ਰਾਜੂ ਸਿੰਗਲਾ ਸੁਨਾਮ
ਸੁਨਾਮ ਦੇ ਨਮੋਲ ਰੋਡ ਤੇ ਸਥਿਤ ਲੁੱਕ ਪਲਾਂਟ ਤੇ ਉਸ ਸਮੇਂ ਇੱਕ ਹਾਦਸਾ ਹੋ ਗਿਆ, ਜਦੋਂ ਟਰੱਕ ਦਾ ਪੈਂਚਰ ਲਗਾਉਣ ਆਏ 21 ਸਾਲਾ ਨੌਜਵਾਨ ਦੀ ਹਵਾ ਦੀ ਟੰਕੀ ਫਟਣ ਨਾਲ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਕਾਰਵਾਈ ਵਿੱਚ ਜੁਟੀ ਹੋਈ ਹੈ।
ਸੁਨਾਮ ਸਿਟੀ ਦੇ ਐਸ ਐਚ ਓ ਦੀਪਿੰਦਰਪਾਲ ਸਿੰਘ ਜੇਜੀ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ 21 ਸਾਲਾਂ ਨੌਜਵਾਨ ਬੱਬਨਦੀਪ ਅੱਜ ਸਵੇਰੇ ਟਰੱਕ ਦੇ ਟਾਇਰ ਨੂੰ ਪੈਂਚਰ ਲਗਾਉਣ ਲਈ ਆਇਆ ਸੀ। ਪਰ ਟਰੱਕ ਦੇ ਥੋੜਾ ਜਿਹਾ ਚੱਲਣ ਕਾਰਨ ਹਵਾ ਭਰਨ ਵਾਲੀ ਟੈਂਕੀ ਇਕਦਮ ਫਟ ਗਈ। ਜਿਸ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ।
21 ਸਾਲਾਂ ਬੱਬਰਦੀਪ ਕੁਆਰਾ ਸੀ ਅਤੇ ਪਰਿਵਾਰ ਦਾ ਆਰਥਿਕ ਸਹਾਰਾ ਸੀ। ਉਸ ਦੀ ਇਸ ਤਰ੍ਹਾਂ ਅਚਾਨਕ ਮੌਤ ਹੋਣ ਕਾਰਨ ਪਰਿਵਾਰ ਸਦਮੇ ਵਿੱਚ ਹੈ। ਮ੍ਰਿਤਕ ਦੇ ਮਾਮਾ ਕੇਹਰ ਸਿੰਘ ਅਤੇ ਭਾਈ ਸੰਨੀ ਨੇ ਦੱਸਿਆ ਕਿ ਬੱਬਨਦੀਪ ਦੀ ਮੌਤ ਕਾਰਨ ਪਰਿਵਾਰ ਅੱਗੇ ਆਰਥਿਕ ਸੰਕਟ ਖੜਾ ਹੋ ਗਿਆ ਹੈ, ਸਰਕਾਰ ਨੂੰ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਹੈ।
Posted By SonyGoyal