਣਗੇ।
ਸਾਇੰਸ ਸਟ੍ਰੀਮ ਦੇ ਵਿਦਿਆਰਥੀਆਂ ਲਈ, ਅਜਿਹੇ ਸਮਾਗਮ ਉੱਹਨਾ ਨੂੰ ਮੁਕਾਬਲੇ ਦੀਆਂ ਪ੍ਰਰੀਖਿਆਵਾਂ ਦੀ ਤਿਆਰੀ ‘ਚ ਬਹੁਤ ਮਦਦ ਕਰਨਗੇ।
(ਬਾਕਸ ਲਈ ਪ੍ਰਕਾਸ਼ਿਤ)
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ‘ਚੋਂ ਕੀਤੀ ਜਾਵੇਗੀ ਚੋਣ
ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਸ਼ਮਸ਼ੇਰ ਸਿੰਘ, ਉਪ ਜ਼ਲਿ੍ਹਾ ਸਿੱਖਿਆ ਅਫ਼ਸਰ ਬਰਨਾਲਾ ਬਲਜਿੰਦਰ ਪਾਲ ਸਿੰਘ ਤੇ ਵਸੁੰਧਰਾ ਕਪਿਲਾ ਨੇ ਦੱਸਿਆ ਕਿ ਸੂਬੇ ਭਰ ‘ਚ ਚਲਾਏ ਜਾ ਰਹੇ 10 ਮੈਰੀਟੋਰੀਅਸ ਸਕੂਲਾਂ ਦੇ ਸਾਇੰਸ ਸਟਰੀਮ ਦੇ ਲੈਕਚਰਾਰ ਇਸ ਪੋ੍ਗਰਾਮ ਦੇ ਨੋਡਲ ਇੰਚਾਰਜ ਹੋਣਗੇ।
ਉਨਾਂ੍ਹ ਨੂੰ ਆਪਣੇ ਜ਼ਲਿ੍ਹੇ ਦੇ ਨਾਲ-ਨਾਲ ਹੋਰ ਜ਼ਿਲਿ੍ਹਆਂ ਨੂੰ ਵੀ ਦਿੱਤਾ ਜਾਵੇਗਾ।
ਉਨਾਂ੍ਹ ਨੂੰ ਆਪਣੇ ਜ਼ਲਿ੍ਹੇ ਦੇ ਨਾਲ-ਨਾਲ ਹੋਰ ਜ਼ਿਲਿ੍ਹਆਂ ਨੂੰ ਵੀ ਦਿੱਤਾ ਜਾਵੇਗਾ।
ਜ਼ਲਿ੍ਹਾ ਬਰਨਾਲਾ ਦੇ ਨੋਡਲ ਇੰਚਾਰਜ ਨੂੰ ਬਰਨਾਲਾ ਦੇ ਨਾਲ-ਨਾਲ ਹੋਰ ਖੇਤਰਾਂ ਨੂੰ ਵੀ ਕਵਰ ਕਰਨਾ ਹੋਵੇਗਾ।
ਇਹ ਨੋਡਲ ਅਫਸਰਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਨੀਟ, ਜੇਈਈ ਇਮਤਿਹਾਨ ਨਾਲ ਸਬੰਧਤ ਸਾਰੀ ਜਾਣਕਾਰੀ ਜਿਵੇਂ ਕਿ ਰਜਿਸਟੇ੍ਸ਼ਨ ਕਦੋਂ ਹੋਵੇਗੀ, ਪ੍ਰਰੀਖਿਆ ਦਾ ਸਮਾਂ ਕਦੋਂ ਹੈ ਤੇ ਜਿੱਥੇ ਵੀ ਵਧੀਆ ਅਧਿਐਨ ਸਮੱਗਰੀ ਉਪਲਬਧ ਹੁੰਦੀ ਹੈ, ਡਾਊਨਲੋਡ ਕਰਨਗੇ।
ਇਸ ਨੂੰ ਅੱਗੇ ਅਲਾਟ ਕੀਤੇ ਜ਼ਿਲਿ੍ਹਆਂ ਦੇ ਸਾਇੰਸ ਗਰੁੱਪਾਂ ਨੂੰ ਭੇਜਿਆ ਜਾਵੇਗਾ, ਜੋ ਅੱਗੇ ਸਕੂਲ ਮੁਖੀ ਆਪਣੇ ਸਕੂਲਾਂ ਦੇ ਲੈਕਚਰਾਰਾਂ ਰਾਹੀਂ ਵਟਸਐਪ ਗਰੁੱਪਾਂ ‘ਚ ਭੇਜਣਗੇ।
ਵਿਦਿਆਰਥੀਆਂ ਨੂੰ ਸਮਰਪਿਤ ਭਾਵਨਾ ਨਾਲ ਮੁਕਾਬਲੇ ਦੀਆਂ ਪ੍ਰਰੀਖਿਆਵਾਂ ਲਈ ਤਿਆਰ ਕਰਨ ਤੇ ਅਧਿਐਨ ਸਮੱਗਰੀ ਮੁਹੱਈਆ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
Posted By SonyGoyal