ਸੋਨੀ ਗੋਇਲ ਬਰਨਾਲਾ

ਸਿਹਤ ਵਿਭਾਗ ਲੋਕਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਗੁਣਵੱਤਾ ਭਰਪੂਰ ਅਤੇ ਉੱਤਮ ਸਿਹਤ ਸੇਵਾਵਾਂ ਦੇਣ ਲਈ ਹਮੇਸ਼ਾ ਵਚਨਬੱਧ ਹੈ ਸੋ ਇਸ ਸਬੰਧੀ ਸਰਵਿਸ ਪ੍ਰੋਵਾਇਡਰ ਕਮ ਇੰਟਰਨਲ ਅਸੈਸਮੈੰਟ ਟ੍ਰੇਨਿੰਗ ਸਟੇਟ ਵੱਲੋਂ ਸਿਹਤ ਵਿਭਾਗ ਬਰਨਾਲਾ ਨੂੰ ਹੋਟਲ ਮਿਡ ਵੇਅ ਵਿਖੇ ਦਿੱਤੀ ਜਾ ਰਹੀ ਹੈ ।


ਇਸ ਟ੍ਰੇਨਿੰਗ ਦੌਰਾਨ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਕਿਹਾ ਕਿ ਇਸ ਤਿੰਨ ਰੋਜਾਂ “ਕੁਆਲਟੀ ਐਸ਼ੋਰੈਂਸ” ਟ੍ਰੇਨਿੰਗ ਸੈਸ਼ਨ ਵਿੱਚ ਸਿਹਤ ਵਿਭਾਗ ਬਰਨਾਲਾ ਦੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਨੂੰ ਸਿਹਤ ਸੰਸਥਾਵਾਂ ਦੀ ਸਾਫ ਸਫ਼ਾਈ , ਮਰੀਜ਼ਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਨੂੰ ਹੋਰ ਉੱਤਮ ਦਰਜੇ ਦਾ ਕਰਨ ਲਈ ਸਿੱਖਿਅਤ ਕੀਤਾ ਜਾਵੇਗਾ ।


ਡਾ. ਔਲ਼ਖ ਨੇ ਦੱਸਿਆ ਕਿ ਇਸ ਤਿੰਨ ਰੋਜਾ ਟ੍ਰੇਨਿੰਗ ਸ਼ੈਸ਼ਨ ਦਾ ਫ਼ਾਇਦਾ ਹਰ ਸਾਲ ਹੋਣ ਵਾਲੀਆਂ ਰਾਸ਼ਟਰੀ ਪੱਧਰ ਦੀਆਂ ਜਾਂਚ ਟੀਮਾਂ ਵੱਲੋਂ ਕੀਤੇ ਜਾਂਦੇ ਵਿਸ਼ਲੇਸ਼ਣ ਵਿੱਚ ਜ਼ਰੂਰ ਹੋਵੇਗਾ ।


ਕੁਆਲਟੀ ਐਸ਼ੋਰੈਂਸ ਪ੍ਰੋਗਰਾਮ ਦੇ ਨੋਡਲ ਅਫਸਰ ਡਾ. ਗੁਰਮਿੰਦਰ ਔਜਲਾ ਡਿਪਟੀ ਮੈਡੀਕਲ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਸਟੇਟ ਪੱਧਰ ਤੋਂ ਆਏ ਟ੍ਰੇਨਰ ਨਿਤਿਆ ਦਾਸ , ਮੈਡਮ ਸਨੇਹ ਲਤਾ , ਡਾ. ਰਿੰਮੀ ਜ਼ਿਲ੍ਹਾ ਮਾਇਕਰੋਬਾਇਲੋਜਿਸਟ, ਡਾ. ਭਵਨੋਜ ਸਿੱਧੂ ਏ.ਐਚ.ਏ. ਸਿਵਲ ਹਸਪਤਾਲ ਬਰਨਾਲਾ ਅਤੇ ਡਾ. ਸ਼ਿਪਰਾ ਧੀਮਾਨ ਵੱਲੋ ਵਿਸਥਾਰ ਸਿਹਤ ਸਿਹਤ ਸੰਸਥਾਵਾਂ ਦੀ ਦੇਖ ਰੇਖ ਅਤੇ ਸਾਂਭ ਸੰਭਾਲ ਸਬੰਧੀ ਦੱਸਿਆ ਜਾਵੇਗਾ ।


ਇਸ ਤਿੰਨ ਰੋਜ਼ਾ ਟ੍ਰੇਨਿੰਗ ਸੈਸ਼ਨ ਦੌਰਾਨ ਸਿਹਤ ਵਿਭਾਗ ਬਰਨਾਲਾ ਦੇ ਮੈਡੀਕਲ ਅਫ਼ਸਰ , ਫਾਰਮੇਸੀ ਅਫ਼ਸਰ, ਬੀ.ਈ.ਈ., ਸਟਾਫ ਨਰਸ , ਐਲ.ਟੀ., ਰੇਡਿਓਗ੍ਰਾਫਰ, ਕਮਿਊਨਟੀ ਹੈਲਥ ਅਫ਼ਸਰ,ਆਦਿ ਹੋਰ ਸਿਹਤ ਕਰਮੀ ਹਾਜ਼ਰ ਰਹਿਣਗੇ|

Posted By SonyGoyal

Leave a Reply

Your email address will not be published. Required fields are marked *