ਮਜ਼ਦੂਰ ਦਿਵਸ ਜਾਂ ਮਜਬੂਰ ਦਿਵਸ 1 ਮਈ 1886 ਵਿੱਚ ਸ਼ੁਰੂ ਹੋਏ ਮਜ਼ਦੂਰ ਦਿਵਸ ਜੋ ਕਿ ਅੱਜ ਕੁੱਲ ਜਹਾਨ ਵਿੱਚ ਮਨਾਇਆ ਜਾਂਦਾ ਹੈ। ਮਜ਼ਦੂਰ ਦਿਵਸ ਜਿਸ ਦਿਨ ਕਿਰਤੀ ਮਜ਼ਦੂਰ ਕਾਮੇ ਸਰਕਾਰ ਕੋਲੋਂ ਆਪਣੀ ਮਜ਼ਦੂਰੀ ਲਈ ਆਪਣੇ ਹੱਕਾਂ ਲਈ ਆਵਾਜ਼ ਚੁੱਕਦੇ ਹਨ। ਦੇਖਿਆ ਜਾਵੇ ਤਾਂ ਵੱਖ-ਵੱਖ ਮੁਲਕਾਂ ਚ ਮਜ਼ਦੂਰ ਦਿਵਸ ਵਾਲੇ ਦਿਨ ਸਰਕਾਰ ਵੱਲੋਂ ਵੱਡੇ ਪਾ ਦੇ ਅਤੇ ਵੱਡੇ ਐਲਾਨ ਵੀ ਕੀਤੇ ਜਾਂਦੇ ਹਨ। ਜਿਆਦਾਤਰ ਹੁੰਦਾ ਇੰਜ ਹੈ ਕਿ ਮਜ਼ਦੂਰ ਆਪਣੀ ਦਿਹਾੜੀ ਲਈ ਤੜਫ ਰਿਹਾ ਹੁੰਦਾ ਹੈ ਤੇ ਸਰਕਾਰ ਇਹਨਾਂ ਦਿਹਾੜੀਦਾਰਾਂ ਕੋਲੋਂ ਆਪਣੀਆਂ ਵੋਟਾਂ ਵਟੋਰਨ ਲਈ ਵੱਡੀਆਂ ਵੱਡੀਆਂ ਗੱਲਾਂ ਸੁਣਾ ਰਹੇ ਹੁੰਦੇ ਹਨ। ਮਜ਼ਦੂਰਾਂ ਦਾ ਕਹਿਣਾ ਇਹ ਹੁੰਦਾ ਹੈ ਕਿ ਸ਼ਾਮ ਨੂੰ ਜੇ ਦਿਹਾੜੀ ਲੱਗ ਗਈ ਤਾਂ ਮਜ਼ਦੂਰਾਂ ਦਾ ਰੋਜ਼ਾਨਾ ਹੀ ਮਜ਼ਦੂਰ ਦਿਵਸ ਹੈ ਨਹੀਂ ਤਾਂ ਮਜਬੂਰ ਦਿਵਸ ਹੈ। ਅਸਲ ਚ ਮਜ਼ਦੂਰਾਂ ਵੱਲੋ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਉਨਾਂ ਦਾ ਕੋਈ ਭੱਤਾ ਤੈ ਕਰ ਦਵੇ ਤਾਂ ਜੋ ਕਿ ਉਹਨਾਂ ਨੂੰ ਅੱਠ ਘੰਟੇ ਮਜ਼ਦੂਰੀ ਕਰਨ ਤੋਂ ਬਾਅਦ ਆਪਣਾ ਪਰਿਵਾਰ ਪਾਲਣ ਲਈ ਕੁਝ ਨਾ ਕੁਝ ਜਰੂਰ ਮਿਲ ਜਾਵੇ। ਇਸ ਮੰਗ ਨੂੰ ਲੈ ਕੇ ਪਹਿਲੀ ਵਾਰ ਮਜ਼ਦੂਰਾਂ ਵੱਲੋਂ 1886 ਵਿੱਚ ਹੜਤਾਲ ਕੀਤੀ ਗਈ ਸੀ। ਇਸ ਹੜਤਾਲ ਦੌਰਾਨ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਚ ਇੱਕ ਬੰਬ ਧਮਾਕਾ ਹੋਇਆ ਜਿਸ ਤੋਂ ਬਾਅਦ ਉਥੋਂ ਦੀ ਪੁਲਿਸ ਨੇ ਮਜ਼ਦੂਰਾਂ ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ। ਬੇਸ਼ੱਕ ਹੁਣ ਇੰਜ ਨਾ ਹੋ ਰਿਹਾ ਹੋਵੇ ਪਰ ਹੁਣ ਉਹਨਾਂ ਤੇ ਜੋ ਮਾਰ ਪੈ ਰਹੀ ਹੈ ਉਹ ਗੋਲੀਆਂ ਤੋਂ ਵੀ ਬੁਰੀ ਹੈ ਜੋ ਕਿ ਭੁੱਖ ਮਰੀ ਅਤੇ ਪਰਿਵਾਰ ਦਾ ਉਤਰਿਆ ਹੋਇਆ ਚਿਹਰਾ ਉਹਨਾਂ ਨੂੰ ਦੇਖਣਾ ਪੈਂਦਾ ਹੈ। ਸ਼ਿਕਾਗੋ ਸ਼ਹਿਰ ਚ ਮਜ਼ਦੂਰਾਂ ਤੇ ਗੋਲੀਆਂ ਚੱਲਣ ਨਾਲ 100 ਤੋਂ ਜਿਆਦਾ ਮਜ਼ਦੂਰ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਇਕ ਮਈ ਨੂੰ ਮਜ਼ਦੂਰ ਦਿਵਸ ਅਤੇ ਮਜਬੂਰ ਦਿਵਸ ਦੇ ਨਾਮ ਨਾਲ ਐਲਾਨਿਆ ਗਿਆ।
Posted By SonyGoyal