ਬਰਨਾਲਾ, 19 ਮਈ ( ਮਨਿੰਦਰ ਸਿੰਘ)

30 ਸਤੰਬਰ ਤੱਕ ਆਨ ਲਾਈਨ ਭਰੀਆਂ ਜਾ ਸਕਦੀਆਂ ਹਨ ਅਰਜ਼ੀਆਂ

ਭਾਰਤ ਸਰਕਾਰ ਵੱਲੋਂ ਸੁਭਾਸ਼ ਚੰਦਰ ਬੋਸ ਡਿਜ਼ਾਸਟਰ ਮੈਨੇਜਮੈਂਟ ਅਵਾਰਡ 2026 ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਦੱਸਿਆ ਕਿ ਇਹ ਇੱਕ ਸਾਲਾਨਾ ਰਾਸ਼ਟਰੀ ਪੁਰਸਕਾਰ ਹੈ ਜੋ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਵਿਅਕਤੀਗਤ ਅਤੇ ਸੰਸਥਾਵਾਂ ਵੱਲੋਂ ਕੀਤੇ ਗਏ ਸ਼ਾਨਦਾਰ ਯੋਗਦਾਨ ਨੂੰ ਸਨਮਾਨਿਤ ਕਰਦਾ ਹੈ।

ਇਸ ਸਨਮਾਨ ਦਾ ਉਦੇਸ਼ ਆਫ਼ਤ ਜੋਖਮ ਘਟਾਉਣ, ਤਿਆਰੀ ਅਤੇ ਰਿਕਵਰੀ ਵਿੱਚ ਬੇਮਿਸਾਲ ਕੰਮ ਨੂੰ ਮਾਨਤਾ ਦੇਣਾ ਹੈ।

ਇਸ ਸਬੰਧੀ ਬਿਨੈਕਾਰ ਅਧਿਕਾਰਤ ਅਵਾਰਡ ਪੋਰਟਲ https://awards.gov.in ਰਾਹੀਂ ਆਪਣੀਆਂ ਨਾਮਜ਼ਦਗੀਆਂ ਆਨਲਾਈਨ ਜਮ੍ਹਾਂ ਕਰ ਸਕਦੇ ਹਨ।

ਅਰਜ਼ੀਆਂ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 30 ਸਤੰਬਰ, 2025 ਹੈ।

Posted By SonyGoyal

Leave a Reply

Your email address will not be published. Required fields are marked *