ਮਹਿਲ ਕਲਾਂ, 28 ਅਪ੍ਰੈਲ ( ਮਨਿੰਦਰ ਸਿੰਘ )
ਪਿੰਡ ਗੁਰਮ, ਮਾਂਗੇਵਾਲ, ਠੁੱਲੀਵਾਲ ਸਕੂਲਾਂ ਵਿੱਚ ਵਿਕਾਸ ਕਾਰਜ ਕੀਤੇ ਲੋਕ ਅਰਪਿਤ ਕਿਹਾ, ਮਾਨ ਸਰਕਾਰ ਵਲੋਂ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਕੀਤੀ ਗਈ 9000 ਚੌਕੀਦਾਰਾਂ ਅਤੇ ਸਫਾਈ ਸੇਵਕਾਂ ਦੀ ਭਰਤੀ ਵਿਧਾਇਕ ਮਹਿਲ ਕਲਾਂ ਅਤੇ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਵਿਧਾਨ ਸਭਾ ਸ. ਕੁਲਵੰਤ ਸਿੰਘ ਪੰਡੋਰੀ ਵਲੋਂ ਅੱਜ ਪਿੰਡ ਗੁਰਮ, ਮਾਂਗੇਵਾਲ, ਠੁੱਲੀਵਾਲ ਦੇ ਸਕੂਲਾਂ ਦੇ ਲੱਖਾਂ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ। ਇਸ ਮੌਕੇ ਸ ਸ ਸ ਸਕੂਲ ਠੁੱਲੀਵਾਲ ਵਿਚ ਸੰਬੋਧਨ ਕਰਦੇ ਹੋਏ ਸ. ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ ਅਤੇ ਅਧਿਆਪਕਾਂ ਨੂੰ ਉੱਚ ਦਰਜੇ ਦੀ ਸਿਖਲਾਈ ਦਿਵਾਈ ਜਾ ਰਹੀ ਹੈ, ਜਿਸ ਸਦਕਾ ਸਕੂਲਾਂ ਦੇ ਬੇਹਤਰੀਨ ਨਤੀਜੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਲੋਂ ਇਸ ਵਾਰ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 9000 ਦੇ ਕਰੀਬ ਸੁਰੱਖਿਆ ਗਾਰਡਾਂ ਅਤੇ ਸਫਾਈ ਸੇਵਕਾਂ ਦੀ ਭਰਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਸਕੂਲਾਂ ਵਿਚ ਕੈਂਪਸ ਮੈਨੇਜਰ ਵੀ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਸਕੂਲਾਂ ਵਿਚ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਹਰ ਪਿੰਡ ਵਿਚ ਖੇਡ ਮੈਦਾਨ ਬਣੇਗਾ। ਉਨ੍ਹਾਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਸਭ ਨੂੰ ਸਹਿਯੋਗ ਦੇਣ ਦਾ ਸੱਦਾ ਦਿੱਤਾ। ਅੱਜ ਉਨ੍ਹਾਂ ਸਰਕਾਰੀ ਹਾਈ ਸਕੂਲ ਮਾਂਗੇਵਾਲ ਵਿਚ 24.60 ਲੱਖ ਦੀ ਲਾਗਤ ਵਾਲੇ, ਪ੍ਰਾਇਮਰੀ ਸਕੂਲ ਮਾਂਗੇਵਾਲ ਵਿਚ 36 ਹਜ਼ਾਰ, ਸਰਕਾਰੀ ਹਾਈ ਸਕੂਲ ਗੁਰਮ ਦੇ 16.53 ਲੱਖ ਦੀ ਲਾਗਤ ਵਾਲੇ, ਸੀਨੀਅਰ ਸੈਕੰਡਰੀ ਸਕੂਲ ਠੁੱਲੀਵਾਲ ਦੇ 5.30 ਲੱਖ, ਪ੍ਰਾਇਮਰੀ ਸਕੂਲ ਠੁੱਲੀਵਾਲ ਦੇ 9.71 ਲੱਖ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਇੰਦੂ ਸਿਮਕ ਦੀ ਅਗਵਾਈ ਹੇਠ ਹੋਏ ਪ੍ਰੋਗਰਾਮਾਂ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਜਿੰਦਰਪਾਲ ਸਿੰਘ, ਸ ਸ ਸ ਸਕੂਲ ਠੁੱਲੀਵਾਲ ਦੇ ਇੰਚਾਰਜ ਜੋਗਿੰਦਰ ਸਿੰਘ, ਸਰਕਾਰੀ ਹਾਈ ਸਕੂਲ ਮਾਂਗੇਵਾਲ ਦੇ ਜਸਵਿੰਦਰ ਸਿੰਘ, ਪ੍ਰਾਇਮਰੀ ਸਕੂਲ ਠੁੱਲੀਵਾਲ ਦੇ ਸਕੂਲ ਹੈੱਡ ਬਲਜੀਤ ਸਿੰਘ, ਪ੍ਰਾਇਮਰੀ ਸਕੂਲ ਮਾਂਗੇਵਾਲ ਦੇ ਭੁਪਿੰਦਰ ਸਿੰਘ, ਸਿੱਖਿਆ ਕੋ ਆਰਡੀਨੇਟਰ ਚਰਨਜੀਤ ਸਿੰਘ, ਬੀ ਐਨ ਓ ਜਸਵਿੰਦਰ ਸਿੰਘ, ਹੈਡਮਾਸਟਰ ਕੁਲਦੀਪ ਸਿੰਘ, ਸੀ ਐਚ ਟੀ ਰਿੰਪੀ ਰਾਣੀ, ਪੀ ਏ ਹਰਮਨਜੀਤ ਸਿੰਘ, ਬਿੰਦਰ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।



Posted By SonyGoyal