ਮਨਿੰਦਰ ਸਿੰਘ, ਬਰਨਾਲਾ
27 ਨੂੰ ਹੋਣਗੇ ਗੁਰਮਤਿ ਸਮਾਗਮ ਹੋਣਗੇ ਆਰੰਭ
ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵੇ ਪ੍ਰਕਾਸ਼ ਦਿਹਾੜਾ ਹਰ ਸਾਲ ਦੀ ਤਰ੍ਹਾਂ ਅਤੇ ਇਸ ਵਾਰ ਵੀ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲ਼ਾ ਵੱਲੋ ਸਮੂਹ ਸੰਗਤ ਦੇ ਸਹਿਯੋਗ ਨਾਲ ਸਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।

ਇਸ ਸਮੇਂ ਜੱਥੇਦਾਰ ਪਰਮਜੀਤ ਸਿੰਘ ਖਾਲਸਾ ਅਤੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਨੇ ਦਸਿਆ ਕਿ ,26 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਰੰਭ ਹੋਇਆ ਇਹ ਨਗਰ ਕੀਰਤਨ ਗੁ: ਬਾਬਾ ਗਾਂਧਾ ਸਿੰਘ ਜੀ ਤੋ ਆਰੰਭ ਹੋ ਕੇ ਗੁ: ਲੋਕ ਸਭਾ ਫੁਆਰਾ ਚੌਂਕ, ਕਾਲਾ ਮਹਿਰ ਸਟੇਡੀਅਮ, ਸੰਘੇੜਾ ਚੌਂਕ, ਸੰਧੂ ਪੱਤੀ, ਜੌੜੇ ਦਰਵਾਜੇ, ਡੇਰਾ ਬਾਬਾ ਗੁਲਾਬ ਦਾਸ ਜੀ, ਕੀਤੂ ਦੀ ਕੋਠੀ ਕੋਲ਼, ਬਾਜਵਾ ਪੱਤੀ, ਗੁ: ਰਵਿਦਾਸੀਆ ਸਿੰਘ ਸਭਾ, ਗੁਰਦੁਆਰਾ ਸਿੰਘ ਸਭਾ, ਸਦਰ ਬਜ਼ਾਰ, ਰੇਲਵੇ ਸਟੇਸ਼ਨ, ਪੱਕਾ ਕਾਲਜ ਰੋੜ੍ਹ, ਪੁਰਾਣਾ ਬਸ ਸਟੈਂਡ, ਪੁਲ ਤੋਂ ਪਹਿਲਾ ਡਾ ਸੀਤਲ ਵਾਲੀ ਗਲੀ, ਕੱਚਾ ਕਾਲਜ ਰੋਡ , ਗੁ: ਨਾਮਦੇਵ ਜੀ, ਗੁ: ਨਾਨਕ ਪੁਰਾ ਗੱਡਾ ਖਾਨਾ ਚੌਂਕ, ਵਾਲਮੀਕ ਚੌਂਕ, ਜੋਸ਼ੀਲਾ ਮਾਰਕੀਟ, ਪੱਤੀ ਰੋਡ, ਸ਼ਹਿਬਜਾਦਾ ਅਜੀਤ ਸਿੰਘ ਨਗਰ ਗਲੀ ਨੰਬਰ 5 ਤੋਂ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਵਿਖ਼ੇ ਸਮਾਪਤ ਹੋਵੇਗਾ।ਨਗਰ ਕੀਰਤਨ ਵਿਚ ਭਾਈ ਹਜ਼ੂਰੀ ਰਾਗੀ ਗੁਰਪ੍ਰੀਤ ਸਿੰਘ ਨੇ ਅਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਾਲੀਆ ਸੰਗਤਾ ਨੇ ਕੀਰਤਨ ਕਰਕੇ ਸੰਗਤਾ ਨੂੰ ਨਿਹਾਲ ਕੀਤਾ ਬਾਬਾ ਗਾਧਾ ਸਿੰਘ ਸਕੂਲ ਦੇ ਬੱਚਿਆ ਨੇ ਕੀਰਤਨ ਕਰਕੇ ਸੰਗਤਾ ਨੂੰ ਨਿਹਾਲ ਕੀਤਾ ਨਗਰ ਕੀਰਤਨ ਵਿੱਚ ਫੋਜੀ ਬੈਡ ਗੱਤਕਾ ਅਖਾੜਾ ਨੋਜਵਾਨ ਛੀਨੀਵਾਲ ਕਲੀ ਅਤੇ ਜਲ ਸਫਾਈ ਦੀ ਸੇਵਾ ਕੀਤੀ
ਮਿਤੀ 27 ਨਵੰਬਰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸੇਸ ਸਮਾਗਮ ਹੋਵੇਗਾ। ਪੰਥ ਦੇ ਵਿਦਵਾਨ, ਰਾਗੀ, ਢਾਡੀ ਜਥੇ ਸੰਗਤਾਂ ਨੂੰ ਗੁਰਬਾਣੀ ਗੁਰਇਤਿਹਾਸ ਸੁਣਾ ਕੇ ਨਿਹਾਲ ਕਰਨਗੇ।
ਇਸ ਮੋਕੇ ਜਥੇਦਾਰ ਜਰਨੈਲ ਸਿੰਘ ਭੋਤਨਾ ਅਜੈਬ ਕੋਰ ਭੋਤਨਾ ਮਨੇਜਰ ਬਹਾਦਰ ਸਿੰਘ ਮੈਨੇਜਰ ਹਰਜੀਤ ਸਿੰਘ ਭੱਠਲ ਹਰਦੇਵ ਸਿੰਘ ਨੀਲਾ ਕਰਮ ਸਿੰਘ ਭੰਡਾਰੀ ਰੁਪਿੰਦਰ ਸਿੰਘ ਸੰਧੂ ਨਿਰਮਲ ਸਿੰਘ ਰਾਜੀਆ ਮੈਨੇਜਰ ਜਗਜੀਤ ਸਿੰਘ ਬਾਜਵਾ ਇਕਬਾਲ ਸਿੰਘ ਮਨੈਜਰ ਬੇਅੰਤ ਸਿੰਘ ਧਾਲੀਵਾਲ ਪਰਮਜੀਤ ਸਿੰਘ ਇੰਨਚਾਰਜ ਗੁਰਜਿੰਦਰ ਸਿੰਘ ਸਿੱਧੂ ਜਰਨੈਲ ਸਿੰਘ ਰਾਗੀ ਇਕਬਾਲ ਸਿੰਘ ਭੋਤਨਾ ਪਿਸੀਪਲ ਮਾਲਵਿੰਦਰ ਸਿੰਘ ਦਰਸ਼ਨ ਸਿੰਘ ਕੰਗਨੋ ਸੰਜੀਵ ਸੋਰੀ,ਸਾਬਕਾ ਪ੍ਧਾਨ ਰਾਮ ਤੀਰਥ ਮੰਨਾ ਚੈਅਰਮੈਨ ਪਰਮਜੀਤ ਮਾਨ ਐਮ ਸੀ ਬਿੰਦਰ ਸੰਧੂ ਅਮਨਦੀਪ ਸਿੰਘ ਟੱਲੇਵਾਲਵਾਲੀਆ ਇਨਸਪੈਕਟਰ ਗੁਰਦੇਵ ਸਿੰਘ ਅਮਨਦੀਪ ਸਿੰਘ ਮੈਨੇਜਰ ਬਾਬਾ ਸੁਖਦਰਸਨ ਸਿੰਘ ਦਰਸ਼ਨ ਸਿੰਘ ਵਿਦਿਆਲੀਆ ਗੁਰਜੰਟ ਸਿੰਘ ਸੋਨਾ ਤੇਜਿਦਰ ਸਿੰਘ ਅਕਾਊਂਟੈਂਟ ਅਮਰਜੀਤ ਸਿੰਘ ਹਰਵਿੰਦਰ ਸਿੰਘ ਹੈਪੀ ਸਰਬਜੀਤ ਸਿੰਘ ਖਜਾਨਚੀ ਕੁਲਦੀਪ ਸਿੰਘ ਮਨਪ੍ਰੀਤ ਸਿੰਘ ਹੈਡ ਗ੍ਰੰਥੀ ਹਰਪ੍ਰੀਤ ਸਿੰਘ ਹੈਡ ਗ੍ਰੰਥੀ ਰਣਵੀਰ ਸਿੰਘ ਹੈਡ ਗ੍ਰੰਥੀ ਰਣਜੀਤ ਸਿੰਘ ਆਦਿ ਹਾਜਰ ਸਨ। ਬਾਜ ਅਤੇ ਘੋੜੇ ਸੰਗਤਾ ਨੇ ਦਰਸ਼ਨ ਕੀਤੇ ਆਇਆ ਸੰਗਤਾ ਦਾ ਜਥੇਦਾਰ ਪਰਮਜੀਤ ਸਿੰਘ ਖਾਲਸਾ ਅਤੇ ਮਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਨੇ ਧੰਨਵਾਦ ਕੀਤਾ ਵੱਡੀ ਤਦਾਤ ਵਿੱਚ ਸੰਗਤਾ ਨੇ ਨਗਰ ਕੀਰਤਨ ਵਿੱਚ ਭਾਗ ਲਿਆ।
Posted By SonyGoyal