ਯੂਨੀਵਿਜ਼ਨ ਨਿਊਜ਼ ਇੰਡੀਆ ਬਿਊਰੋ ਚੰਡੀਗੜ੍ਹ
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਉਨਾਂ ਦੀ ਧਰਮ ਪਤਨੀ ਜੋ ਕਿ ਪੰਜਾਬ ਪੁਲਿਸ ਦੀ ਇੱਕ ਵੱਡੀ ਅਫਸਰ ਹੈ ਉਹਨਾਂ ਦੀ ਹੀ ਇੱਕ ਪੁਲਿਸ ਕਰਮੀ ਵੱਲੋਂ ਡੀ ਹੈ ਜੀ ਪੰਜਾਬ ਨੂੰ ਚਿੱਠੀ ਲਿਖ ਕੇ 100 ਕਰੋੜ ਦੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਦੱਸ ਦਈਏ ਕਿ ਸਾਬਕਾ ਸਰਕਾਰਾਂ ਨੂੰ ਬਾਹੇ ਕੜਾਹ ਵਾਂਗੂ ਲੈਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਘਰ ਚ ਉਹਨਾਂ ਦੀ ਟੀਮ ਵੱਲੋਂ ਇੱਕ ਗੇਂਦ ਸੁੱਟ ਦਿੱਤੀ ਗਈ ਹੈ।
ਲੋਕਾਂ ਦਾ ਕਹਿਣਾ ਤਾਂ ਇੱਥੋਂ ਤੱਕ ਵੀ ਹੈ ਕਿ ਜਿਵੇਂ ਮਾਨਸਾ ਵਾਲੇ ਮੰਤਰੀ ਗੋਇਲ ਨੂਰ ਰਫਾ ਦਫਾ ਕਰ ਦਿੱਤਾ ਗਿਆ ਕੀ ਉਸੇ ਤਰ੍ਹਾਂ ਹੀ ਸਿੱਖਿਆ ਮੰਤਰੀ ਅਤੇ ਉਨਾਂ ਦੀ ਪਤਨੀ ਦੇ ਖਿਲਾਫ ਮਾਰਿਆ ਗਿਆ ਬੋਨਸਰ ਕੀ ਮੁੱਖ ਮੰਤਰੀ ਪੰਜਾਬ ਬੋਚਣਗੇ ਜਾਂ ਫਿਰ ਕਲੀਨ ਬੋਲਟ ਦੇਣਗੇ। ਪੰਜਾਬ ਦੇ ਲੋਕਾਂ ਦੀਆਂ ਖਾਸ ਕਰ ਵਿਰੋਧੀ ਧਿਰਾਂ ਦੀਆਂ ਨਜ਼ਰਾਂ ਚੱਲ ਰਹੇ ਇਸ ਮੈਚ ਉੱਤੇ ਟਿਕੀਆਂ ਹੋਈਆਂ ਹਨ ਹੁਣ ਇਸ ਦਾ ਰਿਜਲਟ ਕੀ ਆਉਂਦਾ ਹੈ ਇਹ ਤਾਂ ਮੁੱਖ ਮੰਤਰੀ ਪੰਜਾਬ ਦੀ ਅਗਲੀ ਸਪੀਚ ਹੀ ਦੱਸ ਸਕਦੀ ਹੈ।
ਕਿੱਥੋਂ ਮਿਲੀ ਇਹ ਸਾਰੀ ਜਾਣਕਾਰੀ ਪੰਜਾਬ ਦੇ ਸਾਈਬਰ ਸੈਲ ਵਿੱਚ ਆਪਣੀ ਇਮਾਨਦਾਰੀ ਨਾਲ ਆਪਣੇ ਜਿੰਮੇਵਾਰੀ ਨਿਭਾ ਚੁੱਕੀ ਇੰਸਪੈਕਟਰ ਅਮਨਦੀਪ ਕੌਰ ਵੱਲੋਂ ਦਸ ਪੇਜਾਂ ਦੀ ਇੱਕ ਚਿੱਠੀ ਜੋ ਕਿ ਡੀਜੀਪੀ ਪੰਜਾਬ ਨੂੰ ਭੇਜੀ ਗਈ ਉਸ ਵਿੱਚ ਸਾਈਬਰ ਦੇ 100 ਕਰੋੜ ਰੁਪਏ ਦੇ ਘੁਟਾਲਾ ਮਾਮਲਾ ਬਾਰੇ ਖੁੱਲ ਕੇ ਜ਼ਿਕਰ ਕੀਤਾ ਗਿਆ ਹੈ।
ਸਾਈਬਰ ਇੰਸਪੈਕਟਰ ਅਮਨਦੀਪ ਕੌਰ ਨੇ ਡੀਜੀਪੀ ਪੰਜਾਬ ਨੂੰ ਖਾਸ ਕਰ ਇਹ ਗੱਲ ਵੀ ਲਿਖੀ ਕਿ ਐਸਪੀ ਜੋਤੀ ਯਾਦਵ ਇਸ ਮਾਮਲੇ ਦੀ ਜਾਂਚ ਵਿੱਚ ਵੱਡੀ ਰੁਕਾਵਟ ਪੈਦਾ ਕਰ ਰਹੀ ਹੈ।
ਜੇਕਰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਨਾ ਕੀਤੀ ਗਈ ਤਾਂ ਹੋ ਸਕਦਾ ਹੈ ਅਫਸਰਾਂ ਅਤੇ ਸਰਕਾਰਾਂ ਦੀ ਮਿਲੀ ਭੁਗਤ ਇਸ ਕੇਸ ਨੂੰ ਠੰਡੇ ਬਸਤੇ ਵਿੱਚ ਪਾ ਦੇਵੇ।
DGP ਪੰਜਾਬ ਨੂੰ ਉਕਤ ਮਾਮਲੇ ਸਬੰਧੀ ਛੇ ਪੇਜਾਂ ਤੋਂ ਵੱਧ ਦੀ ਚਿੱਠੀ ਲਿਖਣ ਵਾਲੀ ਸਾਈਬਰ ਕ੍ਰਾਈਮ ਦੀ ਇੰਸਪੈਕਟਰ ਦਾ ਦਾਅਵਾ ਹੈ ਕਿ ਕਾਲ ਸੈਂਟਰ ਦੇ ਮਾਲਕ ਦੇ ਮੰਤਰੀ ਹਰਜੋਤ ਬੈਂਸ ਨਾਲ ਡੂੰਘੇ ਸਬੰਧ ਹਨ।
ਦੋਵੇਂ ਨੰਗਲ ਦੇ ਰਹਿਣ ਵਾਲੇ ਹਨ ਅਤੇ ਬੈਂਸ ਨੇ ਕਥਿਤ ਤੌਰ ‘ਤੇ ਪਾਰਟੀ ਲਈ ਉਨ੍ਹਾਂ ਤੋਂ ਕਾਫੀ ਫੰਡ ਲਏ ਹਨ, ਦੋਸ਼ ਇੱਥੇ ਹੀ ਨਹੀਂ ਰੁਕੇ।
ਇੰਸਪੈਕਟਰ ਅਮਨਜੋਤ ਕੌਰ ਨੇ ਮੋਹਾਲੀ ਦੇ ਇਕ ਜੱਜ ‘ਤੇ ਘਪਲੇਬਾਜ਼ਾਂ ਤੋਂ ਮਕਾਨ ਹੜੱਪਣ ਸਬੰਧੀ ਇੱਕ ਮਾਮਲੇ ਦਾ ਜ਼ਿਕਰ ਵੀ ਕੀਤਾ ਹੈ।
ਉਸਨੇ ਆਪਣੀ ਸ਼ਿਕਾਇਤ ਵਿੱਚ ਜੱਜ ਦਾ ਨਾਮ ਅਤੇ ਉਸਦੇ ਮੁਹਾਲੀ ਘਰ ਦਾ ਨੰਬਰ ਵੀ ਦਿੱਤਾ ਹੈ।
ਇੰਸਪੈਕਟਰ ਅਮਨਜੋਤ ਕੌਰ ਦਾ ਕਹਿਣਾ ਹੈ ਕਿ ਐਸਪੀ ਜੋਤੀ ਯਾਦਵ ਅਤੇ ਡੀਐਸਪੀ ਗੁਰਸ਼ੇਰ ਨੇ 1158 ਸਹਾਇਕ
ਪ੍ਰੋਫੈਸਰਾਂ ਵਿੱਚੋਂ ਦੁਖਦਾਈ ਤੌਰ ‘ਤੇ ਖੁਦਕੁਸ਼ੀ ਕਰਨ ਵਾਲੀ ਪ੍ਰੋਫੈਸਰ
ਬਲਵਿੰਦਰ ਕੌਰ ਨਾਲ ਸਬੰਧਤ ਕਾਲ ਰਿਕਾਰਡ ਗੈਰ-ਕਾਨੂੰਨੀ ਤੌਰ ‘ਤੇ ਮੰਗੇ ਸਨ।
ਉਸ ਨੇ ਦੋਸ਼ ਲਾਇਆ ਕਿ ਇਹ ਉਸਦੇ ਮੰਤਰੀ ਪਤੀ ਨੂੰ ਬਚਾਉਣ ਲਈ ਕੀਤਾ ਗਿਆ ਸੀ।
ਇਕ ਮਹਿਲਾ ਇੰਸਪੈਕਟਰ ਦਾ ਇਹ ਪੱਤਰ ਸਿਆਸਤਦਾਨਾਂ, ਪੁਲਿਸ ਅਤੇ ਘੁਟਾਲੇਬਾਜ਼ਾਂ ਦੇ ਖਤਰਨਾਕ ਗਠਜੋੜ ਦਾ ਪਰਦਾਫਾਸ਼ ਕਰਦਾ ਹੈ।
ਪੱਤਰ ਵਿੱਚ ਕੀਤੇ ਦਾਅਵੇ ਹੈਰਾਨ ਕਰਨ ਵਾਲੇ ਹਨ ਅਤੇ ਸੁਤੰਤਰ ਜਾਂਚ ਦੀ ਮੰਗ ਕਰਦੇ ਹਨ ਪ੍ਰੰਤੂ ਵੇਖਣਯੋਗ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਸਬੰਧੀ ਕੋਈ ਐਕਸ਼ਨ ਲੈਂਦੇ ਹਨ ਜਾਂ ਫਿਰ ਆਪਣੀ ਸਰਕਾਰ ਦੇ ਪਹਿਲਾਂ ਕੁਝ ਮੰਤਰੀਆਂ ‘ਤੇ ਲੱਗੇ ਦੋਸ਼ਾਂ ਵਾਂਗ ਇੰਸਪੈਕਟਰ ਦੇ ਸ਼ਿਕਾਇਤ ਪੱਤਰ ਨੂੰ ਵੀ ਰੱਦੀ ਦੀ ਟੋਕਰੀ ਵਿੱਚ ਸੁੱਟ ਦੇਣਗੇ।
ਮੁੱਖ ਮੰਤਰੀ ਭਾਵੇਂ ਇੱਕ ਮਹਿਲਾ ਪੁਲਿਸ ਇੰਸਪੈਕਟਰ ਦੇ ਸ਼ਿਕਾਇਤ ਪੱਤਰ ਦੇ ਕੋਈ ਕਾਰਵਾਈ ਕਰਨ ਜਾਂ ਨਾ ਕਰਨ ਪ੍ਰੰਤੂ ਇਸ ਬੰਬ ਵਰਗੇ ਪੱਤਰ ਨੇ ਇੱਕ ਵਾਰ ਸਮੁੱਚੀ ਆਮ ਆਦਮੀ ਪਾਰਟੀ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ ਕਿਉਂਕਿ ਸਰਕਾਰ ਦੇ ਮੰਤਰੀ ਅਤੇ ਉਸ ਦੀ ਪਤਨੀ ਉੱਪਰ ਦੋਸ਼ ਵਿਰੋਧੀ ਆਗੂਆਂ ਨੇ ਨਹੀਂ ਸਗੋਂ ਇੱਕ ਪੁਲਿਸ ਅਫ਼ਸਰ ਨੇ ਲਗਾਏ ਹਨ ਜਿਹੜੀ 100 ਕਰੋੜ ਤੋਂ ਵੱਧ ਦੇ ਘੁਟਾਲੇ ਦੀ ਜਾਂਚ ਅਫਸਰ ਹੈ।
ਭਾਵੇਂ ਕਿ ਸਿੱਧੇ ਤੌਰ ‘ਤੇ ਮੁੱਖ ਮੰਤਰੀ ਉੱਪਰ ਅਜੇ ਤੱਕ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਨਹੀਂ ਹੈ ਪਰੰਤੂ ਆਪਣੇ ਭ੍ਰਿਸ਼ਟ ਮੰਤਰੀਆਂ/ਵਿਧਾਇਕਾਂ ਦੇ ਖਿਲਾਫ ਸ਼ਿਕਾਇਤਾਂ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਕਰਨ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਵਾਲਾਂ ਦੇ ਘੇਰੇ ਵਿੱਚ ਹਨ।
Posted By SonyGoyal