ਰਾਏਕੋਟ, ਲੁਧਿਆਣਾ 30 ਮਈ (ਨਿਰਮਲ ਦੋਸਤ)
ਭਾਈ ਅਮਨਦੀਪ ਸਿੰਘ ਚੀਮਾ ਦੇ ਪ੍ਰਸਿੱਧ ਰਾਗੀ ਜਥੇ ਨੇ ਕੀਰਤਨ ਕੀਤਾ
ਠੰਢੇ+ਮਿੱਠੇ ਜਲ ਦੇ ਨਾਲ ਭੋਗ ਅਤੇ ਕਾਲੇ ਛੋਲੇ ਵਰਤਾਏ ਗਏ
ਹਜ਼ਾਰਾਂ ਸੰਗਤਾਂ ਇਸ ਛਬੀਲ ‘ਤੇ ਪਹੁੰਚੀਆਂ
ਅੱਜ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਹਿਰ ਤੇ ਇਲਾਕੇ ਅੰਦਰ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਅਤੇ ਹੋਰ ਖਾਣ ਵਾਲਾ ਵੈਸ਼ਨੂੰ ਪਕਵਾਨ ਵੀ ਇਨ੍ਹਾਂ ਛਬੀਲਾਂ ‘ਤੇ ਅਤੁੱਟ ਵਰਤਾਇਆ ਗਿਆ।
ਰਾਏਕੋਟ ਸ਼ਹਿਰ ਦੇ ਗੁਰਦੁਆਰਾ ਭਗਤ ਰਵਿਦਾਸ ਜੀ (ਜਗਰਾਉਂ ਰੋਡ) ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਠੰਢੇ-ਮਿੱਠੇ ਜਲ ਦੀ ਵਿਸ਼ਾਲ ਛਬੀਲ ਲਗਾਈ ਗਈ।
ਜਿੱਥੇ ਠੰਡੇ-ਮਿੱਠੇ ਜਲ ਦੇ ਨਾਲ ਕਾਲੇ ਛੋਲੇ ਅਤੇ ਪ੍ਰਸ਼ਾਦ ਸੰਗਤਾਂ ਨੂੰ ਬੜੀ ਸ਼ਰਧਾ ਅਤੇ ਪਿਆਰ ਨਾਲ ਛਕਾਇਆ ਗਿਆ। ਸੇਵਾਦਾਰਾਂ ਨੇ ਸੰਗਤਾਂ ਨੂੰ ਬੜੇ ਸਲੀਕੇ ਨਾਲ ਛਬੀਲ ‘ਤੇ ਰੁਕਣ ਲਈ ਬੇਨਤੀ ਕੀਤੀ।
ਇਸ ਸ਼ਹੀਦੀ ਦਿਹਾੜੇ ਮੌਕੇ ਪ੍ਰਸਿੱਧ ਰਾਗੀ ਭਾਈ ਅਮਨਦੀਪ ਸਿੰਘ ਚੀਮਾ ਦੇ ਰਾਗੀ ਜੱਥੇ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਚੀਮਾ, ਜਨਰਲ ਸਕੱਤਰ ਪ੍ਰਿੰਸੀਪਲ ਕਰਮਜੀਤ ਸਿੰਘ (P.E.S.), ਵਿੱਤ ਸਕੱਤਰ ਮੁਖਤਿਆਰ ਸਿੰਘ, ਕੁਲਦੀਪ ਸਿੰਘ ਨੱਥੋਵਾਲ(ਦੋਵੇਂ ਬਿਜਲੀ ਬੋਰਡ ਵਾਲੇ),ਸੈਂਟਰ ਹੈਡ ਟੀਚਰ ਮਾਸਟਰ ਜੰਗਪਾਲ ਸਿੰਘ ਰਾਏਕੋਟ, ਭਾਰਤੀ ਸਟੇਟ ਬੈਂਕ ਦੇ ਮੈਨੇਜਰ ਪਰਮਜੀਤ ਸਿੰਘ ਕੌਲਧਰ ਨੱਥੋਵਾਲ, ਗੁਰਲਵਲੀਨ ਸਿੰਘ ਲਵੀ ਰਾਏਕੋਟ (ਆਈ.ਟੀ.ਆਈ.ਮਾਣੂੰਕੇ), ਮਾਸਟਰ ਪ੍ਰੀਤਮ ਸਿੰਘ ਬਰ੍ਹਮੀ, ਕੁਲਵੰਤ ਸਿੰਘ ਗਿਆਨੀ, ਬ੍ਰਹਮਾ ਸਿੰਘ ਰਾਏਕੋਟ ਡਾ. ਦਵਾਰਕਾ ਨਾਥ ਸਕੂਲ, ਬਲਵੀਰ ਸਿੰਘ, ਕਿਰਪਾਲ ਸਿੰਘ ਨੱਥੋਵਾਲ, ਅੰਮ੍ਰਿਤਪਾਲ ਸਿੰਘ, ਕੇਵਲ ਸਿੰਘ, ਜਗਦੇਵ ਸਿੰਘ ਸੈਂਭੀ, ਜਗਤਾਰ ਸਿੰਘ ਹਾਜ਼ਰ ਸਨ।
Posted By SonyGoyal