ਮਾਨਸਾ 23 ਮਈ (ਮਨਿੰਦਰ ਸਿੰਘ)
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਸ਼ੁੱਕਰਵਾਰ ਨੂੰ ਵੀ ਸੁਣਵਾਈ ਨਹੀਂ ਹੋ ਸਕੀ।
ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 4 ਜੁਲਾਈ ਨੂੰ ਤੈਅ ਕੀਤੀ ਹੈ।
ਸਿਹਤ ਠੀਕ ਨਾ ਹੋਣ ਕਾਰਨ ਕੋਈ ਵੀ ਗਵਾਹ ਪੇਸ਼ ਨਹੀਂ ਹੋ ਸਕਿਆ।
ਅੱਜ ਇਸ ਮਾਮਲੇ ਵਿਚ ਤਿੰਨ ਮਹੱਤਵਪੂਰਨ ਗਵਾਹ ਪੇਸ਼ ਹੋਣੇ ਸਨ।
ਜਿਸ ਵਿਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਘਟਨਾ ਸਮੇਂ ਸਟੇਸ਼ਨ ਇੰਚਾਰਜ ਅੰਗਰੇਜ਼ ਸਿੰਘ ਅਤੇ ਸੁਖਪਾਲ ਸਿੰਘ ਸ਼ਾਮਲ ਹਨ।
ਸਿਹਤ ਖਰਾਬ ਹੋਣ ਦਾ ਹਵਾਲਾ ਦਿੰਦੇ ਹੋਏ, ਕੋਈ ਵੀ ਗਵਾਹ ਅਦਾਲਤ ਵਿਚ ਪੇਸ਼ ਨਹੀਂ ਹੋਇਆ।
ਇਸ ਤੋਂ ਪਹਿਲਾਂ 2022 ਵਿਚ, ਘਟਨਾ ਦੇ ਦੋ ਚਸ਼ਮਦੀਦਾਂ ਦੀ ਗਵਾਹੀ ਦਰਜ ਕੀਤੀ ਜਾ ਚੁੱਕੀ ਹੈ।
ਗੁਰਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਅਦਾਲਤ ਵਿਚ ਗੋਲੀਬਾਰੀ ਕਰਨ ਵਾਲਿਆਂ, ਹਥਿਆਰਾਂ ਅਤੇ ਘਟਨਾ ਵਿੱਚ ਵਰਤੇ ਗਏ ਵਾਹਨਾਂ ਦੀ ਪਛਾਣ ਕੀਤੀ ਸੀ।
ਇਸ ਮਾਮਲੇ ਵਿਚ ਸਿੱਧੂ ਦੇ ਪਿਤਾ ਬਲਕਾਰ ਸਿੰਘ ਦੀ ਗਵਾਹੀ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਅਦਾਲਤ ਨੇ ਉਸਨੂੰ 4 ਜੁਲਾਈ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।
Posted By SonyGoyal