ਮਨਿੰਦਰ ਸਿੰਘ, ਬਰਨਾਲਾ
ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ ਦੀ ਤਰ੍ਹਾਂ ਅਤੇ ਇਸ ਵਾਰ ਵੀ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲ਼ਾ ਵੱਲੋ ਸਮੂਹ ਸੰਗਤ ਦੇ ਸਹਿਯੋਗ ਨਾਲ ਸਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।
ਗੁਰਪੁਰਬ ਸਬੰਧੀ ਸਮੁੱਚੇ ਪ੍ਰਬੰਧ ਕਰਨ ਲਈ ਅੱਜ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਵਿਖ਼ੇ ਸ਼ਹਿਰ ਦੀਆ ਸਮੂਹ ਜਥੇਬੰਦੀਆਂ ਪ੍ਰਬੰਧਕ ਕਮੇਟੀਆ ਦੀ ਮੀਟਿੰਗ ਜਥੇਦਾਰ ਪਰਮਜੀਤ ਸਿੰਘ ਖਾਲਸਾ ਮੈਬਰ SGPC ਦੀ ਅਗਵਾਈ ਵਿੱਚ ਹੋਈ।
ਇਸ ਸਮੇਂ ਜੱਥੇਦਾਰ ਪਰਮਜੀਤ ਸਿੰਘ ਖਾਲਸਾ ਤੇ ਮੀਟਿੰਗ ਵਿੱਚ ਗੁਰਦੁਆਰਾ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਨੇ ਸਬੋਧਨ ਹੁੰਦਿਆ ਦਸਿਆ ਪ੍ਰਕਾਸ ਗੁਰਪੁਰਬ ਸਬੰਧੀ ਮਿਤੀ 25 ਨਵੰਬਰ ਨੂੰ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਵਿਖ਼ੇ ਸ੍ਰੀ ਅਖੰਡ ਪਾਠ ਆਰੰਭ ਹੋਣਗੇ,26 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਰੰਭ ਹੋਵੇਗਾ।
ਇਹ ਨਗਰ ਕੀਰਤਨ ਗੁ: ਬਾਬਾ ਗਾਂਧਾ ਸਿੰਘ ਜੀ ਤੋ ਆਰੰਭ ਹੋ ਕੇ ਗੁ: ਲੋਕ ਸਭਾ ਫੁਆਰਾ ਚੌਂਕ, ਕਾਲਾ ਮਹਿਰ ਸਟੇਡੀਅਮ, ਸੰਘੇੜਾ ਚੌਂਕ, ਸੰਧੂ ਪੱਤੀ, ਜੌੜੇ ਦਰਵਾਜੇ, ਡੇਰਾ ਬਾਬਾ ਗੁਲਾਬ ਦਾਸ ਜੀ, ਕੀਤੂ ਦੀ ਕੋਠੀ ਕੋਲ਼, ਬਾਜਵਾ ਪੱਤੀ, ਗੁ: ਰਵਿਦਾਸੀਆ ਸਿੰਘ ਸਭਾ, ਗੁਰਦੁਆਰਾ ਸਿੰਘ ਸਭਾ, ਸਦਰ ਬਜ਼ਾਰ, ਰੇਲਵੇ ਸਟੇਸ਼ਨ, ਪੱਕਾ ਕਾਲਜ ਰੋੜ੍ਹ, ਪੁਰਾਣਾ ਬਸ ਸਟੈਂਡ, ਪੁਲ ਤੋਂ ਪਹਿਲਾ ਡਾ ਸੀਤਲ ਵਾਲੀ ਗਲੀ, ਕੱਚਾ ਕਾਲਜ ਰੋਡ , ਗੁ: ਨਾਮਦੇਵ ਜੀ, ਗੁ: ਨਾਨਕ ਪੁਰਾ ਗੱਡਾ ਖਾਨਾ ਚੌਂਕ, ਵਾਲਮੀਕ ਚੌਂਕ, ਜੋਸ਼ੀਲਾ ਮਾਰਕੀਟ, ਪੱਤੀ ਰੋਡ, ਸ਼ਹਿਬਜਾਦਾ ਅਜੀਤ ਸਿੰਘ ਨਗਰ ਗਲੀ ਨੰਬਰ 5 A ਤੋਂ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਵਿਖ਼ੇ ਸਮਾਪਤ ਹੋਵੇਗਾ।
ਮਿਤੀ 26 ਨਵੰਬਰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸੇਸ ਸਮਾਗਮ ਹੋਵੇਗਾ।
ਪੰਥ ਦੇ ਵਿਦਵਾਨ, ਰਾਗੀ, ਢਾਡੀ ਜਥੇ ਸੰਗਤਾਂ ਨੂੰ ਗੁਰਬਾਣੀ ਗੁਰਇਤਿਹਾਸ ਸੁਣਾ ਕੇ ਨਿਹਾਲ ਕਰਨਗੇ।
ਇਸ ਮੀਟਿੰਗ ਵਿੱਚ ਜਗਤ ਗੁਰੂ ਧਨ ਗੁਰੂ ਨਾਨਕ ਪਾਤਸਾਹ ਜੀ ਗੁਰਪੁਰਬ ਸਬੰਧੀ ਜੋ ਵਿਸ਼ਾਲ ਨਗਰ ਕੀਰਤਨ ਮਿਤੀ 26 ਨਵੰਬਰ ਨੂੰ ਕੱਢਿਆ ਜਾਣਾ ਹੈ ਓਸ ਨਗਰ ਕੀਰਤਨ ਦਾ ਰੂਟ ਫੈਨਲ ਕੀਤਾ ਗਿਆ।
ਅੱਜ ਦੀ ਇਸ ਮੀਟਿੰਗ ਵਿੱਚ ਸਮੂਹ ਜਥੇਬੰਦੀਆਂ ਨੇ ਖਾਸ ਕਰਕੇ ਪ੍ਰਸ਼ਾਸਨ ਖਿਲਾਫ ਬੋਲਦੇ ਕਿਹਾ ਕਿ ਸ਼ਹਿਰ ਦਾ ਸਫਾਈ ਦੇ ਅਤੇ ਟੁੱਟੇ ਰੋੜਾ ਦੇ ਕਾਰਣ ਬਹੁਤ ਮੰਦਾ ਹਾਲ ਹੈ।
ਓਹਨਾ ਕਿਹਾ ਕਿ ਪਹਿਲਾ ਵੀ ਨਗਰ ਕੌਂਸਲਰ ਅਤੇ ਮਾਰਕੀਟ ਕਮੇਟੀ ਨੂੰ ਵਾਰ ਵਾਰ ਚਿੱਠੀਆਂ ਕੱਢ ਕੇ ਤੇ ਜੁਬਾਨੀ ਕਹਿ ਚੁਕੇ ਹਾਂ ਪਰ ਨਾ ਤਾਂ 22ਏਕੜ ਵਾਲਾ ਰੋੜ ਬਣਾਇਆ ਅਤੇ ਨਾ ਹੀ ਬਸ ਸਟੈਂਡ ਕੋਲ਼ ਜੋਂ ਬੀਬੀ ਪ੍ਰਧਾਨ ਕੌਰ ਜੀ ਵਾਲ਼ਾ ਗੁਰੂ ਘਰ ਵਾਲਾ ਰਸਤੇ ਵਿੱਚ ਜਿਸ ਦੀਆ ਕਾਫੀ ਸਮੇਂ ਤੋ
ਲਾਈਟਾ ਖਰਾਬ ਹਨ ਵਾਰ ਵਾਰ ਕਹਿਣ ਤੇ ਵੀ ਉਹ ਠੀਕ ਨਹੀ ਹੋਈਆ, ਜਿਸ ਕਾਰਣ ਕਾਫੀ ਮੁਸਕਿਲ ਰਾਹੀਂਆ ਤੇ ਮੁਹੱਲਾ ਨਿਵਾਸੀਆ ਨੂੰ ਆ ਰਹੀਆਂ ਹਨ।
ਸਮੂਹ ਜਥੇਬੰਦੀਆ ਨੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਦੇ ਮੈਨੇਜਰ ਦੀ ਡਿਊਟੀ ਲਾਈ ਕੇ ਨਗਰ ਕੀਰਤਨ ਓਸ ਰਸਤੇ ਵਿੱਚ ਦੀਜਾਣਾ ਹੈ ਇਸ ਲਈ ਨਗਰ ਕੌਂਸਲਰ ਤੇ ਮਾਰਕੀਟ ਕਮੇਟੀ ਨੂੰ ਚਿੱਠੀ ਪੱਤਰ ਕੱਢੇ ਜਾਣ।
ਇਹ ਵੀ ਵਿਚਾਰ ਕੀਤੀ ਕਿ ਜੇਕਰ ਪ੍ਰਸ਼ਾਸਨ ਨੇ ਕੋਈ ਪ੍ਰਬੰਧ ਨਾ ਕੀਤਾ ਤਾਂ 25 ਨਵੰਬਰ ਨੂੰ ਸਾਮ 3 ਵਜੇ ਸਮੂਹ ਜਥੇਬੰਦੀਆਂ ਤੇ ਪ੍ਰਬੰਧਕ ਕਮੇਟੀਆ ਸੰਗਤ ਨਾਲ ਰਲ ਕੇ ਖ਼ੁਦ ਸਫਾਈ ਕਰਨਗੀਆਂ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਹਰੇਬਾਜੀ ਕੀਤੀ ਜਾਵੇਗੀ।
ਇਸ ਮੀਟਿੰਗ ਵਿਚ ਜਥੇਦਾਰ ਜਰਨੈਲ ਸਿੰਘ ਭੋਤਨਾ ਗੁਰਭੀਤਰ ਸਿੰਘ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਪ੍ਰਰਧਾਨ ਹਰਦੇਵ ਸਿੰਘ ਨੀਲਾ ਗੁ ਸਿੰਘ ਸਭਾ ਭਰਪੂਰ ਸਿੰਘ ਗਰਚਾ ਚਰਨਜੀਤ ਸਿੰਘ ਭਾਰੀ ਗੁਰਜੰਟ ਸਿੰਘ ਸੋਨਾ ਕਰਮ ਸਿੰਘ ਭੰਡਾਰੀ ਗੁਰਨਾਮ ਸਿੰਘ ਜਸਵਿੰਦਰ ਸਿੰਘ ਜਸਪਿੰਦਰ ਸਿੰਘ ਗੁਰਮੀਤ ਸਿੰਘ ਸੁਖਵੀਰ ਸਿੰਘ ਸੁਖਪ੍ਰੀਤ ਸਿੰਘ ਬੇਅੰਤ ਸਿੰਘ ਧਾਲੀਵਾਲ ਹਿੰਮਤ ਸਿੰਘ ਪਰਮਜੀਤ ਸਿੰਘ ਇਨਚਾਰਜ ਕੁਲਵੰਤ ਸਿੰਘ ਰਾਜੀ ਸੁਖਚੈਨ ਸਿੰਘ ਸੇਖਾ ਲਖਵੀਰ ਸਿੰਘ ਖਾਲਸਾ ਬੰਤ ਸਿੰਘ ਦਲੀਪ ਸਿੰਘ ਮੁਖਤਿਆਰ ਸਿੰਘ ਦੇਵਿੰਦਰ ਸਿੰਘ ਹਰਨੇਕ ਸਿੰਘ ਰਘਵੀਰ ਸਿੰਘ ਅਜੈਬ ਸਿੰਘ ਜਵੰਧਾ ਹਰਪ੍ਰੀਤ ਸਿੰਘ ਰਣਜੀਤ ਸਿੰਘ ਹਰਜੀਤ ਸਿੰਘ ਭੱਠਲ ਜਗਜੀਤ ਸਿੰਘ je ਆਦਿ ਸਮੂਹ ਸੰਗਤਾ ਹਾਜਰ ਸਨ।
Posted By SonyGoyal