ਮਹਿਲ ਕਲਾਂ 30 ਅਪ੍ਰੈਲ (ਮਨਿੰਦਰ ਸਿੰਘ )

ਕਾਗਰਸ ਨੇ ਹਮੇਸ਼ਾ ਹੀ ਕਿਸਾਨਾਂ-ਮਜਦੂਰਾਂ ਦੀ ਭਲਾਈ ਲਈ ਕੰਮ ਕੀਤਾ-ਸੁਖਪਾਲ ਸਿੰਘ ਖਹਿਰਾ

ਆਲ ਇੰਡੀਆ ਕਿਸਾਨ ਵਿੰਗ (ਕਾਗਰਸ) ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਮਿੱਠਾ ਦੀ ਅਗਵਾਈ ਹੇਠ ‘ਤੇ ਜਿਲ੍ਹਾ ਬਰਨਾਲਾ ਦੇ ਨਵ-ਨਿਯੁਕਤ ਪ੍ਰਧਾਨ ਸਰਬਜੀਤ ਸਿੰਘ ਸਰਬੀ ਆੜਤੀਆ ਦੇ ਉਪਰਾਲੇ ਸਦਕਾ ਸਗਨ ਪੈਲੇਸ ਮਹਿਲ ਕਲਾਂ ਵਿਖੇ ਹੋਈ। ਇਸ ਮੌਕੇ ਆਲ ਇੰਡੀਆ ਕਿਸਾਨ ਵਿੰਗ (ਕਾਗਰਸ) ਦੇ ਰਾਸ਼ਟਰੀ ਪ੍ਰਧਾਨ ‘ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਗਰਸ ਦੇ ਉਮੀਦਵਾਰ ਸ੍ਰ ਸੁਖਪਾਲ ਸਿੰਘ ਖਹਿਰਾ, ਨੈਸਨਲ ਕਨਵੀਨਰ ਅਖਲੇਸ ਸੁਕਲਾ, ਵਾਈਸ ਪ੍ਰਧਾਨ ਜਗਦੇਵ ਸਿੰਘ ਕਮਾਲੂ, ਕਾਗਰਸ ਦੇ ਜਿਲ੍ਹਾ ਬਰਨਾਲਾ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਵਿਸ਼ੇਸ਼ ਤੌਰ ‘ਤੇ ਸਮੂਲੀਅਤ ਕੀਤੀ। ਇਸ ਮੀਟਿੰਗ ਸਮੇਂ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਅਤੇ ਅਖਲੇਸ ਸੁਕਲਾ ਵੱਲੋਂ ਆਲ ਇੰਡੀਆ ਕਿਸਾਨ ਵਿੰਗ (ਕਾਗਰਸ) ਦੇ ਨਵ-ਨਿਯੁਕਤ ਆਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕਾਗਰਸ ਪਾਰਟੀ ਵੱਲੋਂ ਕਿਸਾਨਾਂ ਅਤੇ ਮਜਦੂਰਾਂ ਦੇ ਮਸਲਿਆਂ ਦੀ ਹਮੇਸ਼ਾ ਗੱਲ ਕੀਤੀ ਗਈ ਹੈ, ਜਦੋਂ ਵੀ ਕੇਂਦਰ ਵਿੱਚ ਕਾਗਰਸ ਦੀ ਸਰਕਾਰ ਬਣੀ ਤਾਂ ਕਿਸਾਨਾਂ ਮਜਦੂਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਮੰਨਿਆ ਗਿਆ। ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਮਜਦੂਰਾਂ ਤੇ ਜੁਲਮ ਕਰਦੀ ਆ ਰਹੀ ਹੈ ਜਿਸ ਨੂੰ ਰੋਕਣ ਲਈ ਕਾਗਰਸ ਪਾਰਟੀ ਨੂੰ ਮਜਬੂਤ ਕਰਕੇ ਇੰਡੀਆ ਗਠਜੋੜ ਸਰਕਾਰ ਕੇਂਦਰ ਵਿੱਚ ਲਿਆਉਣ ਦੀ ਲੋੜ ਹੈ। ਮੋਦੀ ਸਰਕਾਰ ਨੇ ਆਪਣੇ ਹੱਕ ਮੰਗਦੇ ਕਿਸਾਨਾਂ ਉਪਰ ਅੰਨੇਵਾਹ ਤਸੱਦਦ ਕਰਕੇ ਜੁਲਮ ਦੀਆਂ ਹੱਦਾਂ ਪਾਰ ਕੀਤੀਆਂ, ਜਿਸ ਕਰਕੇ ਦੇਸ ਦਾ ਕਿਸਾਨ ਮਜਦੂਰ ਮੋਦੀ ਸਰਕਾਰ ਨੂੰ ਚੱਲਦਾ ਕਰਨ ਲਈ ਕਾਹਲਾ ਹੈ। ਇਸ ਮੌਕੇ ਵਾਈਸ ਪ੍ਰਧਾਨ ਨਿਰਮਲ ਸਿੰਘ ਨਿੰਮਾ ਛੀਨੀਵਾਲ ਅਤੇ ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸਰਬੀ ਆੜਤੀਆ ਨੇ ਇਸ ਮੀਟਿੰਗ ਵਿੱਚ ਪੁੱਜੇ ਸਮੂਹ ਆਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੇ ਕਿਸਾਨਾਂ ਮਜਦੂਰਾਂ ਦੇ ਮਸਲਿਆਂ ਦੇ ਨਾਲ ਨਾਲ ਪੰਜਾਬ ਦੇ ਹਰ ਵਰਗ ਤੇ ਪੰਜਾਬ ਦੇ ਹਰ ਮਸਲੇ ‘ਤੇ ਆਪਣੀ ਆਵਾਜ ਬੁਲੰਦ ਕੀਤੀ ਹੈ। ਇਸ ਲਈ ਸ੍ਰ ਖਹਿਰਾ ਦਾ ਜਿੱਤਣਾ ਬੜਾ ਜਰੂਰੀ ਹੈ ਤਾਂ ਜੋ ਦੇਸ ਦੀ ਪਾਰਲੀਮੈਂਟ ਵਿੱਚ ਬੇਬਾਕੀ ਨਾਲ ਪੰਜਾਬ ਦੇ ਹਰ ਮਸਲੇ ਤੇ ਆਵਾਜ ਬੁਲੰਦ ਹੋ ਸਕੇ। ਇਸ ਮੌਕੇ ਰਾਹੁਲਇੰਦਰ ਸਿੰਘ,ਮਨਪ੍ਰੀਤ ਸਿੰਘ ਬਾਜਵਾ, ਕਰਮਜੀਤ ਕੌਰ ਮਾਨਸਾ, ਇੰਦਰਵੀਰ ਸਿੰਘ, ਜਿਲਾ ਫਰੀਦਕੋਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਸੇਖੋਂ, ਮਨਜੀਤ ਸਿੰਘ ਕੋਟਫੱਤਾ, ਅਮਰਿੰਦਰ ਸਿੰਘ ਫੂਲ, ਅਵਤਾਰ ਸਿੰਘ ਗੋਨੇਆਣਾ, ਚਰਨਦੀਪ ਸਿੰਘ ਬਾਮ, ਨਰਿੰਦਰ ਸਿੰਘ ਪੋਪਾ ਮੁਕਤਸਰ ਸਾਹਿਬ, ਗੁਰਪ੍ਰੀਤ ਸਿੰਘ ਬਠਿੰਡਾ, ਸਨਕਦੀਪ ਸਿੰਘ, ਗੁਰਪਿਆਰ ਸਿੰਘ ਧੂਰਾ, ਬਲਾਕ ਸੇਰਪੁਰ ਦੇ ਪ੍ਰਧਾਨ ਜਸਮੇਲ ਸਿੰਘ ਬੜੀ, ਡਾ ਅਮਰਜੀਤ ਸਿੰਘ,ਜਸਵੀਰ ਸਿੰਘ ਖੇੜੀ, ਗੁਰਮੇਲ ਸਿੰਘ ਮੌੜ,ਮਨਜੀਤ ਸਿੰਘ ਮਹਿਲ ਖੁਰਦ ਅਤੇ ਕਰਮ ਸਿੰਘ ਕੁਤਬਾ ਹਾਜਰ ਸਨ।

Posted By SonyGoyal

Leave a Reply

Your email address will not be published. Required fields are marked *