ਠੱਗ਼ ਨੇ ਹਸਪਤਾਲ ਦੇ ਅੰਦਰੋਂ ਹੀ ਮਰੀਜ਼ ਦੀ ਸੇਵਾ ਕਰਨ ਬਹਾਨੇ ਉਤਾਰੇ ਉਸ ਦੇ ਗਹਿਣੇ
ਪਹਿਲਾਂ ਪੁਲਿਸ ਕੋਲ ਜਾਓ ਫਿਰ ਵੀਡੀਓ ਮਿਲੇਗੀ – ਐਸਐਮਓ ਕੌਸ਼ਲ
ਮਨਿੰਦਰ ਸਿੰਘ, ਬਰਨਾਲਾ
ਬਰਨਾਲਾ ਦਾ ਸਿਵਿਲ ਹਸਪਤਾਲ ਜੋ ਹਮੇਸ਼ਾ ਹੀ ਚਰਚਾਵਾਂ ਦਾ ਵਿਸ਼ਾ ਬਣਿਆ ਰਹਿੰਦਾ ਹੈ। ਸਿਵਲ ਹਸਪਤਾਲ ਜਿੱਥੇ ਨਸ਼ਾ ਵੇਚਣ ਵਾਲੇ ਹਮੇਸ਼ਾ ਦੇਖੇ ਜਾ ਸਕਦੇ ਹਨ। ਬਰਨਾਲਾ ਦਾ ਸਿਵਲ ਹਸਪਤਾਲ ਜਿੱਥੇ ਜੀਭ ਵਾਲੀ ਗੋਲੀ ਜਿਸ ਨੂੰ ਨਸ਼ਾ ਛੜਾਓ ਗੋਲੀ ਆਖਿਆ ਜਾਂਦਾ ਹੈ ਉਸ ਨੂੰ ਲੈ ਕੇ ਰੋਜ਼ਾਨਾ ਹੀ ਕੁਝ ਨਾ ਕੁਝ ਦੇਖਣ ਨੂੰ ਜਰੂਰ ਮਿਲਦਾ ਹੈ। ਜਿੱਥੇ ਸਿਵਿਲ ਹਸਪਤਾਲ ਬਰਨਾਲਾ ਨੂੰ ਕਈ ਵੱਡੇ ਇਨਾਮ ਮਿਲ ਚੁੱਕੇ ਹਨ ਉੱਥੇ ਹੀ ਸਿਵਲ ਹਸਪਤਾਲ ਵੱਲੋਂ ਕਈ ਤਰ੍ਹਾਂ ਦੇ ਕਾਰਨਾਮੇ ਵੀ ਚਰਚਿਤ ਰਹੇ ਹਨ। ਸਿਵਲ ਹਸਪਤਾਲ ਬਰਨਾਲਾ ਦੇ ਸਾਰੇ ਡਾਕਟਰਾਂ ਵੱਲੋਂ ਲੇਟ ਹਾਜ਼ਰੀ ਲਗਾਉਣ ਵਾਲਾ ਵਿਸ਼ਾ ਵੀ ਸਾਹਮਣੇ ਆਇਆ ਹੈ। ਮਿਤੀ 28 ਅਪ੍ਰੈਲ ਨੂੰ ਸਿਵਿਲ ਹਸਪਤਾਲ ਦੇ ਅੱਧੇ ਤੋਂ ਜ਼ਿਆਦਾ ਡਾਕਟਰ ਸਵੇਰੇ ਓਪੀਡੀ ਦੇ ਸਮੇ ਤੋਂ ਲੇਟ ਪਹੁੰਚਦੇ ਹਨ ਅਤੇ ਗਰਮੀ ਚ ਮਰੀਜ਼ ਪਰਚੀ ਦੀਆਂ ਲੰਬੀਆਂ ਕਤਾਰਾਂ ਤੋਂ ਬਚਣ ਲਈ ਨਿਰਧਾਰਿਤ ਓਪੀਡੀ ਦੇ ਸਮੇਂ ਤੋਂ ਪਹਿਲਾਂ ਹੀ ਆ ਕੇ ਹਸਪਤਾਲ ਵਿਖੇ ਡਾਕਟਰਾਂ ਦਾ ਇੰਤਜ਼ਾਰ ਕਰਨ ਲਈ ਕੁਰਸੀਆਂ ਤੇ ਬੈਠ ਕੇ ਉਹਨਾਂ ਦੀ ਰਾਹ ਤੱਕਦੇ ਰਹਿੰਦੇ ਹਨ। ਜੇਕਰ ਹਸਪਤਾਲ ਦੇ ਮੁਖੀਆਂ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਜਨਤਾ ਵੱਲੋਂ ਉਹਨਾਂ ਦੀ ਕਾਰਜਕਾਰੀ ਤੇ ਸਵਾਲ ਜਰੂਰ ਚੁੱਕੇ ਜਾ ਰਹੇ ਹਨ ਕਿ ਹਸਪਤਾਲ ਦੇ ਐਸਐਮਓ ਅਤੇ ਮੌਕੇ ਦੇ ਸੀ ਐਮਓ ਵੱਲੋਂ ਨਿਗਰਾਨੀ ਦੀ ਘਾਟ ਨੂੰ ਦੇਖਦੇ ਹੋਏ ਮਰੀਜ਼ਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਰੋਨਾ ਕਾਲ ਵਿੱਚ ਵੀ ਡਾਕਟਰਾਂ ਵੱਲੋਂ ਵੱਡੀ ਲਾਪਰਵਾਹੀ ਸਾਹਮਣੇ ਆਈ ਸੀ।
ਬੱਸ ਦੇ ਡਰਾਈਵਰ ਵੱਲੋਂ ਮਰੀਜ਼ਾਂ ਨੂੰ ਕਰੋਨਾ ਦੇ ਟੀਕੇ ਲਗਾਉਣ ਦਾ ਮਾਮਲਾ ਭਖਿਆ ਸੀ।
13 ਮਈ ਦੀ ਸਵੇਰ ਕਰੀਬ 5:30 ਵਜੇ ਬਰਨਾਲੇ ਦੇ ਸਿਵਲ ਹਸਪਤਾਲ ਚ ਇੱਕ ਮਰੀਜ਼ ਨੂੰ ਐਮਰਜਂਸੀ ਲਜਾਇਆ ਗਿਆ। ਮਰੀਜ਼ ਦੇ ਪਰਿਵਾਰ ਨੇ ਦੱਸਿਆ ਕਿ ਐਮਰਜੰਸੀ ਅੰਦਰ ਡਾਕਟਰਾਂ ਤੋਂ ਇਲਾਵਾ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ। ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਮਰੀਜ਼ ਕ੍ਰਿਟੀਕਲ ਹਾਲਤ ਵਿੱਚ ਸੀ। ਸਟਾਫ ਮੈਂਬਰ ਵੱਲੋਂ ਉਨਾਂ ਦੀ ਮਦਦ ਕੀਤੀ ਗਈ। ਡਾਕਟਰ ਨੇ ਵੀ ਆਪਣਾ ਕੰਮ ਗੌਰ ਤਲਬ ਨਾਲ ਕੀਤਾ। ਵਾਕਿਆ ਕੁਝ ਇਸ ਤਰ੍ਹਾਂ ਹੋਇਆ ਕਿ ਮਰੀਜ਼ ਨੂੰ ਸਾਂਭ ਸੰਭਾਲ ਰਿਹਾ ਇੱਕ ਅਣਪਛਾਤਾ ਚਹਿਰਾ ਜਿਸ ਨੂੰ ਮਰੀਜ਼ ਦਾ ਪਰਿਵਾਰ ਸਟਾਫ ਮੈਂਬਰ ਸਮਝਦਾ ਰਿਹਾ। ਬਰਨਾਲਾ ਦੇ ਮਰੀਜ਼ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ। ਸਿਵਲ ਹਸਪਤਾਲ ਦੀ ਐਮਰਜੰਸੀ ਅੰਦਰ ਮਰੀਜ਼ ਨੂੰ ਸੰਭਾਲ ਰਿਹਾ ਸਟਾਫ ਮੈਂਬਰ ਬਣ ਕੇ ਐਂਬੂਲੈਂਸ ਦੇ ਨਾਲ ਵੀ ਗਿਆ। ਇਸ ਸਾਂਭ ਸੰਭਾਲ ਕਰਨ ਵਾਲੇ ਫਰਜੀ ਸਟਾਫ ਮੈਂਬਰ ਵੱਲੋਂ ਮਰੀਜ਼ ਦੇ ਪਰਿਵਾਰ ਨੂੰ ਇਸ ਤਰ੍ਹਾਂ ਦਿਖਾਇਆ ਗਿਆ ਕਿ ਜਿਵੇਂ ਉਹ ਸਟਾਫ ਦਾ ਮੈਂਬਰ ਹੀ ਹੋਵੇ।
ਐਮਰਜੰਸੀ ਚ ਨਗਰਾਨੀ ਦੀ ਘਾਟ ਕਾਰਨ ਮਰੀਜ਼ ਨਾਲ ਵੱਜੀ ਵੱਡੀ ਠੱਗੀ। ਐਮਰਜਂਸੀ ਅੰਦਰ ਖੜਾ ਫਰਜੀ ਸਟਾਫ ਮੈਂਬਰ ਮਰੀਜ਼ ਦੇ ਉਤਾਰ ਕੇ ਲੈ ਗਿਆ ਸਾਰੇ ਗਹਿਣੇ।
ਬਰਨਾਲਾ ਤੋਂ ਪਟਿਆਲਾ ਤੱਕ ਮਰੀਜ਼ ਨਾਲ ਐਂਬੂਲੈਂਸ ਚ ਬੈਠ ਕੇ ਜਾਣ ਵਾਲਾ ਇਹ ਛਾਤਰ ਠੱਗ ਜਦੋਂ ਪਟਿਆਲੇ ਪਹੁੰਚਿਆ ਤਾਂ ਪਰਿਵਾਰ ਨੂੰ ਲੱਗਿਆ ਸ਼ਾਇਦ ਸਿਵਲ ਹਸਪਤਾਲ ਦੇ ਸਟਾਫ ਦਾ ਮੈਂਬਰ ਹੈ। ਅਮਰ ਹਸਪਤਾਲ ਚ ਗਏ ਮਰੀਜ਼ ਦੇ ਪਰਿਵਾਰ ਚੋਂ ਉਹਨਾਂ ਦੇ ਬੇਟੇ ਨੇ ਦੱਸਿਆ ਕਿ ਜਦੋਂ ਉਹਨਾਂ ਦੀ ਮਾਤਾ ਨੂੰ ਵੈਂਟੀ ਲੈਟਰ ਤੇ ਲੈ ਕੇ ਜਾ ਰਹੇ ਸੀ ਤਾਂ ਉਹ ਆਪ ਹੀ ਹਸਪਤਾਲ ਦੇ ਮੈਂਬਰਾਂ ਨਾਲ ਅੰਦਰ ਚਲਾ ਗਿਆ। ਮਰੀਜ਼ ਦੇ ਪਰਿਵਾਰ ਨੂੰ ਲੱਗਿਆ ਕਿ ਇਹ ਬਰਨਾਲਾ ਦੇ ਸਿਵਿਲ ਹਸਪਤਾਲ ਦਾ ਸਟਾਫ ਮੈਂਬਰ ਹੈ ਅਤੇ ਅਮਰ ਹਸਪਤਾਲ ਦੇ ਡਾਕਟਰਾਂ ਨੂੰ ਲੱਗਿਆ ਕਿ ਇਹ ਪਰਿਵਾਰ ਦਾ ਮੈਂਬਰ ਹੈ। ਅਮਰ ਹਸਪਤਾਲ ਦੇ ਡਾਕਟਰਾਂ ਵੱਲੋਂ ਮਰੀਜ਼ ਦੇ ਗਹਿਣੇ ਉਤਾਰ ਕੇ ਉਸ ਸ਼ਾਤਰ ਠੱਗ ਦੇ ਹੱਥ ਚ ਦੇ ਦਿੱਤੇ ਗਏ। ਜਿਵੇਂ ਹੀ ਉਸ ਨੂੰ ਗਹਿਣੇ ਮਿਲੇ ਤਾਂ ਉਹ ਠੱਗ ਅਮਰ ਹਸਪਤਾਲ ਚੋਂ ਗਾਇਬ ਹੋ ਗਿਆ।
ਸਿਵਿਲ ਹਸਪਤਾਲ ਬਰਨਾਲਾ ਦੇਸੀਸੀ ਟੀਵੀ ਕੈਮਰੇ ਚ ਇਹ ਠੱਗ ਕੈਦ ਤਾਂ ਹੋਇਆ ਪ੍ਰੰਤੂ ਸਵੇਰੇ ਮਰੀਜ਼ ਦੇ ਪਰਿਵਾਰ ਨੂੰ ਸਿਵਿਲ ਹਸਪਤਾਲ ਦੀ ਐਮਰਜੰਸੀ ਚੋਂ ਇਹ ਗੱਲ ਕਹਿ ਕੇ ਵਾਪਸ ਮੋੜ ਦਿੱਤਾ ਗਿਆ ਕਿ ਕੈਮਰੇ ਖਰਾਬ ਹਨ। ਉਸ ਤੋਂ ਬਾਅਦ ਜਦੋਂ ਐਸਐਮਓ ਡਾਕਟਰ ਜੋਤੀ ਕੌਂਸਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਅੱਜ ਬਾਹਰ ਹਸਪਤਾਲ ਦੀ ਮੀਟਿੰਗ ਲਈ ਗਏ ਹੋਏ ਹਨ। ਅਤੇ ਐਸਐਮਓ ਦਾ ਟੈਂਪਰੇਰੀ ਚਾਰਜ ਡਾਕਟਰ ਗਗਨ ਸੇਖੋ ਦੇ ਹਵਾਲੇ ਕੀਤਾ ਗਿਆ ਹੈ।
ਐਸਐਮਓ ਨਾਲ ਗੱਲ ਕਰਕੇ ਹੀ ਕੁਝ ਕਹਿ ਸਕਦਾ ਹਾਂ ਡਾਕਟਰ ਸੇਖੋ
ਪਰਿਵਾਰ ਵੱਲੋਂ ਇਸ ਦੁੱਖ ਦੀ ਘੜੀ ਚ ਜਦੋਂ ਮੀਡੀਆ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਬਰਨਾਲਾ ਦੇ ਸਿਵਿਲ ਹਸਪਤਾਲ ਤੋਂ ਉਸ ਲੁਟੇਰੇ ਨੂੰ ਜਿਆਦਾ ਦੂਰ ਭੱਜਣ ਤੋਂ ਰੋਕਣ ਲਈ ਸੀਸੀਟੀਵੀ ਫੁਟੇਜ ਲੈਣ ਲਈ ਅੱਜ ਦਾ ਐਸਐਮਓ ਚਾਰਜ ਸਾਂਭ ਰਹੇ ਡਾਕਟਰ ਗਗਨ ਸੇਖੋ ਨੂੰ ਵੀਡੀਓ ਦੇਣ ਲਈ ਅਪੀਲ ਕੀਤੀ ਗਈ। ਡਾਕਟਰ ਸਿੱਖੋ ਨੇ ਕਿਹਾ ਕਿ ਉਹ ਐਸਐਮਓ ਨਾਲ ਰਾਬਤਾ ਕਰਨ ਕਰਕੇ ਉਸ ਤੋਂ ਬਾਅਦ ਹੀ ਕੁਝ ਕਹਿ ਸਕਦੇ ਹਨ।
ਗੋਰੇ ਤਲਬ ਗੱਲ ਤਾਂ ਇਹ ਹੈ ਕਿ ਜੇਕਰ ਐਮਰਜੰਸੀ ਸਰਵਿਸ ਟੈਂਪਰੇਰੀ ਚਾਰਜ ਸਾਂਭ ਰਹੇ ਡਾਕਟਰ ਨਹੀਂ ਦੇ ਸਕਦੇ ਅਤੇ ਕਿਸੇ ਤਤਕਾਲਮਈ ਸਥਿਤੀ ਚ ਫੈਸਲਾ ਨਹੀਂ ਲੈ ਸਕਦੇ ਤਾਂ ਇਸ ਟੈਂਪਰਰੀ ਚਾਰਜ ਦਾ ਮਰੀਜ਼ਾਂ ਨੂੰ ਕੀ ਲਾਭ ਹੋਵੇਗਾ। ਪਰਿਵਾਰ ਵੱਲੋਂ ਉਸ ਠੱਗ ਦੀ ਅਗਲੀ ਠੱਗੀ ਨੂੰ ਰੋਕਣ ਅਤੇ ਉਹਨਾਂ ਦੀ ਹੋਈ ਲੁੱਟ ਮਾਰ ਨੂੰ ਠੱਲ ਪਾਉਣ ਲਈ ਅਤੇ ਹੱਲ ਕਰਵਾਉਣ ਲਈ ਇਸ ਵੀਡੀਓ ਫੋਟੇਜ ਦਾ ਅਮਲਾ ਸਿਵਿਲ ਹਸਪਤਾਲ ਕੋਲੋਂ ਮੰਗਿਆ ਗਿਆ ਸੀ। ਪਰੰਤੂ ਹਸਪਤਾਲ ਵੱਲੋਂ ਇਹ ਫੋਟੋ ਨਹੀਂ ਜਾਰੀ ਕੀਤੀ ਗਈ। ਹੋ ਸਕਦਾ ਹੈ ਕਿ ਸਿਵਲ ਹਸਪਤਾਲ ਵੱਲੋਂ ਐਮਰਜੰਸੀ ਵਿੱਚ ਅਣਜਾਣ ਵਿਅਕਤੀਆਂ ਦੇ ਹੋਣ ਦਾ ਅਤੇ ਲੋਕਾਂ ਨੂੰ ਠੱਗੀ ਕਰਨ ਦਾ ਮਾਮਲਾ ਦਬਾਉਣ ਦੀ ਗੱਲ ਕੀਤੀ ਜਾ ਰਹੀ ਹੋਵੇ।
ਪਹਿਲਾਂ ਪੁਲਿਸ ਰਿਪੋਰਟ ਲਿਖਾਓ ਫਿਰ ਦਵਾਂਗੇ ਵੀਡੀਓ ਐਸਐਮਓ
13 ਮਈ ਦਾ ਚਾਰਜ ਸੰਭਾਲ ਰਹੇ ਡਾਕਟਰ ਗਗਨ ਸੇਖੋ ਨੇ ਕਿਹਾ ਕਿ ਸੀਨੀਅਰ ਮੈਡੀਕਲ ਅਫਸਰ ਦੀਆਂ ਹਦਾਇਤਾਂ ਹਨ ਕਿ ਪਹਿਲਾਂ ਪੁਲਿਸ ਰਿਪੋਰਟ ਲੈ ਕੇ ਆਵੋ ਉਸ ਤੋਂ ਬਾਅਦ ਹੀ ਵੀਡੀਓ ਜਾਂ ਫੋਟੋ ਦਿੱਤੀ ਜਾ ਸਕਦੀ ਹੈ। ਜ਼ਿਕਰ ਯੋਗ ਹੈ ਕਿ ਹਸਪਤਾਲ ਚ ਸਟਾਫ ਮੈਂਬਰ ਦੇ ਬਹਾਨੇ ਕਿਸੇ ਹੋਰ ਨਾਲ ਇਸ ਤਰ੍ਹਾਂ ਦੀ ਠੱਗੀ ਨਾ ਹੋਵੇ ਇਸ ਲਈ ਇਸ ਵੀਡੀਓ ਅਤੇ ਫੋਟੋ ਨੂੰ ਵਾਇਰਲ ਕਰਨਾ ਜਰੂਰੀ ਸਮਝਦੇ ਹੋਏ ਹੀ ਇਸ ਦੀ ਮੰਗ ਕੀਤੀ ਜਾ ਰਹੀ ਸੀ। ਪ੍ਰੰਤੂ ਪਰਿਵਾਰ ਵੱਲੋਂ ਪਹਿਲਾਂ ਪੁਲਿਸ ਰਿਪੋਰਟ ਕੀਤੀ ਜਾਵੇ ਉਦੋਂ ਤੱਕ ਹੋ ਸਕਦਾ ਹੈ ਕਿ ਇਸ ਛਾਤਰ ਠੱਗ ਵੱਲੋਂ ਕਿਸੇ ਹੋਰ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਲਿਆ ਜਾਵੇ। ਅਤੇ ਫਿਰ ਸਿਵਿਲ ਹਸਪਤਾਲ ਪਹਿਲਾਂ ਪੁਲਿਸ ਦੇ ਨੁਕੇ ਦਾ ਇੰਤਜ਼ਾਰ ਕਰੇ ਤਾਂ ਜੋ ਕਿ ਸ਼ਾਤਰ ਨੂੰ ਭੱਜਣ ਦਾ ਮੌਕਾ ਮਿਲ ਸਕੇ।