ਮਨਿੰਦਰ ਸਿੰਘ, ਬਰਨਾਲਾ

ਕੈਬਨਿਟ ਮੰਤਰੀ ਮੀਤ ਹੇਅਰ ਨੇ ” ਪ੍ਰੈਸ ਭਵਨ ਬਰਨਾਲਾ” ਦੀ ਚਿਰਾਂ ਤੋਂ ਲਟਕਦੀ ਮੰਗ ਨੂੰ ਜਲਦ ਪੂਰਾ ਕਰਨ ਦਾ ਕੀਤਾ ਐਲਾਨ

ਪਰਮਿੰਦਰ ਟਿਵਾਣਾ ਨੇ ਪ੍ਰਭਾਵਸ਼ਾਲੀ ਢੰਗ ਨਾਲ ਮੀਡੀਆ ਨੂੰ ਦਰਪੇਸ਼ ਮੁਸ਼ਕਿਲਾਂ ‘ਤੇ ਸਮਾਜ਼ ਦੀਆਂ ਚੁਣੌਤੀਆਂ ਉੱਤੇ ਧਰੀ ਉਂਗਲ

ਬਰਨਾਲਾ ਜਰਨਲਿਸਟ ਐਸੋਸੀਏਸ਼ਨ (ਰਜਿ:) ਬਰਨਾਲਾ ਵਲੋਂ ਸੀਨੀਅਰ ਪੱਤਰਕਾਰ ਸਵ: ਸ੍ਰੀ ਰਾਮ ਸ਼ਰਨ ਦਾਸ ਗੋਇਲ ਜੀ ਦੀ ਯਾਦ ਨੂੰ ਸਰਮਪਿਤ ” ਅਜੋਕੇ ਸਮੇਂ ‘ਚ ਸਮੁੱਚੇ ਮੀਡੀਆ ਦੀ ਭੂਮਿਕਾ ” ਸਬੰਧੀ ਵਿਚਾਰ ਚਰਚਾ ਅਤੇ ਕੈਲੰਡਰ ਰਿਲੀਜ਼ ਸਮਾਰੋਹ, ਸ੍ਰੀ ਮਹਾਂਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ ਕਰਵਾਇਆ ਗਿਆ ।

ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਵਿਚ ਮੁੱਖ ਬੁਲਾਰੇ ਵਜੋਂ ਉੱਘੇ ਪੱਤਰਕਾਰ ਪਰਮਿੰਦਰ ਸਿੰਘ ਟਿਵਾਣਾ ਸ਼ਾਮਿਲ ਹੋਏ।

ਪਰਮਿੰਦਰ ਟਿਵਾਣਾ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਅਤੇ ਦਿਲ ਟੁੰਬਣੇ ਅੰਦਾਜ਼ ਵਿੱਚ ਮੀਡੀਆ ਨੂੰ ਦਰਪੇਸ਼ ਮੁਸ਼ਕਿਲਾਂ ‘ਤੇ ਸਮਾਜ਼ ਦੀਆਂ ਚੁਣੌਤੀਆਂ ਉੱਤੇ ਟਿਕਾ ਟਿਕਾ ਕੇ ਉਂਗਲ ਧਰੀ ਅਤੇ ਵੱਖ ਵੱਖ ਕਾਰਣਾਂ ਕਰਕੇ, ਨਿੱਘਰਦੇ ਸਮਾਜ ਦੀ ਹਾਲਤ ਨੂੰ ਵੀ ਬਾਖੂਬੀ ਉਭਾਰਿਆ।

ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੀਡੀਆ ਨੂੰ ਜਿੰਮੇਵਾਰੀ ਅਤੇ ਨਿਰਪੱਖਤਾ ਨਾਲ ਪੱਤਰਕਾਰਿਤਾ ਕਰਨ ਦਾ ਸੁਝਾਅ ਦਿੰਦਿਆਂ ਸਰਕਾਰ ਦੀਆਂ ਕਮੀਆਂ ਤੋਂ ਇਲਾਵਾ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਵਿਕਾਸ ਦੇ ਕੰਮਾਂ ਨੂੰ ਵੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਅਤੇ ਪ੍ਰਸਾਰਿਤ ਕਰਨ ਲਈ ਵੀ ਆਖਿਆ।

ਕੈਬਨਿਟ ਮੰਤਰੀ ਮੀਤ ਹੇਅਰ ਨੇ ਬਰਨਾਲਾ ਦੇ ਪੱਤਰਕਾਰਾਂ ਦੀ ” ਪ੍ਰੈਸ ਭਵਨ ਬਰਨਾਲਾ” ਬਣਾਉਣ ਦੀ ਚਿਰਾਂ ਤੋਂ ਲਟਕਦੀ ਮੰਗ ਨੂੰ ਜਲਦ ਪੂਰਾ ਕਰਨ ਦਾ ਐਲਾਨ ਵੀ ਕੀਤਾ।

ਇਸ ਮੌਕੇ ਕੈਬਨਿਟ ਮੰਤਰੀ ਮੀਤ ਹੇਅਰ, ਸਾਬਕਾ ਐਮ.ਪੀ. ਐਡਵੋਕੇਟ ਰਾਜਦੇਵ ਸਿੰਘ ਖਾਲਸਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਨਗਰ ਸੁਧਾਰ ਟਰਸੱਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਮੰਤਰੀ ਮੀਤ ਹੇਅਰ ਦੇ ਓ.ਐਸ.ਡੀ. ਹਸਨਪ੍ਰੀਤ ਭਾਰਦਵਾਜ,ਸਟੇਟ ਐਵਾਰਡੀ ਭੋਲਾ ਸਿੰਘ ਵਿਰਕ, ਟਰਾਈਡੈਂਟ ਗਰੁੱਪ ਤੋਂ ਦੀਪਕ ਕੁਮਾਰ ਗਰਗ, ਆਈ.ਓ.ਐਲ. ਤੋਂ ਬਸੰਤ ਸਿੰਘ, ਅਭੈ ਓਸਵਾਲ ਟਾਊਨਸ਼ਿਪ ਗਰੁੱਪ ਦੇ ਮੀਤ ਪ੍ਰਧਾਨ ਅਨਿਲ ਖੰਨਾ, ਐਸ.ਡੀ. ਸਭਾ ਦੇ ਚੇਅਰਮੈਨ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ, ਜਨਰਲ ਸਕੱਤਰ ਸ਼ਿਵ ਸਿੰਗਲਾ, ਐਸਐਸਡੀ ਕਾਲਜ ਦੇ ਪ੍ਰਿੰਸੀਪਲ ਰਾਕੇਸ਼ ਜਿੰਦਲ, ਪਿਆਰਾ ਲਾਲ ਰਾਏਸਰੀਆ, ਵਿਵੇਕ ਸਿੰਧਵਾਨੀ, ਵਿਪਨ ਗੁਪਤਾ ਭਦੌੜ, ਐਡਵੋਕੇਟ ਕੁਲਵੰਤ ਗੋਇਲ, ਚੀਫ ਡਿਫੈਂਸ ਕੌਸਲ ਜਿਲਾ ਅਦਾਲਤ ਬਰਨਾਲਾ, ਭਾਜਪਾ ਆਗੂ ਗੁਰਜਿੰਦਰ ਸਿੱਧੂ, ਜਿਲਾ ਯੂਨਾਨੀ ਤੇ ਆਯੁਰਵੈਦਿਕ ਅਫਸਰ ਡਾਕਟਰ ਅਮਨ ਕੌਂਸਲ, ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਵਲੋਂ ਐਸੋਸੀਏਸ਼ਨ ਦਾ ਕੈਲੰਡਰ ਰਿਲੀਜ਼ ਕੀਤਾ ਗਿਆ ਅਤੇ ਵੈਬਸਾਈਟ ਵੀ ਲਾਂਚ ਕੀਤੀ ਗਈ।

ਇਸ ਮੌਕੇ ਲੇਖਕ ਤੇ ਪੱਤਰਕਾਰ ਬੇਅੰਤ ਸਿੰਘ ਬਾਜਵਾ ਦੀ ਪੁਸਤਕ ‘ਕਰਤਾਰਪੁਰਿ ਕਰਤਾ ਵਸੈ’ ਤੇ ਯਾਦਵਿੰਦਰ ਸਿੰਘ ਭੁੱਲਰ ਦੀ ਪੁਸਤਕ ‘ਮਨਹੁ ਕੁਸੁਧਾ ਕਾਲੀਆ’ ਵੀ ਲੋਕ ਅਰਪਣ ਕੀਤੀਆਂ ਗਈਆਂ।

ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਿੰਦਰ ਨਿੱਕਾ ਅਤੇ ਖਜਾਨਚੀ ਨਰਿੰਦਰ ਅਰੋੜਾ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਕੈਬਨਿਟ ਮੰਤਰੀ ਮੀਤ ਹੇਅਰ, ਮੁੱਖ ਬੁਲਾਰੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਟਿਵਾਣਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਭਾਜਪਾ ਆਗੂ ਇੰਜ: ਗੁਰਜਿੰਦਰ ਸਿੰਘ ਸਿੱਧੂ, ਪੰਚਾਇਤ ਯੂਨੀਅਨ ਦੇ ਆਗੂ ਤਰਨਜੀਤ ਸਿੰਘ ਦੁੱਗਲ ਅਤੇ ਹੋਰ ਬੁਲਾਰਿਆਂ ਵਲੋਂ ਅਜੋਕੇ ਸਮੇਂ ’ਚ ਮੀਡੀਆ ਦੀ ਭੂਮਿਕਾ ਵਿਸ਼ੇ ਉਪਰ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਗਏ।

ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਜਿਨ੍ਹਾਂ ਵਿਚ ਸਵ: ਸ੍ਰੀ ਰਾਮ ਸ਼ਰਨ ਦਾਸ ਗੋਇਲ ਦੇ ਪਰਿਵਾਰ ਨੂੰ , ਪਰਮਾਨੈਂਟ ਲੋਕ ਅਦਾਲਤ ਦੇ ਚੇਅਰਮੈਨ ਆਰ.ਪੀ. ਗੋਇਲ, ਸਟੇਟ ਐਵਾਰਡੀ ਭੋਲਾ ਸਿੰਘ ਵਿਰਕ , ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਸਿੱਖ ਵਿਦਵਾਨ ਗਿ: ਕਰਮ ਸਿੰਘ ਭੰਡਾਰੀ, ਸਰਪ੍ਰਸਤ ਅਸ਼ੋਕ ਭਾਰਤੀ, ਵਿਜੀਲੈਂਸ ਵਿਭਾਗ ਦੇ ਡੀ.ਐਸ.ਪੀ. ਪਰਮਿੰਦਰ ਸਿੰਘ ਬਰਾੜ, ਸਮਾਜ ਸੇਵੀ ਵਿਪਨ ਗੁਪਤਾ ਭਦੌੜ, ਅਭੈ ਓਸਵਾਲ ਟਾਊਨਸ਼ਿਪ ਗਰੁੱਪ ਦੇ ਮੀਤ ਪ੍ਰਧਾਨ ਅਨਿਲ ਖੰਨਾ, ਪਿਆਰਾ ਲਾਲ ਰਾਏਸਰ, ਦੀਪਕ ਸੋਨੀ, ਸ਼ਸ਼ੀਕਾਂਤ ਚੋਪੜਾ, ਭਾਨ ਸਿੰਘ ਜੱਸੀ ਪੇਧਨੀ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੇਘਾ ਮਾਨ, ਜ਼ਿਲ੍ਹਾ ਭਾਸ਼ਾ ਅਫ਼ਸਰ ਬਿੰਦਰ ਸਿੰਘ ਖੁੱਡੀ ਕਲਾਂ, ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਅਮਨ ਕੌਸ਼ਲ, ਗੁ: ਬਾਬਾ ਗਾਂਧਾ ਸਿੰਘ ਦੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ, ਬਰਨਾਲਾ ਵੈਲਫੇਅਰ ਕਲੱਬ ਦੇ ਚੇਅਰਮੈਨ ਵਿਵੇਕ ਸਿੰਧਵਾਨੀ, ਲੇਖਕ ਤੇ ਪੱਤਰਕਾਰ ਯਦਵਿੰਦਰ ਸਿੰਘ ਭੁੱਲਰ, ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਸਮਾਜ ਸੇਵੀ ਸਚਿਨ ਸੂਦ, ਨਗਰ ਸੁਧਾਰ ਟਰੱਸਟ ਦੇ ਈ.ਓ. ਰਾਵਿੰਦਰ ਕੁਮਾਰ ਆਦਿ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

ਸਮਾਗਮ ਵਿਚ ਸੀ.ਆਈ.ਏ. ਇੰਚਾਰਜ ਇੰਸ: ਬਲਜੀਤ ਸਿੰਘ, ਮਹਿਲਾ ਕਾਂਗਰਸ ਦੇ ਸੂਬਾ ਸਕੱਤਰ ਸੁਖਜੀਤ ਕੌਰ ਸੁੱਖੀ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਸੰਜੀਵ ਸ਼ੋਰੀ, ਕੌਂਸਲਰ ਤੇਜਿੰਦਰ ਸਿੰਘ ਸੋਨੀ ਜਾਗਲ, ਧਰਮ ਸਿੰਘ ਫੌਜੀ, ਨਰਿੰਦਰ ਗਰਗ ਨੀਟਾ, ਰੁਪਿੰਦਰ ਸਿੰਘ ਬੰਟੀ ਸ਼ੀਤਲ, ਭੁਪਿੰਦਰ ਭਿੰਦੀ, ਜਗਰਾਜ ਸਿੰਘ ਪੰਡੋਰੀ, ਅਜੈ ਕੁਮਾਰ, ਗੁਰਪ੍ਰੀਤ ਸਿੰਘ ਕਾਕਾ, ਨਗਰ ਪੰਚਾੲਪਿਤ ਹੰਡਿਆਇਆ ਦੇ ਸਾਬਕਾ ਪ੍ਰਧਾਨ ਤੇ ਕਾਂਗਰਸੀ ਆਗੂ ਰਣਧੀਰ ਕੌਂਸ਼ਲ, ‘ਆਪ’ ਆਗੂ ਈਸ਼ਵਿੰਦਰ ਸਿੰਘ ਜੰਡੂ, ਪਰਮਿੰਦਰ ਸਿੰਘ ਭੰਗੂ, ਕ੍ਰਿਸ਼ਨ ਕੁਮਾਰ ਬਿੱਟੂ, ਐਡਵੋਕੇਟ ਰਾਜੀਵ ਗੁਪਤਾ ਲੂਬੀ, ਅਮਨ ਕਾਲਾ, ਭਾਜਪਾ ਆਗੂ ਰਾਜਿੰਦਰ ਉਪਲ, ਸਾਬਕਾ ਚੇਅਰਮੈਨ ਜੀਵਨ ਬਾਂਸਲ, ਦੀਪ ਸੰਘੇੜਾ, ਹੈਪੀ ਢਿੱਲੋਂ, ਕਾਂਗਰਸੀ ਆਗੂ, ਬਲਦੇਵ ਸਿੰਘ ਭੁੱਚਰ, ਗੁਰਮੇਲ ਸਿੰਘ ਮੌੜ, ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ, ਨੈਬ ਸਿੰਘ ਕਾਲਾ, ਸਮਾਜ ਸੇਵੀ ਹਨੀ ਚਹਿਲ, ਡਾ. ਰਵੀ ਬਾਂਸਲ, ਮਲਕੀਤ ਸਿੰਘ ਮੀਤਾ, ਪ੍ਰਵੀਨ ਸਿੰਗਲਾ, ਰਾਮ ਲਾਲ ਬਦਰਾ, ਅਮਰੀਕ ਸਿੰਘ, ਨਾਭ ਚੰਦ ਜਿੰਦਲ, ਰਜਤ ਬਾਂਸਲ ਲੱਕੀ, ਪੀ.ਕੇ. ਕਾਂਸਲ, ਗੁਰਬਾਜ ਸਿੰਘ ਬਾਜ, ਬੀ.ਸੀ. ਗੋਇਲ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਸਵਿੰਦਰ ਸਿੰਘ ਢੀਂਡਸਾ, ਐਡਵੋਕੇਟ ਧੀਰਜ ਕੁਮਾਰ, ਐਡਵੋਕੇਟ ਚੰਦਰ ਬਾਂਸਲ, ਐਡਵੋਕੇਟ ਕੁਲਵੰਤ ਰਾਏ ਗੋਇਲ, ਐਡਵੋਕੇਟ ਸੁਮੰਤ ਗੋਇਲ, ਐਡਵੋਕੇਟ ਅਰਸ਼ਦੀਪ ਅਰਸ਼ੀ, ਐਡਵੋਕੇਟ ਨਿਰਭੈ ਸਿੰਘ ਸਿੱਧੂ ਅਤੇ ਗੁਰਜੰਟ ਸਿੰਘ ਸੋਨਾ, ਤੇਜਿੰਦਰ ਚੰਡਿਹੋਕ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਡਾਕਟਰ ਮਨਜੀਤ ਰਾਜ, ਅਮਰੀਕ ਸਿੰਘ ਤੋਂ ਇਲਾਵਾ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਵਿਚ ਪੱਤਰਕਾਰ ਭਾਈਚਾਰਾ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ। ਇਸ ਮੌਕੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਬਰਾੜ ਨੇ ਐਸੋਸੀਏਸ਼ਨ ਦੀ ਤਰਫੋਂ ਆਏ ਹੋਏ ਸਾਰੇ ਮਹਿਮਾਨਾਂ ਅਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਯੋਗਦਾਨ ਦੇਣ ਲਈ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਤੋਂ ਇਲਾਵਾ ਬਰਨਾਲਾ ਦੇ ਹੋਰ ਪ੍ਰੈਸ ਕਲੱਬਾਂ ਦੇ ਨਾਲ ਸਬੰਧਿਤ ਪਹੁੰਚੇ ਸਮੂਹ ਪੱਤਰਕਾਰਾਂ ਦਾ ਵੀ ਤਹਿਦਿਲ ਤੋਂ ਸ਼ੁਕਰੀਆ ਅਦਾ ਕੀਤਾ।

Posted By SonyGoyal

Leave a Reply

Your email address will not be published. Required fields are marked *