ਬਰਨਾਲਾ, 28 ਅਪ੍ਰੈਲ (ਮਨਿੰਦਰ ਸਿੰਘ)

ਸਿਵਲ ਸਰਜਨ ਬਰਨਾਲਾ ਡਾਕਟਰ ਗੁਰਵਿੰਦਰ ਕੌਰ ਔਜਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਟੀਕਾ ਕਰਨ ਹਫਤਾ ਮਨਾਇਆ ਗਿਆ। ਵਧੇਰੇ ਜਾਣਕਾਰੀ ਦਿੰਦੇ ਹੋਏ ਮਲਟੀ ਪਰਪਜ ਹੈਲਥ ਸੁਪਰਵਾਈਜ਼ਰ ਬਲਵਿੰਦਰ ਕੌਰ ਨੇ ਦੱਸਿਆ ਕਿ ਇਹਨਾ ਵਿਸ਼ੇਸ਼ ਕੈਂਪਾਂ ਰਾਹੀਂ ਬੱਚਿਆਂ ਦਾ ਟੀਕਾ ਕਰਨਾ ਕਰਵਾਉਣਾ ਆਤਿ ਜ਼ਰੂਰੀ ਹੈ ਤਾਂ ਜੋ ਕਿ ਬੱਚਿਆਂ ਤੇ ਗਰਵਤੀ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ। ਉਹਨਾਂ ਨੇ ਕਿਹਾ ਕਿ ਇਸ ਟੀਕਾਕਰਨ ਨਾਲ ਮੀਜਲ ਰੁਬੇਲਾ ਨੂੰ ਜੜ ਤੋਂ ਉਖਾੜਨ ਚ ਵੱਡੀ ਕਾਮਯਾਬੀ ਵੱਲ ਵਧਣਾ ਹੋਰ ਸੌਖਾ ਹੋ ਜਾਵੇਗਾ। ਕਿਹਾ ਕਿ ਮੈਡੀਕਲ ਅਫਸਰ ਮਹਿਲ ਕਲਾਂ ਡਾਕਟਰ ਗੁਰਤਜਿੰਦਰ ਕੌਰ ਦੀ ਅਗਵਾਹੀ ਹੇਠ ਏ ਕੇ ਕੇ ਸੈਂਟਰ ਵਜੀਦਕੇ ਕਲਾ ਵਿਖੇ ਇਹ ਵਿਸ਼ੇਸ਼ ਟੀਕਾਕਰਨ ਕੈਂਪ ਲਗਾਇਆ ਗਿਆ। ਇਸ ਮੌਕੇ ਸੁਪਰਵਾਈਜ਼ਰ ਪਰਵਿੰਦਰ ਕੌਰ ਤੋਂ ਇਲਾਵਾ ਰੁਪਿੰਦਰ ਸਿੰਘ, ਕੁਲਦੀਪ ਕੌਰ ਸਿਮਰਨਜੀਤ ਕੌਰ ਸੀ ਐਚ ਓ ਸੋਨੀ ਆਸ਼ਾ ਫੈਸਲੀਲੇਟਰ ਕਰਮਜੀਤ ਕੌਰ ਅਤੇ ਸਮੂਹ ਆਸ਼ਾ ਵਰਕਰ ਹਾਜ਼ਰ ਸਨ।

Posted By SonyGoyal

103 thought on “ਸਿਹਤ ਵਿਭਾਗ ਵੱਲੋ ਵਿਸ਼ੇਸ਼ ਟੀਕਾਕਰਨ ਹਫਤਾ ਦਾ ਆਗਾਜ਼”

Leave a Reply

Your email address will not be published. Required fields are marked *