ਸ੍ਰੀ ਅੰਮ੍ਰਿਤਸਰ ਸਾਹਿਬ, ਕ੍ਰਿਸ਼ਨ ਸਿੰਘ ਦੁਸਾਂਝ)
ਢਹਿ-ਢੇਰੀ ਹੋ ਰਹੀ ਹਵੇਲੀ ਦੀ ਸਾਂਭ-ਸੰਭਾਲ ਲਈ ਸਿੱਖ ਕੌਮ ਅੱਗੇ ਆਵੇ, ਦੀਵਾਨ ਟੋਡਰ ਮੱਲ ਜੀ ਦੀ ਹਵੇਲੀ ਧਾਰ ਰਹੀ ਹੈ ਖੰਡਰ ਦਾ ਰੂਪ
ਦੀਵਾਨ ਟੋਡਰ ਮੱਲ ਸਿੱਖ ਇਤਿਹਾਸ ਦੀ ਉਹ ਮਹਾਨ ਸਖਸ਼ੀਅਤ ਹਨ, ਜਿੰਨ੍ਹਾਂ ਨੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਿਖਤੇ ਜਿਗਰਾਂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਅਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦੇ ਸਸਕਾਰ ਲਈ ਸੰਸਾਰ ਦੀ ਸਭ ਤੋਂ ਕੀਮਤੀ ਜਮੀਨ ਖਰੀਦੀ ਸੀ।
ਇਸ ਅਦੁੱਤੇ ਕਾਰਜ ਨਾਲ ਸਿੱਖ ਪੰਥ ਦੀਆਂ ਅਤਿ ਆਦਰਯੋਗ ਸ਼ਖਸੀਅਤਾਂ ਵਿਚ ਸ਼ਾਮਿਲ ਹੋ ਗਏ। ਦੀਵਾਨ ਟੋਡਰ ਮੱਲ ਦੇ ਜਨਮ ਸਥਾਨ, ਖ਼ਾਨਦਾਨ, ਜੀਵਨ ਅਤੇ ਵਾਰਸਾਂ ਬਾਰੇ ਇਤਿਹਾਸ ਵਿਚ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ, ਪਰ ਉਹ ਗੁਰੂ ਘਰ ਦੇ ਅਤਿਅੰਤ ਸ਼ਰਧਾਲੂ ਸਨ।
ਉਹ ਉਸ ਵੇਲੇ ਸਰਹਿੰਦ ਸੂਬੇ ਦੇ ਅਮੀਰ ਵਪਾਰੀ ਤੇ ਮੁਅੱਜਜ ਦਰਬਾਰੀ ਸਨ। ਉਨ੍ਹਾਂ ਦਾ ਜੱਦੀ ਪਿੰਡ ਕਾਕੜਾ ਸੀ, ਜੋ ਹੁਣ ਥਾਣਾ ਸਦਰ ਸਮਾਣਾ ਅਧੀਨ ਆਉਂਦਾ ਹੈ। ਉਨ੍ਹਾਂ ਦੇ ਜਨਮ ਤੋਂ ਪਹਿਲਾਂ ਹੀ ਉਨ੍ਹਾਂ ਦੇ ਪੁਰਖੇ ਕਾਰੋਬਾਰ ਕਾਰਨ ਪਿੰਡ ਛੱਡ ਕੇ ਸਰਹਿੰਦ ਆ ਕੇ ਵੱਸ ਗਏ ਸਨ। 13 ਦਸੰਬਰ 1704 ਨੂੰ ਵਜ਼ੀਰ ਖ਼ਾਨ ਦੇ ਹੁਕਮ ਨਾਲ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜਾਦਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ।
ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਕਿਸੇ ਦੀ ਇਹ ਹਿੰਮਤ ਨਾ ਪਾਈ ਕਿ ਉਨ੍ਹਾਂ ਦਾ ਵਿਧੀ ਪੂਰਵਕ ਸਸਕਾਰ ਕਰ ਸੱਕਣ। ਸਰਕਾਰੀ ਕਹਿਰ ਦੇ ਡਰ ਕਾਰਨ ਸਰਹਿੰਦ ਦੇ ਕਿਸੇ ਜਿਮੀਂਦਾਰ ਦੀ ਜ਼ਮੀਨ ਦੇਣ ਦੀ ਹਿੰਮਤ ਨਾ ਪਈ। ਅਖੀਰ ਇਕ ਜਿਮੀਂਦਾਰ ਚੌਧਰੀ ਅੱਤਾ ਜ਼ਮੀਨ ਵੇਚਣ ਲਈ ਤਿਆਰ ਹੋ ਗਿਆ, ਪਰ ਉਸ ਨੇ ਸ਼ਰਤ ਰੱਖੀ ਕਿ ਜ਼ਮੀਨ ਦੀ ਕੀਮਤ ਸੋਨਾ ਵਿਛਾ ਕੇ ਦੇਣੀ ਪਵੇਗੀ। ਕਿਹਾ ਜਾਂਦਾ ਹੈ ਕਿ ਉਸ ਨੇ ਸੋਨੇ ਦੇ ਸਿੱਧੇ ਖੜ੍ਹੇ ਕਰ ਕੇ ਕੀਮਤ ਲਈ ਸੀ। ਉਸ ਵੇਲੇ ਸੋਨੇ ਦੀ ਅਸ਼ਰਫੀ ਦਾ ਸਾਇਜ਼ ਕਰੀਬ ਸਵਾ ਇੰਚ ਅਤੇ ਭਾਰ ਕਰੀਬ ਇਕ ਤੋਲਾ ਹੁੰਦਾ ਸੀ। ਸਾਹਿਬਜਾਦਿਆਂ ਦੇ ਸਸਕਾਰ ਲਈ 2-2 ਮੀਟਰ ਅਤੇ ਮਾਤਾ ਜੀ ਲਈ 2-15 ਮੀਟਰ ਦੇ ਕਰੀਬ ਜਗ੍ਹਾ ਲਈ ਸੀ।
ਇਸ ਲਈ ਕਰੀਬ 7800 ਅਸ਼ਰਫੀਆਂ (78 ਕਿਲੋ ਸੋਨਾ) ਵਿਛਾਈਆ ਗਈਆ। ਜੋ ਅਸ਼ਰਫੀਆ ਖੜ੍ਹੇ ਰੁਖ ਰਖੀਆਂ ਗਈਆਂ ਹੋਣਗੀਆਂ ਤਾਂ 78000 ਦੇ ਕਰੀਬ ਅਸ਼ਰਫੀਆਂ (780 ਕਿੱਲੇ ਸੋਨਾ) ਵਿਛਾਉਣੀਆਂ ਪਈਆਂ। ਇਸ ਕਾਰਨ ਦੀਵਾਨ ਟੋਡਰ ਮੱਲ ਦੀ ਸਾਰੀ ਪੂੰਜੀ ਜ਼ਮੀਨ ਪ੍ਰੀਦਣ ਵਿਚ ਲੱਗ ਗਈ ਤੇ ਘਰ ਬਾਰ ਗਹਿਣੇ ਪੈ ਗਿਆ। ਉਹ ਸਮਾਂ ਕਿੰਨ੍ਹਾਂ ਦੱੁਖਦਾਈ ਅਤੇ ਭਿਆਨਕ ਹੋਵੇਗਾ ਕਿ ਸੂਬਾ ਸਰਹੱਦ ਵਲੋਂ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਸੋਨੇ ਦੀਆਂ ਮੋਹਰਾ ਬਦਲੇ ਜਗ੍ਹਾਂ ਦਿੱਤੀ ਹੋਵੇਗੀ।ਉਨ੍ਹੀ ਜ਼ਮੀਨ ਵਲਡ ਵਿਚ ਕਿਤੇ ਵੀ ਮਹਿਗੀ ਨਹੀਂ ਹੈ, ਜਿੰਨ੍ਹਾਂ ਦੀਵਾਨ ਟੋਡਰ ਮੱਲ ਜੀ ਨੇ ਸੋਨੇ ਦੀਆਂ ਮੋਹਰਾਂ ਦੇ ਕੇ ਖਰੀਦੀ ਸੀ। ਸਿੱਖ ਕੌਮ ਚਾਹ ਕੇ ਵੀ ਉਨ੍ਹਾਂ ਦਾ ਇਹ ਅਹਿਸਾਨ ਚੁੱਕਾ ਨਹੀਂ ਸਕਦੀ। ਇਸ ਸਭ ਦੇ ਬਾਵਜੂਦ ਵੀ ਉਨ੍ਹਾਂ ਨੇ ਅਪਣੇ ਨੁਕਸਾਨ ਦੀ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਉਨ੍ਹਾਂ ਨੇ ਗੁਰੂ ਜੀ ਤੇ ਸਿੱਖੀ ਦੀ ਮਹਾਨ ਸੇਵਾ ਕੀਤੀ। ਇਸ ਤਰ੍ਹਾਂ ਦੀਵਾਨ ਟੋਡਰ ਮੱਲ ਜੀ ਸਾਕਾ ਸਰਹੰਦ ਦੇ ਨਾਇਕ ਬਣੇ। ਸਿੱਖ ਕੰਮ ਸਿਰ ਸਦੀਵੀ ਕਰਜ਼ ਚਾੜ੍ਹਨ ਵਾਲੀ ਬਹਾਦਰ ਤੇ ਨੇਕ ਦਿਲ ਸ਼ਖਸੀਅਤ ਨੂੰ ਹਮੇਸ਼ਾ ਯਾਦ ਕਰਨਾ ਬਣਦਾ ਹੈ ਅਤੇ ਉਨ੍ਹਾਂ ਦੀ ਢਹਿ ਢੇਰੀ ਹੋ ਰਹੀ ਹਵੇਲੀ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸਿੱਖ ਕੌਮ ਦੇ ਆਗੂ ਅਤੇ ਕਰਤਾ-ਧਰਤਾ ਦੀਵਾਨ ਟੋਡਰ ਮੱਲ ਜੀ ਦੇ ਕੁਰਬਾਨੀਆਂ ਭਰੇ ਇਤਿਹਾਸਕ ਨੂੰ ਭੁੱਲ ਕੇ ਉਨ੍ਹਾਂ ਦੀ ਯਾਦਗਾਰੀ ਹਵੇਲੀ ਨੂੰ ਬਚਾਉਣ ਲਈ ਕੋਈ ਹੱਭਲਾ ਨਹੀਂ ਮਾਰ ਰਹੀ।
ਜੇਕਰ ਸ੍ਰੋਮਣੀ ਕਮੇਟੀ ਜਾਂ ਹੋਰ ਪੰਖਕ ਸ਼ਖਸੀਅਤਾਂ ਇਸ ਹਵੇਲੀ ਦੀ ਸਾਂਭ-ਸੰਭਾਲ ਨਹੀਂ ਕਰ ਸਕਦੀਆਂ ਤਾਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ (ਗੁਰਦੁਆਰਾ ਸਾਹਿਬ) ਦੇ ਬਾਹਰ 6 ਮਹੀਨੇ ਲਈ ਗੋਲਕ ਲਗਾ ਦਿੱਤੀ ਜਾਵੇ ਤਾਂ ਕਿ ਗੁਰੂ ਘਰ ਦੇ ਸ਼ਰਧਾਂਲੂ ਆਪਣੀ ਨੇਕ ਕਮਾਈ ਵਿੱਚੋ ਦਸਵੰਦ ਕੱਢ ਕੇ ਹਵੇਲੀ ਦੀ ਸਾਂਭ-ਸੰਭਾਲ ਲਈ ਆਪਣਾ ਯੋਗਦਾਨ ਪਾ ਸੱਕਣ। ਪੰਜਾਬ ਵਿਚ ਸਿੱਖਾਂ ਦੀ ਸਰਕਾਰ ਅਤੇ ਸਿੱਖਾਂ ਦੇ ਧਾਰਮਿਕ ਗੁਰਦੁਆਰਿਆਂ ‘ਤੇ ਸ੍ਰੋਮਣੀ ਕਮੇਟੀ ਕਾਬਜ ਹੋਣ ਦੇ ਬਾਵਜੂਦ ਵੀ ਅੱਜ ਦੀਵਾਨ ਟੋਡਰ ਮੱਲ ਜੀ ਦੀ ਹਵੇਲੀ ਖੰਡਰ ਦਾ ਰੂਪ ਧਰਨ ਕਰ ਰਹੀ ਹੈ। ਅੱਜ ਅਸੀ ਦੀਵਾਨ ਟੋਡਰ ਮੱਲ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਤੱਕ ਦੀ ਗਾਥਾ ਪਾਠਕਾਂ ਨਾਲ ਸਾਂਝੀ ਕੀਤੀ ਹੈ ਤਾਂ ਕਿ ਸਾਨੂੰ ਉਨ੍ਹਾਂ ਮਹਾਨ ਕੁਰਬਾਨੀਆਂ ਦਾ ਅਹਿਸਾਸ ਰਹੇ, ਅਸੀਂ ਉਸ ਰਵਾਇਤ ‘ਤੇ ਤੁਰਨ ਦੀ ਕੋਸ਼ਿਸ਼ ਕਰੀਏ ਤੇ ਦੀਵਾਨ ਟੋਡਰ ਮੱਲ ਜੀ ਦੀ ਯਾਦ ਨੂੰ ਤਰੋਤਾਜਾ ਰੱਖਣ ਲਈ ਖੰਡਰ ਹੋ ਰਹੀ ਹਵੇਲੀ ਨੂੰ ਮੁੜ ਸੁਰਜੀਤ ਕਰਨ ਲਈ ਹੰਭਲਾ ਮਾਰੀਏ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਾਨੂੰ ਸਾਰੀਆਂ ਸਿੱਖ ਜਥੇਬੰਦੀਆਂ, ਸਿੱਖ ਸਖਸੀਅਤਾਂ, ਕਾਰ ਸੇਵਕ ਬਾਬਿਆਂ ਅਤੇ ਕੌਮ ਦੇ ਆਗੂਆਂ ਨੂੰ ਅੱਗੇ ਹੋ ਕੇ ਪਹਿਲਕਦਮੀ ਕਰਨੀ ਚਾਹੀਦੀ ਹੈ।
Posted By SonyGoyal