ਬੁਢਲਾਡਾ 06 ਅਪ੍ਰੈਲ , ਜਗਤਾਰ ਸਿੰਘ
ਅੱਜ ਬੁਢਲਾਡਾ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਚੋਣ ਰੈਲੀ ਰੱਖੀ ਗਈ ਸੀ ਜਿਸ ਦਾ ਪਤਾ ਲੱਗਣ ਤੇ ਕਿਸਾਨ ਜਥੇਬੰਦੀਆਂ ਵੱਲੋਂ ਇਸ ਦਾ ਜਬਰਦਸਤ ਵਿਰੋਧ ਕੀਤਾ ਗਿਆ ।
ਕਿਸਾਨ ਜਥੇਬੰਦੀਆਂ ਨੇ ਝੰਡੇ ਅਤੇ ਕਾਲੇ ਝੰਡੇ ਲੈ ਕੇ ਸਿਰ ਤੇ ਕਾਲੀਆ ਪੱਟੀਆਂ ਬੰਨ ਕੇ ਸ਼ਹਿਰ ਵਿੱਚ ਨਿਕਲ ਪਏ ਅਤੇ ਮੁਜ਼ਾਹਰਾ ਕਰਦਿਆਂ ਰਾਮ ਲੀਲਾ ਮੈਦਾਨ ਦੇ ਨਜਦੀਕ ਕੀਤੇ ਬੈਰੀਕੇਟ ਕੋਲ ਭਾਰੀ ਰੈਲੀ ਕੀਤੀ ਗਈ ।
ਇਸ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ ਆਗੂਆਂ ਸੰਬੋਧਨ ਕੀਤਾ ਕੁਲਦੀਪ ਸਿੰਘ ਚੱਕ ਭਾਈ ਕੇ ,ਕੁਲਵੰਤ ਸਿੰਘ ਕਿਸ਼ਨਗੜ,ਬੋਗ ਸਿੰਘ ਮਾਨਸਾ ,ਅਮਰੀਕ ਸਿੰਘ ਫਫੜੇ,ਸੁਰਜੀਤ ਸਿੰਘ ਬੋੜਾਵਾਲ ,ਦਿਲਬਾਗ ਸਿੰਘ ਕਲੀਪੁਰ, ਰਾਮ ਫਲ ਚੱਕ ਅਲੀ ਸੇਰ, ਲੱਛਮਣ ਸਿੰਘ ਚੱਕ ਅਲੀ ਸੇਰ ,ਨਿਰਮਲ ਸਿੰਘ ਝੰਡੂਕੇ ,ਸੁਰਜੀਤ ਸਿੰਘ ਬੀਕੇਯੂ ਮਾਲਵਾ , ਆਦਿ ਆਗੂਆਂ ਨੇ ਕਿਹਾ ਕਿ ਭਾਜਪਾ ਨੇ ਦੇਸ ਵੇਚੂ ਨੀਤੀਆਂ ਅਪਣਾ ਕੇ ਦੇਸ਼ ਨੂੰ ਸਾਮਰਾਜੀ ਕੰਪਨੀਆਂ ਕੋਲ ਗਹਿਣੇ ਪਾ ਦਿੱਤਾ ਹੈ ।
ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦਾ ਸੰਘਰਸ਼ ਕਰਨ ਦਾ ਹੱਕ ਕੁਚਲ ਦਿੱਤਾ ਹੈ।
ਮਨਮਰਜ਼ੀ ਵਿੱਚ ਕਿਸਾਨਾਂ ਦਾ ਦਾਖਲਾ ਬੰਦ ਕਰ ਰੱਖਿਆ ਹੈ।ਅਤੇ ਹਰ ਵਿਰੋਧੀ ਆਵਾਜ਼ ਨੂੰ ਡੰਡੇ ਦੇ ਜ਼ੋਰ ਤੇ ਦਬਾ ਰਹੀ ਹੈ ।
ਲਖਮੀਰ ਪੂਰ ਕਾਂਡ ਦੇ ਦੋਸ਼ੀ ਮੰਤਰੀ ਅਜੇ ਮਿਸ਼ਰਾ ਟੈਣੀ ਨੂੰ ਦੁਬਾਰਾ ਫੇਰ ਉਸੇ ਲੋਕ ਸਭਾ ਹਲਕੇ ਤੋਂ ਟਿਕਟ ਦੇ ਕੇ ਨਿਵਾਜਿਆ ਹੈ।
ਚੋਣਾਂ ਵਿੱਚ ਇਸ ਨੂੰ ਲੋਕ ਸਜਾ ਦੇਣਗੇ ਪਿੰਡਾਂ ਸ਼ਹਿਰਾਂ ਵਿੱਚ ਭਾਜਪਾ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ ਬੁਲਾਰਿਆਂ ਨੇ ਆਮ ਆਦਮੀ ਪਾਰਟੀ ਨੂੰ ਵੀ ਬੀਜਪੀ ਦੀ ਬੀ ਟੀਮ ਕਿਹਾ ਅੰਤ ਵਿੱਚ ਭਾਰੀ ਨਾਅਰੇਬਾਜੀ ਕਰਕੇ ਰੋਸ ਪ੍ਰਗਟ ਕੀਤਾ ਗਿਆ ਅਤੇ ਐਲਾਨ ਕੀਤਾ ਕਿ ਭਾਜਪਾ ਦਾ ਵਿਰੋਧ ਜਾਰੀ ਰਹੇਗਾ।
Posted By SonyGoyal