ਸੋਨੀ ਗੋਇਲ, ਪੰਜਾਬ
ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਗੜ੍ਹਦੀਵਾਲਾ ਨੂੰ ਸ਼ਰਧਾ ਦੇ ਫੁੱਲ ਭੇਟ ਜਰਨੈਲ ਸਿੰਘ ਗੜ੍ਹਦੀਵਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸਿਆਸੀ ਵਾਰਸ ਥਾਪਿਆ
ਸਾਬਕਾ ਵਿਧਾਇਕ, ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ’ਚ ਵੱਖ-ਵੱਖ ਵਕਾਰੀ ਅਹੁਦਿਆਂ ’ਤੇ ਰਹਿ ਚੁੱਕੇ ਸਵ. ਪ੍ਰਕਾਸ਼ ਸਿੰਘ ਗੜ੍ਹਦੀਵਾਲਾ ਨਮਿਤ ਕੀਰਤਨ ਤੇ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਸੰਤ ਸਾਗਰ ਸਾਹਿਬ ਪਿੰਡ ਜੌਹਲ ਵਿਖੇ ਕਰਵਾਇਆ ਗਿਆ।
ਇਸ ਮੌਕੇ ਭਾਈ ਪਵਨਪ੍ਰੀਤ ਸਿੰਘ ਹਜ਼ੂਰੀ ਰਾਗੀ ਤੇ ਭਾਈ ਹਰਮੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸੰਤਗੜ੍ਹ ਸਾਹਿਬ ਜਲੰਧਰ ਦੇ ਜਥਿਆਂ ਨੇ ਵੈਰਾਗਮਈ ਕੀਰਤਨ ਦੁਆਰਾ ਹਾਜ਼ਰੀ ਲਵਾਈ।
ਇਸ ਮੌਕੇ ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਲਵੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਨੇ ਸਵ. ਪ੍ਰਕਾਸ਼ ਸਿੰਘ ਗੜ੍ਹੀਵਾਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀ ਨਿਰਪੱਖ, ਬੇਦਾਗ਼ ਤੇ ਉਸਾਰੂ ਸੋਚ ਵਾਲੀ ਸਖਸ਼ੀਅਤ ’ਤੇ ਚਾਨਣਾ ਪਾਉਂਦੇ ਹੋਏ ਪਹੁੰਚੇ ਸੰਤਾਂ ਮਹਾਂਪੁਰਸ਼ਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਵਿਧਾਇਕ ਨਕੋਦਰ ਜ਼ਿਲਾ ਪ੍ਰਧਾਨ ਅਕਾਲੀ ਦਲ (ਦਿਹਾਤੀ) ਜਲੰਧਰ, ਜੈ ਕ੍ਰਿਸ਼ਨ ਰੌੜੀ ਡਿਪਟੀ ਸਪੀਕਰ, ਸੁਖਵਿੰਦਰ ਕੋਟਲੀ ਕਾਂਗਰਸੀ ਵਿਧਾਇਕ ਆਦਮਪੁਰ, ਅਕਾਲੀ ਆਗੂ ਅਮਰਜੀਤ ਸਿੰਘ ਚੌਹਾਨ ਨੇ ਸੰਬੋਧਨ ਕਰਦਿਆਂ ਸਵ. ਗੜ੍ਹਦੀਵਾਲਾ ਦੀ ਸਾਦਗੀ ਭਰੀ ਸਖਸ਼ੀਅਤ ਤੇ ਉਨ੍ਹਾਂ ਦੀ ਸਮਾਜ ਪ੍ਰਤੀ ਸੋਚ ’ਤੇ ਚਾਨਣਾ ਪਾਉਂਦੇ ਹੋਏ ਵਿਛੜੇ ਆਗੂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਸਾਬਕਾ ਐੱਮ.ਪੀ. ਸ਼ਮਸ਼ੇਰ ਸਿੰਘ ਦੂਲੋ, ਅਵਿਨਾਸ਼ ਰਾਏ ਖੰਨਾ, ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਡੀ.ਜੀ.ਪੀ. (ਰਿਟਾ) ਇਕਬਾਲਪ੍ਰੀਤ ਸਿੰਘ ਸਹੋਤਾ ਵਲੋਂ ਸ਼ੋਕ ਸੰਦੇਸ਼ ਭੇਜੇ ਗਏ।
ਸਟੇਜ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਿੱਖ ਵਿਦਵਾਨ ਗਿਆਨੀ ਭਗਵਾਨ ਸਿੰਘ ਜੌਹਲ ਨੇ ਸਵ. ਪ੍ਰਕਾਸ਼ ਸਿੰਘ ਗੜ੍ਹਦੀਵਾਲਾ ਦੀ ਜੀਵਨ ’ਤੇ ਚਾਨਣਾ ਪਾਇਆ।
ਇਸ ਮੌਕੇ ਸੰਤਾਂ-ਮਹਾਂਪੁਰਸ਼ਾਂ ਵਲੋਂ ਸਵ. ਗੜ੍ਹਦੀਵਾਲਾ ਦੇ ਪੁੱਤਰਾਂ ਰਣਬੀਰ ਸਿੰਘ ਤਹਿਸੀਲ ਭਲਾਈ ਅਫਸਰ ਨੂੰ ਦਸਤਾਰ ਭੇਟ ਕੀਤੀ ਤੇ ਜਰਨੈਲ ਸਿੰਘ ਗੜ੍ਹਦੀਵਾਲਾ, ਇੰਜ ਸੁਖਬੀਰ ਸਿੰਘ ਗੜ੍ਹਦੀਵਾਲਾ, ਧੀ ਤੇ ਦਾਮਾਦ ਕਮਲਪ੍ਰੀਤ ਸਿੰਘ ਡੀ.ਏ. ਲੀਗਲ ਦਾ ਸਿਰੋਪਾਓ ਭੇਟ ਕੀਤੇ।
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਜਰਨੈਲ ਸਿੰਘ ਗੜ੍ਹਦੀਵਾਲਾ ਨੂੰ ਦਸਤਾਰ ਭੇਟ ਕਰਕੇ ਸਵ. ਗੜ੍ਹਦੀਵਾਲਾ ਦਾ ਸਿਆਸੀ ਵਾਰਿਸ ਥਾਪਿਆ।
ਸੰਤ ਬਾਬਾ ਹਰਜਿੰਦਰ ਸਿੰਘ ਚਾਹਵਾਲਿਆ ਸੰਤਾਂ ਮਹਾਂਪੁਰਸ਼ਾਂ ਦਾ ਸਨਮਾਨ ਕੀਤਾ।
ਇਸ ਮੌਕੇ ਸੰਤ ਬਾਬਾ ਜਸਪਾਲ ਸਿੰਘ ਓਡਰੇਵਾਲੇ, ਸੰਤ ਸ਼ਮਸ਼ੇਰ ਸਿੰਘ ਭਿੱਟੇਵੱਡ, ਸੰਤ ਭਗਵਾਨ ਸਿੰਘ ਹਰਖੋਵਾਲ, ਸੰਤ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਬਲਰਾਜ ਸਿੰਘ ਜਿਆਣ, ਸੰਤ ਬੀਬੀ ਗਗਨਦੀਪ ਕੌਰ ਜਿਆਣ, ਮਹੰਤ ਗੁਰਵਿੰਦਰ ਸਿੰਘ ਹਜ਼ਾਰਾ, ਸੰਤ ਜੀਤ ਸਿੰਘ ਨੌਲੀ ਵਾਲੇ, ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਸ਼੍ਰੋਮਣੀ ਕਮੇਟੀ, ਸੰਤ ਸ਼ਿਵਜੀ ਕੋਟ ਫਤੂਹੀ, ਮਹੰਤ ਉਪੇਂਦਰਜੀ ਗੱਦੀ ਬਾਬਾ ਨਕੋਦਰ ਦਾਸ ਹਿਮਾਚਲ, ਸੰਤ ਦਰਸ਼ਨ ਸਿੰਘ ਸ਼ਾਸ਼ਤਰੀ ਕਨਖਲ (ਹਰਿਦੁਆਰ), ਸੰਤ ਬਾਬਾ ਹਰਜਿੰਦਰ ਸਿੰਘ ਚਾਹ ਵਾਲੇ, ਬਾਬਾ ਅਵਤਾਰ ਸਿੰਘ ਭੀਖੋਵਾਲ, ਸੰਤ ਗੁਰਨਾਮ ਸਿੰਘ ਡੇਰਾ ਨਿਰਮਲੇ ਡੱਲੀ, ਸੰਤ ਜੀਤ ਸਿੰਘ ਮੁੱਖੀ ਨਿਰਮਲ ਕੁਟੀਆ ਜ਼ੌਹਲਾ, ਸੰਤ ਰਮਿੰਦਰ ਦਾਸ ਬਹਾਦਰਪੁਰ, ਸੰਤ ਤੀਰਥ ਸਿੰਘ ਮੂਨਕ, ਨੁੰਮਾਇੰਦੇ ਸੰਤ ਹਰਕ੍ਰਿਸ਼ਨ ਸਿੰਘ ਸੋਢੀ ਠੱਕਰਵਾਲ ਤੋਂ ਇਲਾਵਾ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਪਰਮਜੀਤ ਸਿੰਘ ਮੰਨਣ ਸ਼੍ਰੋਮਣੀ ਕਮੇਟੀ ਮੈਂਬਰ, ਬੀਬੀ ਦਵਿੰਦਰ ਕੌਰ ਕਾਲਰਾ ਮੈਂਬਰ ਸ਼੍ਰੋਮਣੀ ਕਮੇਟੀ, ਪਵਨ ਕੁਮਾਰ ਟੀਨੂੰ ਸਾਬਕਾ ਸੰਸਦੀ ਸਕੱਤਰ ਗੁਰਚਰਨ ਸਿੰਘ ਚੰਨੀ ਸਾਬਕਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਵਿਧਾਇਕ ਕਰਮਵੀਰ ਸਿੰਘ ਘੁੰਮਣ ਦਸੂਹਾ, ਜਸਵੀਰ ਸਿੰਘ ਸਿੰਘ ਰਾਜਾ ਗਿੱਲ ਟਾਂਡਾ, ਰਾਜਿੰਦਰ ਬੇਰੀ ਸਾਬਕਾ ਵਿਧਾਇਕ ਜਲੰਧਰ ਸੈਂਟਰਲ,
ਸੁਭਾਸ਼ ਸੌਂਧੀ, ਲਖਵਿੰਦਰ ਸਿੰਘ ਲੱਖੀ ਗਿਲਜੀਆਂ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਹੁਸ਼ਿਆਰਪੁਰ, ਡਾ. ਜੰਗ ਬਹਾਦਰ ਸਿੰਘ ਰਾਏ ਮੈਂਬਰ ਸ਼੍ਰੋਮਣੀ ਕਮੇਟੀ, ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ, ਚੌਧਰੀ ਬਲਵੀਰ ਸਿੰਘ ਮਿਆਣੀ ਸਾਬਕਾ ਮੰਤਰੀ, ਪਰਮਜੀਤ ਸਿੰਘ ਰਾਏਪੁਰ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਪ੍ਰੋ. ਹਰੰਬਸ ਸਿੰਘ ਬੋਲੀਨਾ, ਕੰਵਰਦੀਪ ਸਿੰਘ ਚੇਅਰਮੈਨ ਬਾਲ ਵਿਕਾਸ ਬੋਰਡ, ਪੈਟਰੋਲੀਅਮ ਐਸੋਸੀਏਸ਼ਨ ਵਲੋਂ ਹਨੀ ਗਿੱਲ, ਕੰਵਰ ਸਮਸ਼ੇਰ ਸਿੰਘ ਘੁੰਮਣ, ਗੁਰਵਿੰਦਰ ਸਿੰਘ ਪਾਬਲਾ ਜ਼ਿਲ੍ਹਾ ਪ੍ਰਧਾਨ ‘ਆਪ’ ਹੁਸ਼ਿਆਰਪੁਰ, ਕੰਢੀ ਕਿਸਾਨ ਸੰਘਰਸ਼ ਕਮੇਟੀ ਵਲੋਂ ਗੁਰਦੀਪ ਸਿੰਘ ਨੀਲਾ ਨਲੋਆ, ਜਗਮੋਹਨ ਸਿੰਘ ਡੀ.ਸੀ.ਪੀ. ਜਲੰਧਰ, ਰਜਿੰਦਰ ਸਿੰਘ ਐੱਸ.ਐੱਸ.ਪੀ. (ਰਿਟਾ.) ਹਰਵਿੰਦਰ ਸਿੰਘ ਸੰਧੂ ਅਤੇ ਨਵਰਾਜ ਘੁੰਮਣ, ਐੱਲ.ਪੀ.ਜੀ. ਫੈਡਰੇਸ਼ਨ ਆਫ਼ ਪੰਜਾਬ ਵਲੋਂ ਪ੍ਰਧਾਨ ਹਰਸਿਮਰ ਕੌਰ, ਬਸਪਾ ਆਗੂ ਗੁਰਲਾਲ ਸੈਲਾ, ਠੇਕੇਦਾਰ ਰਾਜਿੰਦਰ ਸਿੰਘ, ਕੁਲ ਹਿੰਦ ਕਿਸਾਨ ਸਭਾ ਵਲੋਂ ਦਰਸ਼ਨ ਸਿੰਘ ਮੱਟੂ, ਸੋਮ ਨਾਥ ਬੰਗੜ, ਸੂਬਾਈ ਮੁਲਾਜ਼ਮ ਆਗੂ ਮੱਖਣ ਸਿੰਘ ਵਾਹਿਦਪੁਰੀ, ਰਾਮ ਪਾਲ ਸਰਪੰਚ ਸਾਹਰੀ, ਬਾਬਾ ਗਿਆਨ ਚੰਦ, ਸੰਦੀਪ ਸ਼ਰਮਾ ਪੰਜਾਬ ਮੋਟਰ ਯੂਨੀਅਨ, ਰਜਿੰਦਰ ਸਿੰਘ ਰੀਹਲ ਆਪ ਆਗੂ, ਟਰਾਂਪੋਰਟਰ ਗੋਲਡੀ ਨਰਵਾਲ, ਸੰਤ ਸਿੰਘ ਜੰਡੋਰ, ਜਥੇਦਾਰ ਮਹਿੰਦਰ ਸਿੰਘ ਸਰੇਹੀਪੁਰ, ਸੁਖਵਿੰਦਰ ਸਿੰਘ ਮੂਨਕ, ਸਰਬਜੀਤ ਸਿੰਘ ਮੋਮੀ, ਬਾਬਾ ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ ਰਾਮਗੜ੍ਹੀਆ ਕਾਲਜ, ਬਿੱਕਰ ਸਿੰਘ ਫਗਵਾੜਾ, ਬੰਟੀ ਹਦੀਆਬਾਦ, ਪਾਰਸ ਸ਼ੌਂਕੀ ਹਰਦਾਸਪੁਰ, ਬਹਾਦਰ ਸਿੰਘ ਹਰਦਾਸਪੁਰ, ਤਰਲੋਕ ਚੰਦ ਕੋਟਸਦੀਕ ,ਜਸਵਿੰਦਰ ਸਿੰਘ ਸ਼ਾਹਪੁਰ, ਜਿੰਦਰ ਸਿੰਘ ਗਿੱਲ, ਅਮਰਜੀਤ ਸਿੰਘ ਪੁਰਖੋਵਾਲ, ਹਰਪ੍ਰੀਤ ਸਿੰਘ ਬੈਂਸ, ਜਸਵੀਰ ਸਿੰਘ ਆੜਤੀ, ਜੀਤ ਸਿੰਘ ਬਗਵਾਈਂ, ਸੁੱਚਾ ਸਿੰਘ ਬਿਲੜੋਂ, ਪ੍ਰਵੀਨ ਕਿੱਤਣਾ ਤੇ ਵੱਡੀ ਗਿਣਤੀ ’ਚ ਵੱਖ-ਵੱਖ ਵਰਗਾਂ ਤੋਂ ਇਲਾਵਾ ਪਰਿਵਾਰ ਵਲੋਂ ਰਣਬੀਰ ਸਿੰਘ ਤਹਿਸੀਲ ਭਲਾਈ ਅਫਸਰ, ਜਰਨੈਲ ਸਿੰਘ ਗੜ੍ਹਦੀਵਾਲਾ ਮੀਤ ਪ੍ਰਧਾਨ ਅਕਾਲੀ ਦਲ ਤੇ ਮੀਤ ਪ੍ਰਧਾਨ ਕੰਢੀ ਕਿਸਾਨ ਸੰਘਰਸ਼ ਕਮੇਟੀ, ਇੰਜ. ਸੁਖਬੀਰ ਸਿੰਘ, ਕਮਲਪ੍ਰੀਤ ਸਿੰਘ ਡੀ.ਏ. ਲੀਗਲ ਤੇ ਹੋਰ ਮੈਂਬਰ ਹਾਜ਼ਰ ਹੋਏ।