01 ਮਈ ਬਰਨਾਲਾ ( ਮਨਿੰਦਰ ਸਿੰਘ,)
ਮਜ਼ਦੂਰ ਦਿਵਸ ਜਿਸ ਦੀ ਸ਼ੁਰੂਆਤ 1886 ਨੂੰ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਤੋਂ ਹੋਈ। ਅਸਲ ਚ ਮਜ਼ਦੂਰ ਦਿਵਸ ਦਾ ਮਤਲਬ ਹੀ ਮਜਬੂਰ ਦਿਵਸ ਹੈ। 1886 ਚ ਜਦੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲੀ ਹੜਤਾਲ ਕੀਤੀ ਗਈ ਤਾਂ ਬਦਲੇ ਚ ਸਰਕਾਰ ਨੇ 100 ਦੇ ਕਰੀਬ ਮਜ਼ਦੂਰਾਂ ਨੂੰ ਮਾਰ ਮੁਕਾਇਆ ਸੀ। ਮਜ਼ਦੂਰ ਦਿਵਸ ਉਹਨਾਂ ਸ਼ਹੀਦ ਮਜ਼ਦੂਰਾਂ ਦੀ ਯਾਦ ਕਰਕੇ ਮਨਾਇਆ ਜਾਂਦਾ ਹੈ। ਭਾਵੇਂ ਉਸ ਤਰ੍ਹਾਂ ਦੇ ਹਾਲਾਤ ਹੁਣ ਨਹੀਂ ਰਹੇ ਅਤੇ ਮਜ਼ਦੂਰਾਂ ਕੋਲੇ ਵਧੇਰੇ ਸਹੂਲਤਾਂ ਹੋ ਚੁੱਕੀਆਂ ਹਨ ਪਰ ਫਿਰ ਵੀ ਕਿਤੇ ਨਾ ਅੱਜ ਕੱਲ ਦੇ ਪੜ੍ੇ ਲਿਖੇ ਡਾਕਟਰਾਂ ਦੀਆਂ ਡਿਗਰੀਆਂ ਲੈ ਕੇ ਸਰਕਾਰ ਦੇ ਮਜ਼ਦੂਰਾਂ ਵੱਲੋਂ ਮਜ਼ਦੂਰ ਦਿਵਸ ਨੂੰ ਮਜਬੂਰ ਹੋ ਕੇ ਹੀ ਕੱਟਣਾ ਪਿਆ। ਅਸਲ ਚ ਇਹ ਮਜ਼ਦੂਰ ਦਿਵਸ ਵਾਲੇ ਦਿਨ ਛੁੱਟੀ ਹੋਣ ਕਰਕੇ ਮਜ਼ਦੂਰਾਂ ਨੂੰ ਸਹੂਲਤ ਨਹੀਂ ਬਲਕਿ ਮਜ਼ਦੂਰਾਂ ਦੇ ਸਿਰ ਤੇ ਮਜਬੂਰੀ, ਭੁੱਖ ਮਰੀ, ਵਿਲਕਦੇ ਹੋਏ ਬੱਚਿਆਂ ਤੇ ਨਾ ਮਿਲੀਆਂ ਤਨਖਾਹਾਂ ਦਾ ਇੱਕ ਮਾਤਰ ਵੱਡਾ ਬੋਝ ਹੋ ਕੇ ਨਿਬੜਦਾ ਹੈ। ਕੱਚੇ ਕਾਮੇ ਅਸਲ ਚ ਸਰਕਾਰ ਦੇ ਕੱਚੇ ਮਜ਼ਦੂਰਾਂ ਨੇ ਇੱਕ ਵੱਡੀ ਆਸ ਲਗਾ ਕੇ ਸੱਤਾਧਾਰੀ ਆਮ ਆਮ ਦਾ ਨਾਰਾ ਲਗਾ ਕੇ ਵੱਡੀ ਕੁਰਸੀ ਤੇ ਬੈਠਣ ਵਾਲਿਆਂ ਦਾ ਯਕੀਨ ਕੀਤਾ ਸੀ, ਪਰ 60 ਦਿਨਾਂ ਤੱਕ ਮਜਬੂਰੀ ਦਾ ਨਾਮ ਸਤਿ ਸ੍ਰੀ ਅਕਾਲ ਸਮਝਦੇ ਹੋਏ ਇਹਨਾਂ ਵੱਲੋਂ ਕਿਤੇ ਨਾ ਕਿਤੇ ਕਈ ਤਰਾਂ ਦੇ ਸੰਘਰਸ਼ ਵੀ ਵਿੱਡੇ ਗਏ ਸਨ। ਫਿਰ ਵੀ ਥੱਕੇ ਹਾਰੇ ਟੁੱਟੇ ਬੇਸਹਾਰੇ ਲੋਕਾਂ ਨੇ ਇਸ ਮਜ਼ਦੂਰ ਦਿਵਸ ਨੂੰ ਮਜਬੂਰ ਹੋ ਕੇ ਘੱਟ ਹੀ ਲਿਆ।
Posted By SonyGoyal