29 ਅਗਸਤ ਬਰਨਾਲਾ/ਧਨੌਲਾ (ਮਨਿੰਦਰ ਸਿੰਘ)
ਇੰਟਰਨੈਸ਼ਨਲ ਸੰਤ ਸਮਾਜ ਦੇ ਪ੍ਰਧਾਨ ਸੰਤ ਸਮਸ਼ੇਰ ਸਿੰਘ ਜੰਗੇੜਾ ਨੇ ਗੁਰਿੰਦਰ ਪਾਲ ਸਿੰਘ ਧਨੋਲਾ ਸੰਪਾਦਕ ਰੋਜਾਨਾ ਪਹਿਰੇਦਾਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸੰਤ ਸ਼ਮਸ਼ੇਰ ਸਿੰਘ ਵੱਲੋ ਅਖਬਾਰ ਦੇ ਮੁੱਖ ਸੰਪਾਦਕ ਵੱਲੋਂ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ ਗਈ, ਉੱਥੇ ਹੀ ਉਹਨਾਂ ਦੇ ਚਲੇ ਜਾਣ ਤੇ ਪੰਥ ਨੂੰ ਇੱਕ ਵੱਡਾ ਘਾਟਾ ਹੋਣ ਦੀ ਗੱਲ ਵੀ ਆਖੀ। ਗੁਰਿੰਦਰ ਪਾਲ ਸਿੰਘ ਧਨੋਲਾ ਨਾਲ ਸੰਤਾਂ ਨੇ ਉਹਨਾਂ ਦੇ ਘਰ ਵਿਖੇ ਪੰਥ ਦੇ ਮੁੱਦਿਆਂ ਤੇ ਗੱਲਬਾਤ ਕੀਤੀ ਅਤੇ ਗੁਰਿੰਦਰ ਪਾਲ ਸਿੰਘ ਧਨੋਲਾ ਨੂੰ ਮੂਲ ਮੰਤਰ ਸ਼ਬਦ ਜਾਪ ਅਤੇ ਸਿਰਾਪਾਓ ਸਹਿਬ ਨਾਲ ਸਨਮਾਨਿਤ ਵੀ ਕੀਤਾ। ਇਸ ਮੌਕੇ ਸੰਤ ਸ਼ਮਸ਼ੇਰ ਸਿੰਘ ਨਾਲ ਸੰਤ ਸੁਰਿੰਦਰ ਸਿੰਘ ਸੁਭਾਨਾ ਪ੍ਰਧਾਨ ਇੰਟਰਨੈਸ਼ਨਲ ਸੰਤ ਸਮਾਜ ਜਿਲ੍ਹਾਂ ਜਲੰਧਰ ਵੀ ਹਾਜ਼ਰ ਸਨ।