ਨੀਤੀਸ਼ ਜਿੰਦਲ, ਬਰਨਾਲਾ
ਸਥਾਨਕ ਆਵਾ ਬਸਤੀ ਦੇ ਛੋਟੇ ਛੋਟੇ ਬੱਚਿਆਂ ਵੱਲੋਂ ਸਾਹਿਬਜ਼ਾਦਿਆਂ ਨੂੰ ਸਮਰਪਿਤ ਚਾਹ, ਰਸ, ਬਿਸਕਟ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਬੱਚਿਆਂ ਚੋਂ ਰਮਨ, ਤਨਵੀਰ, ਸੁਖਜੀਤ ਕੌਰ, ਪ੍ਰੀਆ, ਮਾਨਵੀ, ਦਿਕਸ਼ਾ, ਮਨੇ, ਜਸਮੀਤ ਕੌਰ, ਕਰਨ, ਨਿਮਰਤ, ਗੁਰਪ੍ਰੀਤ ਕੌਰ, ਕੁਲਵਿੰਦਰ ਸਿੰਘ, ਸੀਮਾ ਜੱਟੂ ਆਦਿ ਨੇ ਕਿਹਾ ਕਿ ਭਾਵੇਂ ਉਹ ਬੱਚੇ ਹਨ ਪਰੰਤੂ ਇੰਨੇ ਛੋਟੇ ਬੱਚੇ ਵੀ ਨਹੀਂ ਕਿ ਸਾਹਿਬਜ਼ਾਦਿਆਂ ਵੱਲੋਂ ਦਿੱਤੀ ਗਈ ਸ਼ਹਾਦਤ ਨੂੰ ਸਮਝਣ ਹੀ ਨਾ। ਬੱਚਿਆਂ ਨੇ ਕਿਹਾ ਕਿ ਉਹਨਾਂ ਨੂੰ ਸਕੂਲ ਚ ਮਿਲੀ ਵਿਦਿਆ ਅਨੁਸਾਰ ਉਹ ਇਤਿਹਾਸ ਬਾਰੇ ਚੰਗੀ ਤਰ੍ਹਾਂ ਜਾਣੂ ਹਨ ਅਤੇ ਉਸ ਵੇਲੇ ਦੇ ਨਿੱਕੇ ਬੱਚੇ ਅਤੇ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਾਸ਼ਾਨੀ ਸ਼ਹਾਦਤ ਨੂੰ ਹਮੇਸ਼ਾ ਆਪਣੇ ਦਿਲਾਂ ਚ ਵਸਾ ਕੇ ਰੱਖਣਗੇ ਅਤੇ ਸਿੱਖ ਪੰਥ ਅਤੇ ਸਮੂਹ ਹਿੰਦੁਸਤਾਨ ਲਈ ਦਿੱਤੀ ਗਈ ਸ਼ਹਾਦਤ ਤੋਂ ਮਿਲੀ ਸਿੱਖਿਆ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਚ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ। ਬੱਚਿਆਂ ਨੇ ਇਹ ਵੀ ਅਪੀਲ ਕੀਤੀ ਕਿ ਹਰ ਇੱਕ ਬੱਚੇ ਨੂੰ ਸਾਡੇ ਸ਼ਹੀਦਾਂ ਸਿੰਘਾਂ ਦੀਆਂ ਕੁਰਬਾਨੀਆਂ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਕਿ ਕਦੀ ਵੀ ਇਤਿਹਾਸ ਦੀ ਜੇਕਰ ਗੱਲ ਹੋਵੇ ਤਾਂ ਪਹਿਲ ਕਦਮੀ ਨਾਲ ਅੱਜ ਦੇ ਯੁੱਗ ਦੇ ਨਿਆਣੇ ਉਸ ਤੋਂ ਜਾਣੂ ਹੋਣ ਅਤੇ ਜੇਕਰ ਲੋੜ ਪਵੇ ਤਾਂ ਆਪਣੇ ਧਰਮ ਲਈ ਆਵਾਜ਼ ਉੱਚੀ ਕਰ ਸਕਣ।