ਬੁਢਲ਼ਾਡਾ 06 ਅਪ੍ਰੈਲ, ( ਜਗਤਾਰ ਸਿੰਘ )

ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪਾਵਨ ਅਸ਼ੀਰਵਾਦ ਸਦਕਾ ਬ੍ਰਾਂਚ ਬੁਢਲਾਡਾ ਵਿਖੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ (ਸੰਤ ਨਿਰੰਕਾਰੀ ਮਿਸ਼ਨ ਦੇ ਸਮਾਜਕ ਵਿਭਾਗ) ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ।

ਜਿਸ ਵਿੱਚ ਸੰਤ ਨਿਰੰਕਾਰੀ ਮਿਸ਼ਨ ਦੇ ਸ਼ਰਧਾਲੂਆਂ, ਸੇਵਾਦਾਰਾਂ ਅਤੇ ਸ਼ਹਿਰ ਦੇ ਵਿਅਕਤੀਆਂ ਨੇ ਨਿਰਸਵਾਰਥ ਖੂਨਦਾਨ ਕੀਤਾ।

ਖੂਨ ਇਕੱਠਾ ਕਰਨ ਲਈ ਬਲੱਡ ਬੈਂਕ, ਮਾਨਸਾ ਦੀ ਟੀਮ ਪਹੁੰਚੀ।

ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਸਤਿਕਾਰਯੋਗ ਸ੍ਰੀ ਰਾਮ ਕਿਸ਼ਨ ਸੰਮੀ, ਖੇਤਰੀ ਸੰਚਾਲਕ, ਮਾਨਸਾ ਨੇ ਕੀਤਾ।

ਉਹਨਾਂ ਦੇ ਨਾਲ ਬਲਡ ਬੈਂਕ ਮਾਨਸਾ ਦੀ ਟੀਮ ਵੀ ਹਾਜ਼ਰ ਸਨ।

ਉਨ੍ਹਾਂ ਖੂਨਦਾਨੀਆਂ ਨੂੰ ਖੂਨਦਾਨ ਕੈਂਪ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ, ਮਨੁੱਖਤਾ ਦੀ ਭਲਾਈ ਲਈ ਹਰ ਇੱਕ ਨੂੰ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।

ਬੁਢਲਾਡਾ ਬ੍ਰਾਂਚ ਦੇ ਸੰਜੋਜਕ ਭਾ.ਸਾ ਅਸ਼ੌਕ ਢੀਂਗਰਾ ਜੀ ਨੇ ਖੂਨਦਾਨ ਕੈਂਪ ਵਿੱਚ ਹਾਜ਼ਰ ਸਮੂਹ ਪਤਵੰਤਿਆਂ ਅਤੇ ਸਮੂਹ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਮਨੁੱਖਤਾ ਲਈ ਕੀਤੇ ਜਾ ਰਹੇ ਬਹੁਤ ਮਹੱਤਵਪੂਰਨ ਕੰਮ ਖ਼ੂਨਦਾਨ ਲਈ ਆਪ ਸਭ ਵਧਾਈ ਦਾ ਹੱਕਦਾਰ ਹੋ।

ਉਨ੍ਹਾਂ ਕਿਹਾ ਕਿ ਮਿਸ਼ਨ ਵੱਲੋਂ ਦਿੱਲੀ ਵਿਖੇ ਨਵੰਬਰ 1986 ਵਿੱਚ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਮੌਕੇ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਸੀ, ਜਿਸ ਵਿੱਚ ਬਾਬਾ ਹਰਦੇਵ ਸਿੰਘ ਜੀ ਨੇ ਇਸ ਕੈਂਪ ਦਾ ਉਦਘਾਟਨ ਕੀਤਾ ਸੀ ਅਤੇ ਇਸ ਕੈਂਪ ਦਾ ਆਯੋਜਨ ਸੰਗਤਾਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ।

ਪਿਛਲੇ 38 ਸਾਲਾਂ ਤੋਂ ਇਹ ਮਿਸ਼ਨ ਲੋਕਾਂ ਦੀ ਭਲਾਈ ਲਈ ਹੁਣ ਤੱਕ 7,317 ਖੂਨਦਾਨ ਕੈਂਪਾਂ ਵਿੱਚੋਂ ਲੱਗਭੱਗ 12,10,440 ਯੂਨਿਟ ਖੂਨਦਾਨ ਕੀਤਾ ਜਾ ਚੁੱਕਾ ਹੈ। ਬਾਬਾ ਹਰਦੇਵ ਸਿੰਘ ਜੀ ਨੇ ਮਾਨਵਤਾ ਨੂੰ ਇਹ ਸੰਦੇਸ਼ ਦਿੱਤਾ ਕਿ- ‘ ਖੂਨ ਨਾਲੀਆਂ ਵਿਚ ਨਹੀਂ ਸਗੋਂ ਨਾੜੀਆਂ ਵਿਚ ਵਿਹਣਾ ਚਾਹੀਦਾ ਹੈ ’।ਉਨ੍ਹਾਂ ਦੇ ਨਿਰਦੇਸ਼ਾਂ ਅਨੁਸਾਰ ਇਸ ਮੁਹਿੰਮ ਨੂੰ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ।
ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸਮੇਂ-ਸਮੇਂ ਤੇ ਲੋਕ ਹਿੱਤਾਂ ਦੀ ਬਿਹਤਰੀ ਲਈ ਵਿਸ਼ਵ ਭਰ ਵਿੱਚ ਬਹੁਤ ਸਾਰੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸਮਾਜ ਦਾ ਸਹੀ ਵਿਕਾਸ ਹੋ ਸਕੇ।

ਜਿਸ ਵਿੱਚ ਮੁੱਖ ਤੌਰਤੇ ਸਫ਼ਾਈ ਮੁਹਿੰਮ, ਰੁੱਖ ਲਗਾਉਣਾ, ਮੁਫ਼ਤ ਮੈਡੀਕਲ ਕੈਂਪ, ਮੁਫ਼ਤ ਅੱਖਾਂ ਦਾ ਕੈਂਪ, ਕੁਦਰਤੀ ਆਫ਼ਤਾਂ ਵਿੱਚ ਲੋੜਵੰਦਾਂ ਦੀ ਮਦਦ ਆਦਿ ਦੇ ਨਾਲ-ਨਾਲ ਔਰਤਾਂ ਦੇ ਸਸ਼ਕਤੀਕਰਨ ਅਤੇ ਬਾਲ ਵਿਕਾਸ ਲਈ ਕਈ ਭਲਾਈ ਸਕੀਮਾਂ ਵੀ ਸੁਚਾਰੂ ਢੰਗ ਨਾਲ ਚਲਾਈਆਂ ਜਾ ਰਹੀਆਂ ਹਨ।

ਇਨ੍ਹਾਂ ਸਾਰੀਆਂ ਸੇਵਾਵਾਂ ਲਈ, ਮਿਸ਼ਨ ਦੀ ਸਮੇਂ-ਸਮੇਂ `ਤੇ ਰਾਜ ਸਰਕਾਰਾਂ ਵੱਲੋਂ ਸ਼ਲਾਘਾ ਅਤੇ ਸਨਮਾਨ ਕੀਤਾ ਜਾਂਦਾ ਰਿਹਾ ਹੈ।

Posted By SonyGoyal

Leave a Reply

Your email address will not be published. Required fields are marked *