ਮਨਿੰਦਰ ਸਿੰਘ, ਬਰਨਾਲਾ
ਸੀਐਮ ਦੀ ਯੋਗਸ਼ਾਲਾ ਦਾ ਲੋਕ ਵਿੱਚ ਵੱਡੀ ਮਾਤਰਾ ਚ ਲਾਹਾ ਲੈਂਦੇ ਨਜ਼ਰ ਆ ਰਹੇ ਹਨ।
ਪੰਜਾਬ ਦੇ ਪੂਰੇ ਸ਼ਹਿਰਾਂ ਦੇ ਪਿੰਡਾਂ ਵਿੱਚ ਸੀਐਮ ਦੀ ਯੋਗਸ਼ਾਲਾ ਤਹਿਤ ਚੱਲ ਰਹੀਆਂ ਯੋਗਸ਼ਾਲਾਵਾ ਚ ਨੌਜਵਾਨ ਬੁੱਢੇ ਔਰਤਾਂ ਅਤੇ ਮਰਦਾ ਵਿੱਚ ਉਤਸ਼ਾਹ ਵੇਖਣ ਨੂੰ ਮਿਲਦਾ ਹੈ।
ਔਰਤਾਂ ਦੀ ਯੋਗਸ਼ਾਲਾ ਲਈ ਸੁਪਰਵਾਈਜ਼ਰ ਪੁਸ਼ਪਿੰਦਰ ਕੌਰ ਅਤੇ ਜੋਗਾ ਟਰੇਨਰ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰਨਾਲਾ ਦੀ ਓਮ ਸਿਟੀ ਵਿੱਚ ਸੀਐਮ ਦੀ ਯੋਗਸ਼ਾਲਾ ਤਹਿਤ ਚੱਲ ਰਹੀ ਜੋਗਾ ਕਲਾਸ ਜਿਸ ਦਾ ਸਮਾਂ ਮਰਦਾਂ ਲਈ ਸਵੇਰੇ 7 ਵਜੇ ਤੋਂ 8 ਵਜੇ ਤੱਕ ਅਤੇ ਔਰਤਾਂ ਲਈ ਸ਼ਾਮ ਨੂੰ 5 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਰੱਖਿਆ ਗਿਆ ਹੈ।
ਪੁਸ਼ਪਿੰਦਰ ਕੌਰ ਨੇ ਦੱਸਿਆ ਕਿ ਜੋਗਾ ਕਲਾਸ ਵਿੱਚ ਕਲੋਨੀ ਦੀਆਂ ਔਰਤਾਂ ਚ ਕਾਫੀ ਉਤਸਾਹ ਵੇਖਣ ਨੂੰ ਮਿਲਦਾ ਹੈ।
ਜੋਗਾ ਕਰ ਰਹੀ ਆ ਔਰਤਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਚੰਗਾ ਉਪਰਾਲਾ ਕੀਤਾ ਗਿਆ ਹੈ।
ਜਿਸ ਤਰ੍ਹਾਂ ਕਿ ਠੰਡ ਦੇ ਸਮੇਂ ਵਿੱਚ ਖਾਸ ਕਰ ਔਰਤਾਂ ਨੂੰ ਜਿਮ ਆਦ ਵਿਖੇ ਜਾਣਾ ਮੁਸ਼ਕਿਲ ਹੁੰਦਾ ਹੈ ਉੱਥੇ ਹੀ ਘਰ ਘਰ ਵਿੱਚ ਪੰਜਾਬ ਸਰਕਾਰ ਵੱਲੋਂ ਇਹ ਸਹੂਲਤ ਦੇ ਕੇ ਸਿਹਤ ਨੂੰ ਸੰਤੁਲਿਤ ਬਣਾ ਕੇ ਰੱਖਣ ਦਾ ਬਹੁਤ ਹੀ ਚੰਗਾ ਉਪਰਾਲਾ ਹੈ।
ਉਥੇ ਹੀ ਜੋਗਾ ਟਰੇਦਰ ਬਲਵਿੰਦਰ ਸਿੰਘ ਨੇ ਕਿਹਾ ਕਿ ਸਵੇਰ ਦੀਆਂ ਕਲਾਸਾਂ ਵਿੱਚ ਵੱਧ ਤੋਂ ਵੱਧ ਲੋਕ ਆ ਕੇ ਯੋਗ ਸ਼ਾਲਾ ਦਾ ਲਾਹਾ ਲੈਣ ਅਤੇ ਆਪਣੀ ਸਿਹਤ ਨੂੰ ਸਿਹਤ ਮੰਦ ਰੱਖਣ।
Posted By SonyGoyal