ਮਨਿੰਦਰ ਸਿੰਘ, ਬਰਨਾਲਾ
ਇਤਿਹਾਸ ਨਾਲ ਫਿਰ ਛੇੜਛਾੜ, ਗਲਤੀ ਨਾਲ ਜਾਂ ਫਿਰ!!!!!
ਹਕੂਮਤਾਂ ਦੀ ਸ਼ੈ ਕਹਿ ਲਵੋ ਜਾਂ ਫਿਰ ਸੋਚੀ ਸਮਝੀ ਸਾਜਿਸ਼, ਰੋਜਾਨਾ ਹੀ ਕੋਈ ਨਾ ਕੋਈ ਉੱਠ ਕੇ ਇਤਿਹਾਸ ਨਾਲ ਛੇੜ ਛਾੜ ਕਰਦਾ ਨਜ਼ਰ ਆਉਂਦਾ ਹੈ।
ਬੇਸ਼ੱਕ ਆਪਣੇ ਇਤਿਹਾਸ ਲਈ ਸਿੱਖਾਂ ਦੀਆਂ ਲੱਖਾਂ ਹੀ ਕੁਰਬਾਨੀਆਂ ਹਨ।
ਭਾਵੇਂ ਕੌਮ ਨੇ ਹੁਣ ਤੱਕ ਇਤਿਹਾਸ ਦੇ ਖਿਲਾਫ ਛੇੜਛਾੜ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਹੈ।
ਅਸਲ ਵਿੱਚ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਦੀ ਸਿੱਖਾਂ ਦੇ ਪਹਿਰਾਵੇ ਨਾਲ, ਕਦੀ ਪੱਗ ਨਾਲ, ਕਦੀ ਪੱਤ ਨਾਲ, ਕਦੇ ਪੁੱਤ ਨਾਲ, ਜਾਣ ਬੁੱਝ ਕੇ ਹੀ ਸਾਜਿਸ਼ ਕਰਤਾਵਾਂ ਵੱਲੋਂ ਕੁਝ ਨਾ ਕੁਝ ਘਟਨਾਕ੍ਰਮ ਦੋਹਰਾਏ ਜਾਂਦੇ ਹਨ ਤਾਂ ਜੋ ਕਿ ਉਹਨਾਂ ਨੂੰ ਮੁੜ ਤੋਂ ਹੋਰ ਕਹਾਣੀਆਂ ਜਾਂ ਥੱਬਾ ਲਗਾਉਣ ਲਈ ਕੁਝ ਮਿਲ ਜਾਵੇ।
ਅਸਲ ਵਿੱਚ ਨਾ ਚਾਹੁੰਦੇ ਹੋਏ ਵੀ ਇਹ ਗੱਲ ਸੱਚ ਜਿਹੀ ਜਾਪਣ ਲੱਗਦੀ ਹੈ ਕਿ ਬਹੁਤ ਗਿਣਤੀ ਨੂੰ ਘੱਟ ਗਿਣਤੀ ਲੋਕ ਰੜਕਦੇ ਨਜ਼ਰ ਆਉਂਦੇ ਹਨ।
ਅਸਲ ਵਿੱਚ ਬਹੁ ਗਿਣਤੀ ਲੋਕਾਂ ਵਿੱਚ ਵਧੇਰੇ ਰਾਜਨੀਤਿਕ ਲੋਕ ਹੀ ਸ਼ਾਮਿਲ ਹਨ।
ਧਰਮ ਅਤੇ ਜਾਤ ਤੇ ਲੜਾ ਕੇ ਉੱਲੂ ਸਿੱਧਾ ਕਰਨ ਵਾਲੇ ਸ਼ਾਇਦ ਇਹ ਗੱਲ ਭੁੱਲ ਰਹੇ ਹਨ ਕਿ ਇਹ ਕੌਮ ਛੋਲੇ ਖਾ ਕੇ ਘੋੜਿਆਂ ਦੀਆਂ ਕਾਠੀਆਂ ਤੇ ਸੌਂ ਕੇ ਲੱਖਾਂ ਕੁਰਬਾਨੀਆਂ ਦੇ ਕੇ ਆਪਣੀ ਕੌਮ ਦੀ ਰੱਖਿਆ ਕਰਨੀ ਜਾਣਦੇ ਹਨ ਕੇਵਲ ਆਪਣੀ ਹੀ ਨਹੀਂ ਸਰਬ ਸਾਂਝੇ ਧਰਮਾਂ ਦੀ ਇੱਜਤ ਦੇ ਰਖਵਾਲੇ ਅਜਿਹੀਆਂ ਘਟਨਾਵਾਂ ਬਰਦਾਸ਼ਤ ਨਹੀਂ ਕਰਨਗੇ।
ਧਰੂਵ ਰਾਠੀ ਵੱਲੋਂ ਬਣਾਈ ਗਈ ਸਿੱਖ ਇਤਿਹਾਸ ਦੀ ਏਆਈ ਵੀਡੀਓ ਜਿਸ ਨੂੰ ਤੋੜ ਮਰੋੜ ਕੇ ਬਾਦਸ਼ਾਹ ਵੱਲੋਂ ਗਿਫਟ ਕਰਨ ਵਾਲੀ ਗੱਲ ਦਾ ਵੇਰਵਾ ਦਿੱਤਾ ਗਿਆ ਜੋ 100 ਪ੍ਰਤੀਸ਼ਤ ਝੂਠ ਹੈ।
ਗੁਰੂ ਰਾਮਦਾਸ ਪਾਤਸ਼ਾਹ ਵੱਲੋਂ ਉਸ ਸਮੇਂ ਦੇ 700 ਸਿੱਕਿਆ ਨਾਲ ਖਰੀਦੀ ਗਈ ਸ੍ਰੀ ਹਰਿਮੰਦਰ ਸਾਹਿਬ ਦੀ ਜਗ੍ਹਾ ਜਿੱਥੇ ਅੱਜ ਕੁੱਲ ਜਹਾਨ ਦੇ ਲੋਕ ਆ ਕੇ ਨਤਮਸਤਕ ਹੁੰਦੇ ਹਨ ਉਸ ਪਵਿੱਤਰ ਥਾਂ ਦਾ ਇਤਿਹਾਸ ਤਰੋੜਨਾ ਮਰੋੜਨਾ ਮਾਫ ਕਰਨ ਯੋਗ ਨਹੀਂ ਹੈ।
ਸਿੱਖ ਕੌਮ ਨੂੰ ਇਕੱਤਰਤਾ ਦਿਖਾਉਂਦੇ ਹੋਏ ਜਿਸ ਤਰ੍ਹਾਂ ਧਰੂਵ ਰਾਠੀ ਵੱਲੋਂ ਉਸੇ ਤਰ੍ਹਾਂ ਹੀ ਆਪਣੇ ਹੀ ਯੂਟੀਊਬ ਚੈਨਲ ਤੇ ਮਾਫੀ ਵੀ ਮੰਗਵਾਉਣੀ ਅਤੀ ਜਰੂਰੀ ਹੈ ਤਾਂ ਜੋ ਕਿ ਅੱਗੇ ਤੋਂ ਕੋਈ ਵੀ ਕੋਜੀ ਹਰਕਤ ਕਰਨ ਤੋਂ ਪਹਿਲਾਂ 100 ਵਾਰੀ ਸੋਚਣ ਲਈ ਮਜਬੂਰ ਹੋ ਜਾਵੇ।
Posted By SonyGoyal