ਸੰਗਰੂਰ 08 ਮਈ ( ਮਨਿੰਦਰ ਸਿੰਘ )

ਦਲਿਤ ਲੀਡਰ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਵੀ ਵੱਡੀ ਗਿਣਤੀ ਸਾਥੀਆਂ ਨਾਲ ਕੀਤੀ ਸ਼ਮੁਲੀਅਤ 

ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ ਸੁਖਪਾਲ ਸਿੰਘ ਖਹਿਰਾ: ਸ਼੍ਰੀ ਦਰਸ਼ਨ ਕਾਂਗੜਾ 

ਲੋਕ ਸਭਾ ਹਲਕਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਸਥਾਨਕ ਸ਼ਹਿਰ ਵਿਖੇ ਇੱਕ ਵਿਸ਼ਾਲ ਰੈਲੀ ਕੀਤੀ ਗਈ ਜਿਸ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਦਲਿਤ ਲੀਡਰ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਵੱਡੀ ਗਿਣਤੀ ਸਾਥੀਆਂ ਨਾਲ ਸ਼ਮੁਲੀਅਤ ਕੀਤੀ ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਸੁਖਪਾਲ ਖਹਿਰਾ ਇੱਕ ਮਿਹਨਤੀ, ਇਮਾਨਦਾਰ ਅਤੇ ਦਲੇਰ ਲੀਡਰ ਹਨ ਜ਼ੋ ਲੋਕ ਸਭਾ ਸੰਗਰੂਰ ਤੋਂ ਸ਼ਾਨਦਾਰ ਜਿੱਤ ਹਾਸਲ ਕਰਨਗੇ ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਅੰਦਰ ਸੁਖਪਾਲ ਖਹਿਰਾ ਦੇ ਹੱਕ ਵਿੱਚ ਇੱਕ ਜ਼ਬਰਦਸਤ ਹਨੇਰੀ ਚੱਲ ਰਹੀ ਹੈ ਜ਼ੋ ਵਿਰੋਧੀਆਂ ਦੇ ਤੰਬੂ ਉਖਾੜ ਦੇਵੇਗੀ ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਸੁਖਪਾਲ ਖਹਿਰਾ ਨੂੰ ਵੋਟਾਂ ਪਾਉਣ ਲਈ ਆਪਣਾ ਮਨ ਬਣਾ ਚੁੱਕੇ ਹਨ ਜ਼ੋ ਬੜੀ ਬੇਸਬਰੀ ਨਾਲ 1 ਜੁਨ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਜ਼ੋ ਸੁਖਪਾਲ ਖਹਿਰਾ ਨੂੰ ਵੱਡੀ ਲੀਡ ਨਾਲ ਜੇਤੂ ਬਣਾ ਕੇ ਰਿਕਾਰਡ ਕਾਇਮ ਕਰ ਸਕਣ ਇਸ ਮੌਕੇ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨਾਲ ਸ਼੍ਰੀਮਤੀ ਅਰਾਧਨਾ ਕਾਂਗੜਾ ਸੂਬਾ ਸਕੱਤਰ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ,ਸ਼੍ਰੀ ਕੋਸ਼ਲ ਕੁਮਾਰ ਸਾਬਕਾ ਜ਼ਿਲ੍ਹਾ ਖੇਡ ਅਫ਼ਸਰ,ਰਾਜਬੀਰ ਸਿੰਘ ਲਿੱਧੜਾਂ, ਮਨੋਜ ਕੁਮਾਰ, ਪ੍ਰਦੀਪ ਸਿੰਘ, ਸ਼ਸ਼ੀ ਚਾਵਰੀਆ, ਰਾਜੇਸ਼ ਲੋਟ, ਆਕਾਸ਼ ਧਾਲੀਵਾਲ,ਕਮਲ ਕੁਮਾਰ ਜੰਡੂ,ਲੱਕੀ ਗੁਲਾਟੀ,ਰੁਪ ਸਿੰਘ ਧਾਲੀਵਾਲ, ਰਾਹੁਲ ਕੁਮਾਰ, ਸੁਖਵਿੰਦਰ ਸਿੰਘ ਸੁੱਖੀ, ਹਰਸ਼ ਕੁਮਾਰ, ਸੁਖਬੀਰ ਸਿੰਘ, ਜੱਗਾ ਸਿੰਘ, ਰਾਣਾ ਬਾਲੂ, ਵਿੱਕੀ, ਪਵਿੱਤਰ ਸਿੰਘ ਆਦਿ ਹਾਜ਼ਰ ਸਨ।

Posted By SonyGoyal

Leave a Reply

Your email address will not be published. Required fields are marked *