ਬਰਨਾਲਾ, 5 ਮਾਰਚ ( ਮਨਿੰਦਰ ਸਿੰਘ )

ਉਜੀਵਨ ਫਾਇਨਾਂਸ ਬੈਂਕ ਵੱਲੋਂ ਸਿਵਲ ਹਸਪਤਾਲ ਬਰਨਾਲਾ ਨੂੰ ਆਧੁਨਿਕ ਮਸ਼ੀਨਾਂ ਭੇਟ

ਸਿਹਤ ਵਿਭਾਗ ਬਰਨਾਲਾ ਵੱਲੋਂ ਜ਼ਿਲ੍ਹਾ ਬਰਨਾਲਾ ਵਾਸੀਆਂ ਨੂੰ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਲਗਾਤਰ ਉਪਰਾਲੇ ਕੀਤੇ ਜਾਂਦੇ ਹਨ ਜਿਸ ਵਿੱਚ ਸਮਾਜ ਸੇਵੀ ਸੰਸਥਾਵਾਂ ਤੋਂ ਵੀ ਸਮੇਂ-ਸਮੇਂ ‘ਤੇ ਸਹਿਯੋਗ ਮਿਲਦਾ ਹੈ।
ਸਿਵਲ ਸਰਜਨ ਬਰਨਾਲਾ ਡਾ. ਬਲਦੇਵ ਸਿੰਘ ਸੰਧੂ ਨੇ ਦੱਸਿਆ ਕਿ ਅੱਜ ਉਜੀਵਨ ਫਾਇਨਾਂਸ ਬੈਂਕ ਵੱਲੋਂ ਦੋ ਅਧੁਨਿਕ ਮਸ਼ੀਨਾਂ ਹਸਪਤਾਲ ਨੂੰ ਦਾਨ ਕੀਤੀਆਂ ਗਈਆਂ ਸੀਨੀਅਰ ਮੈਡੀਕਲ ਅਫ਼ਸਰ ਬਰਨਾਲਾ ਡਾ. ਤਪਿੰਦਰਜੋਤ ਕੌਸ਼ਲ ਨੇ ਦੱਸਿਆ ਕਿ ਇਹ ਮਸ਼ੀਨਾਂ ਅਧੁਨਿਕ ਤਕਨੀਕ ਦੀਆਂ ਹੋਣ ਕਾਰਨ ਮਰੀਜ਼ਾਂ ਦੀ ਜਾਂਚ ਸਹੀ ਅਤੇ ਘੱਟ ਸਮੇਂ ‘ਚ ਹੋ ਜਾਇਆ ਕਰੇਗੀ ਜਿਸ ਨਾਲ ਸਹੀ ਸਮੇਂ ‘ਤੇ ਰਿਪੋਰਟ ਮਿਲ ਕੇ ਇਲਾਜ ਜਲਦੀ ਹੋ ਜਾਇਆ ਕਰੇਗਾ।

ਡਾ.ਦੀਪਤੀ ਅੱਖਾਂ ਦੇ ਮਾਹਿਰ ਸਿਵਲ ਹਸਪਤਾਲ ਬਰਨਾਲਾ ਨੇ ਦੱਸਿਆ ਕਿ ਐਨਕ ਦੇ ਆਟੋਮੈਟਿਕ ਨੰਬਰ ਲਈ ਆਟੋ ਰਿਫਰੈਕਟੋਮੀਟਰ ਬਹੁਤ ਹੀ ਅਧੁਨਿਕ ਤਕਨੀਕ ਦੀ ਮਸ਼ੀਨ ਹੈ ਜਿਸ ਦੀ ਮਦਦ ਨਾਲ ਮਰੀਜ਼ ਦਾ ਪਹਿਲਾਂ ਹੀ ਸਹੀ ਨੰਬਰ ਪਤਾ ਲੱਗ ਜਾਇਆ ਕਰੇਗਾ ਅਤੇ ਅੱਖਾਂ ਦੀ ਜਾਂਚ ਅਤੇ ਇਲਾਜ ਕਰਨ ‘ਚ ਮਦਦ ਮਿਲੇਗੀ।

ਲੈਬ ਇੰਚਾਰਜ ਕਾਮਨੀ (ਸਿਵਲ ਹਸਪਤਾਲ ਬਰਨਾਲਾ) ਨੇ ਦੱਸਿਆ ਕਿ ਫੁੱਲੀ ਆਟੋ ਐਨਾਲਾਈਜ਼ਰ 640 ਮਸ਼ੀਨ ਇੱਕ ਘੰਟੇ ‘ਚ 640 ਲੈਬਾਰਟੀ ਟੈਸਟ ਕਰਨ ਦੀ ਸਮਰੱਥਾ ਰੱਖਦੀ ਹੈ।

ਇਸ ਮਸ਼ੀਨ ਨਾਲ ਮਰੀਜ਼ਾਂ ਦੇ ਜਲਦੀ ਟੈਸਟਾਂ ਦੀ ਰਿਪੋਰਟ ਮਿਲ ਕੇ ਇਲਾਜ ਜਲਦੀ ਸ਼ੁਰੂ ਹੋ ਜਾਇਆ ਕਰੇਗਾ।

ਉਜੀਵਨ ਫਾਇਨਾਂਸ ਬੈਂਕ ਦੇ ਰੀਜਨਲ ਹੈਡ ਜਤਿਨ ਸ਼ਰਮਾ, ਮਨੋਜ ਗੁਪਤਾ ਸੀ ਐਸ ਆਰ ਮਨੇਜਰ, ਹਰਮਨਦੀਪ ਸਿੰਘ ਬਰਾਂਚ ਮਨੇਜਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਦੀ ਸਹੂਲਤ ਲਈ 15 ਲੱਖ ਰੁਪਏ ਦੀਆਂ ਇਹ ਅਧੁਨਿਕ ਤਕਨੀਕ ਦੀਆਂ ਮਸ਼ੀਨਾਂ ਨਾਲ ਜ਼ਿਲ੍ਹਾ ਬਰਨਾਲਾ ਦੇ ਮਰੀਜ਼ਾਂ ਨੂੰ ਲਾਭ ਹੋਵੇਗਾ।

ਉਨ੍ਹਾਂ ਦੱਸਿਆ ਕਿ ਉਜੀਵਨ ਬੈਂਕ ਵੱਲੋਂ ਲੋਕਾਂ ਦੀ ਸਹੂਲਤ ਲਈ ਪਹਿਲਾਂ ਵੀ ਇਸ ਤਰਾਂ ਦੇ ਉਪਰਾਲੇ ਕੀਤੇ ਜਾਂਦੇ ਹਨ।

ਇਸ ਮੌਕੇ ਪਰਮਜੀਤ ਕੌਰ ਨਰਸਿੰਗ ਸਿਸਟਰ, ਰਛਪਾਲ ਸਿੰਘ ਤੇ ਰਾਜ ਕੁਮਾਰ ਚੀਫ ਫਾਰਮਾਸਿਸਟ, ਕਾਮਿਨੀ ਲੈਬ. ਇੰਚਾਰਜ ਅਤੇ ਸਿਵਲ ਹਸਪਤਾਲ ਦਾ ਸਟਾਫ ਹਾਜ਼ਰ ਸੀ।

Posted By SonyGoyal

Leave a Reply

Your email address will not be published. Required fields are marked *