ਸੋਨੀ ਗੋਇਲ, ਤਪਾ ਮੰਡੀ
ਨਾਵਲ ‘ਮਨਹੁ ਕੁਸੁਧਾ ਕਾਲੀਆ’ ਨੂੰ ਮਿਲ ਰਿਹੈ ਪਾਠਕਾਂ ਦਾ ਭਰਵਾਂ ਹੁੰਗਾਰਾ
ਵੀਰਵਾਰ ਨੂੰ ਤਪਾ ਮੰਡੀ ਦੇ ਗੀਤਾ ਭਵਨ ਵਿਖੇ ਇਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਦੌਰਾਨ ਨਾਵਲਕਾਰ ਯਾਦਵਿੰਦਰ ਸਿੰਘ ਭੁੱਲਰ ਦੀ 6ਵੀਂ ਪੁਸਤਕ ‘ਮਨਹੁ ਕੁਸੁਧਾ ਕਾਲੀਆ’ ਦੇ ਰਿਲੀਜ਼ ਹੋਣ ਉਪਰੰਤ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਤੇ ਮਹਾਕਾਵੜ ਸੰਘ ਪੰਜਾਬ ਦੇ ਪ੍ਰਧਾਨ ਤਰਲੋਚਨ ਬਾਂਸਲ ਵਲੋਂ 11 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਤੇ ਸਨਮਾਨ ਚਿੰਨ੍ਹ ਸਣੇ ਦੁਸ਼ਾਲਾ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਮਹਾਕਾਵੜ ਸੰਘ, ਪੰਜਾਬ ਪ੍ਰਦੇਸ਼ ਅਗਰਵਾਲ ਸੰਮੇਲਨ, ਨਗਰ ਕੌਂਸਲ ਤਪਾ ਦੇ ਕੌਂਸਲਰ, ਵਪਾਰ ਮੰਡਲ ਤਪਾ, ਸਮੂਹ ਸ਼ੈੱਲਰ ਮਾਲਕ ਤਪਾ, ਸ਼੍ਰੀ ਗੁਰਦੁਆਰਾ ਕਮੇਟੀ ਤਪਾ, ਭਾਰਤ ਅੰਬੇਦਕਰ ਕਮਿਸ਼ਨ ਤਪਾ ਤੋਂ ਇਲਾਵਾ ਅਕਾਲੀ-ਭਾਜਪਾ, ਬਸਪਾ, ਆਮ ਆਦਮੀ ਪਾਰਟੀ ਸਣੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਇਸ ਸਾਹਿਤਕ ਸ਼ਮਾਗਮ ’ਚ ਸ਼ਮੂਲੀਅਤ ਕਰਦਿਆਂ ਜਿੱਥੇ ਬਹੁਪੱਖੀ ਲੇਖਕ ਤੇ ਪੱਤਰਕਾਰ ਯਾਦਵਿੰਦਰ ਸਿੰਘ ਭੁੱਲਰ ਨੂੰ ਉਨ੍ਹਾਂ ਦੀ ਪੁਸਤਕ ਦੀ ਮੁਬਾਰਕਬਾਦ ਦਿੰਦਿਆਂ ਉੱਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਇਸ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਪੰਜਾਬ ਪ੍ਰਦੇਸ਼ ਅਗਰਵਾਲ ਸੰਮੇਲਨ ਤੇ ਮਹਾਕਾਵੜ ਸੰਘ ਪੰਜਾਬ ਦੇ ਸੂਬਾ ਪ੍ਰਧਾਨ ਸਣੇ ਨਗਰ ਕੌਂਸਲ ਤਪਾ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ ਤੇ ਉੱਘੇ ਲੇਖ਼ਕ ਸੀ. ਮਾਰਕੰਡਾ ਸਣੇ ਲੰਬੇ ਸਮੇਂ ਤੋਂ ਪੱਤਰਕਾਰਿਤਾ ’ਚ ਸੇਵਾਵਾਂ ਨਿਭਾਅ ਰਹੇ ਮੋਹਿਤ ਸਿੰਗਲਾ ਆਦਿ ਨੇ ਕੀਤੀ। ਇਸ ਮੌਕੇ ਸੀ. ਮਾਰਕੰਡਾ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਤਪਾ ਮੰਡੀ ਦੀ ਧਰਤੀ ਨੇ ਜਿੱਥੇ ਸੀਨੀਅਰ ਪੱਤਰਕਾਰ ਪੈਦਾ ਕੀਤੇ ਹਨ, ਉੱਥੇ ਹੀ ਇਸ ਧਰਤੀ ਤੋਂ ਕਈ ਲੇਖਕਾਂ ਨੇ ਵੀ ਸਾਹਿਤਕ ਖੇਤਰ ’ਚ ਚੰਗੀਆਂ ਪੈੜਾਂ ਸਰ ਕੀਤੀਆਂ ਹਨ।
ਭਾਰਤ ਸਾਹਿਤਕ ਅਕੈਡਮੀ ਦੇ ਮੈਂਬਰ ਤੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਦਾ ਵੀ ਉਨ੍ਹਾਂ ਨੇ ਮੰਚ ਤੋਂ ਜ਼ਿਕਰ ਕਰਦਿਆਂ ਲੇਖਕ ਯਾਦਵਿੰਦਰ ਸਿੰਘ ਭੁੱਲਰ ਨੂੰ ਡੇਰਾਵਾਦ ਖ਼ਿਲਾਫ਼ ਖੁੱਲ੍ਹਕੇ ਲਿਖੇ ਇਸ ਨਾਵਲ ’ਚ ਠੇਠ ਸ਼ਬਦਾਂ ਦੀ ਪ੍ਰਸ਼ੰਸਾ ਕਰਦਿਆਂ ਜਿੱਥੇ ਵਧਾਈ ਦਿੱਤੀ, ਉੱਥੇ ਹੀ ਸਾਹਿਤਕ ਖੇਤਰ ’ਚ ਹੋਰ ਪੁਲਾਂਘ ਪੱਟਣ ਦੀ ਵੀ ਹੱਲਾਸ਼ੇਰੀ ਦਿੱਤੀ।
https://www.facebook.com/newsindiaunivision?mibextid=2JQ9oc
ਸੀਨੀਅਰ ਪੱਤਰਕਾਰ ਮੋਹਿਤ ਸਿੰਗਲਾ ਨੇ ਲੇਖਕ ਦੀ ਸ਼ਲਾਘਾ ਕਰਦਿਆਂ ਉਸਦੇ ਪਰਿਵਾਰਿਕ ਜੀਵਨ ’ਤੇ ਝਾਤ ਪਾਉਂਦਿਆਂ ਹੱਥੀ ਕੀਰਤ ਕਰਨ ਤੋਂ ਲੈਕੇ ਇਕ ਸਥਾਪਿਤ ਪੱਤਰਕਾਰ ਤੇ ਬਹੁਪੱਖੀ ਲੇਖਕ ਤੱਕ ਦੇ ਸਫ਼ਰ ਦੀ ਸਿਫ਼ਤ ਕਰਦਿਆਂ ਇਸ ਸਾਹਿਤਕ ਖ਼ੇਤਰ ’ਚ 6ਵੀਂ ਪੁਸਤਕ ਤੇ ਪਲੇਠੇ ਨਾਵਲ ‘ਮਨਹੁ ਕੁਸੁਧਾ ਕਾਲੀਆ’ ’ਤੇ ਵਧਾਈ ਦਿੰਦਿਆਂ ਤਪਾ ਮੰਡੀ ਤੋਂ ਲੇਖਕ ਦੇ ਮਾਣ ’ਚ ਵਾਧਾ ਕੀਤਾ।
ਸਿਟੀ ਵੈੱਲਫ਼ੇਅਰ ਸੁਸਾਇਟੀ ਤਪਾ ਦੇ ਪ੍ਰਧਾਨ ਤੇ ਆਰਟੀਆਈ ਕਾਰਕੁੰਨ ਸੱਤਪਾਲ ਗੋਇਲ ਨੇ ਸਮਾਗਮ ਦੌਰਾਨ ਬੋਲਦਿਆਂ ਕਿਹਾ ਕਿ ਸਾਨੂੰ ਆਪਣੀ ਮਾਂ ਭਾਸ਼ਾ ਦਾ ਪ੍ਰਚਾਰ ਕਰਦਿਆਂ ਆਪਣੀ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜਣਾ ਚਾਹੀਦਾ ਹੈ। ਸਾਡੇ ਘਰ ਪੜ੍ਹਣ ਵਾਲੀਆਂ ਸਕੂਲੀ ਕਿਤਾਬਾਂ ਤੋਂ ਇਲਾਵਾ ਇਤਿਹਾਸਕ ਤੇ ਹੋਰ ਵਿਸ਼ਿਆਂ ਨਾਲ ਸਬੰਧਿਤ ਕਿਤਾਬਾਂ ਵੀ ਬੱਚਿਆਂ ਨੂੰ ਪੜ੍ਹਾਉਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੁੜੇ ਰਹਿਣ। ਲੇਖਕ ਯਾਦਵਿੰਦਰ ਸਿੰਘ ਭੁੱਲਰ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਜਿੱਥੇ ਪੱਤਰਕਾਰਿਤਾ ਨੂੰ ਹਰ ਦਿਨ ਸਮਰਪਿਤ ਰਹਿੰਦੇ ਹਨ, ਉੱਥੇ ਹੀ ਉਹ ਸਾਹਿਤ ਨੂੰ ਲਿਖਕੇ ਹਰ ਦਿਨ ਨਵੇਂ ਸਾਹਿਤ ’ਤੇ ਕਲਮ ਅਜਮਾਕੇ ਨਵੀਆਂ-ਨਵੀਆਂ ਪੁਸਤਕਾਂ ਪਾਠਕਾਂ ਦੀ ਝੋਲੀ ਪਾਉਂਦੇ ਹਨ। ਸਾਰੇ ਹੀ ਬੁਲਾਰਿਆਂ ਨੇ ਇਸ ਪੁਸਤਕ ’ਤੇ ਪੜਚੋਲ ਕਰਦਿਆਂ ਕਿਹਾ ਕਿ ਬਹੁਤ ਹੀ ਘੱਟ ਨਿਡਰ ਲੇਖਕ ਹਨ, ਜੋ ਯਾਦਵਿੰਦਰ ਭੁੱਲਰ ਵਾਂਗ ਪਖੰਡੀ ਸਾਧਾਂ ਦੀਆਂ ਪਰਤਾਂ ਖੋਲ੍ਹ, ਢੋਂਗੀ ਬਾਬਿਆਂ ਦੀਆਂ ਕਰਤੂਤਾਂ ਨੂੰ ਜੱਗ ਜ਼ਾਹਰ ਕਰਦੇ ਹਨ।
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ ਨੇ ਕਿਹਾ ਕਿ ਜਿਵੇਂ ਯਾਦਵਿੰਦਰ ਭੁੱਲਰ ਪੱਤਰਕਾਰਿਤਾ ਖੇਤਰ ’ਚ ਨਿਡਰ ਹਨ, ਉਸੇ ਤਰ੍ਹਾਂ ਹੀ ਪੁਸਤਕਾਂ ’ਚ ਵੀ ਆਪਣੀ ਕਲਮ ਨੂੰ ਬੇਬਾਕ ਚਲਾਉਂਦਿਆਂ ਇਸ ਪੁਸਤਕ ’ਚ ਪਖੰਡੀ ਤੇ ਰਾਜਨੀਤੀ ਦਾ ਸਹਾਰਾ ਲੈਣ ਵਾਲੇ ਚਲਾਕ ਡੇਰਿਆਂ ਦੇ ਮਹੰਤਾਂ ਦੇ ਪਾਜ਼ ਨੂੰ ਖੋਲ੍ਹਿਆਂ ਡੇਰਾਵਾਦ ਖ਼ਿਲਾਫ਼ ਇਸ ਪੁਸਤਕ ਨੂੰ ਰਚਿਆ ਹੈ।
ਜਿਸ ਨੂੰ ਪੰਜਾਬੀ ਪਾਠਕ ਬਹੁਤ ਹੀ ਮਾਣ-ਸਤਿਕਾਰ ਦੇ ਰਹੇ ਹਨ। ਇਸ ਮੌਕੇ ਮਹਾਕਾਵੜ ਸੰਘ, ਅੱਗਰਵਾਲ ਸੰਮੇਲਨ ਪੰਜਾਬ, ਸਮੂਹ ਰਾਇਸ ਮਿੱਲਰਜ਼ ਤਪਾ ਮੰਡੀ, ਵਪਾਰ ਮੰਡਲ ਤਪਾ ਮੰਡੀ, ਸਮੂਹ ਪੱਤਰਕਾਰ ਭਾਈਚਾਰਾ ਤੇ ਸਿਟੀ ਵੈੱਲਫ਼ੇਅਰ ਸੁਸਾਇਟੀ ਵਲੋਂ ਲੇਖਕ ਨੂੰ 11 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਤੇ ਦੁਸ਼ਾਲਿਆਂ ਸਣੇ ਵਿਸ਼ੇਸ਼ ਤੌਰ ’ਤੇ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ।
ਅਖ਼ੀਰ ’ਚ ਵਪਾਰ ਮੰਡਲ ਤਪਾ ਮੰਡੀ ਦੇ ਪ੍ਰਧਾਨ ਦੀਪਕ ਬਾਂਸਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਸਮਾਗਮ ’ਚ ਰਮੇਸ਼ ਸਿੰਗਲਾ, ਰਕੇਸ਼ ਭੈਣੀ, ਬੱਬੂ ਤਨੇਜਾ, ਭੂਸ਼ਣ ਘੜੈਲਾ, ਅਵਤਾਰ ਮਹਿਤਾ, ਪ੍ਰਵੀਨ ਗਰਗ, ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ, ਸਿਟੀ ਵੈਲਫੇਅਰ ਵੱਲੋਂ ਸਤਪਾਲ ਗੋਇਲ, ਸੰਦੀਪ ਵਿੱਕੀ, ਕਾਲਾ ਬਸਾਤੀ ਵਾਲਾ, ਕੱਪੜਾ ਐਸੋਸੀਏਸ਼ਨ ਵੱਲੋਂ ਤੇਲੂ ਰਾਮ, ਕਰਿਆਨਾ ਐਸੋਸੀਏਸ਼ਨ ਵੱਲੋਂ ਮੋਹਨ ਲਾਲ ਗੋਗਾ, ਪੈਸਟੀਸਾਈਡ ਐਸੋਸੀਏਸ਼ਨ ਵੱਲੋਂ ਪ੍ਰਵੀਨ ਕੁਮਾਰ, ਦੀਪੂ ਭੈਣੀ, ਸੁਸ਼ੀਲ ਕੁਮਾਰ ਲਵਲੀ, ਆਮ ਆਦਮੀ ਪਾਰਟੀ ਵੱਲੋਂ ਕੌਂਸਲਰ ਹਰਦੀਪ ਪੋਪਲ, ਕੌਂਸਲਰ ਧਰਮਪਾਲ ਸ਼ਰਮਾ, ਕੌਂਸਲਰ ਵਿਨੋਦ ਕੁਮਾਰ ਕਾਲਾ, ਕਾਲਾ ਚੱਠਾ, ਸੋਨੂ ਮੱਲੀ, ਪ੍ਰੀਤਮ ਸਿੰਘ, ਗੁਰਦੀਪ ਚੱਠਾ, ਜਰਨੈਲ ਸਿੰਘ ਜੈਲਾ, ਵਿਜੇ ਕੁਮਾਰ ਸਾਬਕਾ ਕੌਂਸਲਰ, ਨਰੇਸ਼ ਕੁਮਾਰ, ਬਿੰਦਰ ਕੁਮਾਰ ਤਾਜੋਵਾਲਾ, ਰਵਿੰਦਰ ਕੁਮਾਰ ਨਿਓਲਾ, ਐਡਵੋਕੇਟ ਮਨੀਸ਼ ਬਹਾਵਲਪੁਰੀਆ, ਬੇਅੰਤ ਸਿੰਘ ਮਾਂਗਟ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਕਾਕਾ ਸਿੰਘ, ਦਲਵਾਰਾ ਸਿੰਘ, ਰਾਹੁਲ ਭਾਗਾਂ ਵਾਲਾ, ਸ਼ੰਟੀ ਮਾਸਟਰ, ਦਰਸ਼ੀ ਧੌਲਾ ਆਦਿ ਹਾਜ਼ਰ ਸਨ।
Posted By SonyGoyal