ਮਨਿੰਦਰ ਸਿੰਘ, ਬਰਨਾਲਾ
ਬਰਨਾਲਾ ਵਿਖੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਡਾਕਟਰ ਜਸਬੀਰ ਸਿੰਘ ਔਲਖ ਦਾ ਤਬਾਦਲਾ ਹੋ ਗਿਆ ਹੈ। ਹੁਣ ਬਰਨਾਲਾ ਵਿਖੇ ਡਾਕਟਰ ਹਰਿੰਦਰ ਸ਼ਰਮਾ ਸਿਵਿਲ ਸਰਜਨ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ। ਦੱਸ ਦਈਏ ਕਿ ਬਰਨਾਲਾ ਤੋਂ ਪਹਿਲਾਂ ਡਾਕਟਰ ਹਰਿੰਦਰ ਸ਼ਰਮਾ ਮਲੇਰਕੋਟਲਾ ਦੇ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਅਤੇ ਹੁਣ ਉਹਨਾਂ ਨੂੰ ਬਰਨਾਲਾ ਵਿਖੇ ਸਿਵਲ ਸਰਜਨ ਵਜੋਂ ਹੀ ਤੈਨਾਤ ਕੀਤਾ ਗਿਆ ਹੈ।