ਬੁਢਲਾਡਾ 26 ਫਰਵਰੀ  ( ਜਗਤਾਰ ਸਿੰਘ )

WTO ਦਾ ਪੁਤਲਾ ਫੂਕਿਆ ਗਿਆ- ਦਿਲਬਾਗ ਸਿੰਘ ਕਲੀਪੁਰ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਬਢਲਾਡਾ ਤਹਿਸੀਲ ਦੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਸੈਂਕੜੇ ਟਰੈਕਟਰਾਂ ਨਾਲ ਬਢਲਾਡਾ ਵਿਖੇ ਭੀਖੀ ਰਤੀਆ ਨੈਸ਼ਨਲ ਹਾਈਵੇ ਤੇ ਰੈਲੀ ਕੀਤੀ ਤੇ ਹਾਈਵੇ ਤੇ ਟਰੈਕਟਰ ਖੜੇ ਕਰਕੇ ਭਾਰੀ ਰੋਸ ਜਾਹਰ ਕੀਤਾ ਗਿਆ ਅਤੇ WTO ਦਾ ਪੁਤਲਾ ਫੂਕਿਆ ਗਿਆ ।

ਇਸ ਸਮੇਂ ਕਿਸਾਨਾ ਨੂੰ ਵਿਰੋਧ ਕਰਦੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਟਰੈਕਟਰ ਦਾ ਸੜਕਾਂ ਤੇ ਚੱਲਣਾ ਬੰਦ ਕਰਕੇ ਕਿਸਾਨੀ ਅੰਦੋਲਨ ਨੂੰ ਤਾਰੋ ਪੀਟ ਕਰਨਾ ਚਾਹੁੰਦੀ ਹੈ ਇਸ ਕਾਰਨ ਹੀ ਟਰੈਕਟਰ ਸੜਕਾਂ ਤੇ ਖੜੇ ਕੀਤੇ ਗਏ ਹਨ ।

ਜਥੇਬੰਦੀਆਂ ਇਹ ਦੇਸ਼ ਪੱਧਰਾ ਐਕਸ਼ਨ ਹੈ ਜੇ ਸਰਕਾਰ ਹਾਈਵੇ ਤੇ ਕਿਲ ਗੱਡ ਕੇ ਕੰਧਾਂ ਕੱਢ ਕੇ ਬੰਦ ਕਰ ਸਕਦੀ ਹੈ ਤਾਂ ਕਿਸਾਨ ਸੜਕਾਂ ਤੇ ਟਰੈਕਟਰ ਦੀ ਚਲਾ ਸਕਦੇ ਹਨ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਕਿਸਾਨਾਂ ਤੇ ਜਬਰ ਕਰਨਾ ਬੰਦ ਨਾ ਕੀਤਾ ਤਾਂ ਸਖਤ ਐਕਸ਼ਨ ਕੀਤੇ ਜਾਣਗੇ ।

ਕਿਸਾਨ ਸ਼ਹੀਦ ਸ਼ੁਭਕਰਨ ਸਿੰਘ ਨੂੰ ਕਤਲ ਕਰਨ ਲਈ ਹਰਿਆਣੇ ਦੇ ਮੁੱਖ ਮੰਤਰੀ ਅਤੇ ਗ੍ਰਿਹ ਮੰਤਰੀ ਖਿਲਾਫ ਧਾਰਾ 302 ਅਧੀਨ ਪਰਚਾ ਦਰਜ ਕੀਤਾ ਜਾਵੇ।

ਸੰਬੋਧਨ ਕਰਨ ਵਾਲਿਆਂ ਆਗੂਆਂ ਵਿੱਚ ਹਰਮੀਤ ਸਿੰਘ ਬੋੜਾਵਾਲ ,ਭੁਪਿੰਦਰ ਸਿੰਘ ਗੁਰਨੇ ,ਕੁਲਵੰਤ ਸਿੰਘ ਕਿਸਨਗੜ, ਅਮਰੀਕ ਸਿੰਘ ਫਫੜੇ,ਦਿਲਬਾਗ ਸਿੰਘ ਕਲੀਪੁਰ, ਦਰਸਨ ਸਿੰਘ ਗੁਰਨੇ ,ਮੇਲਾ ਸਿੰਘ ਦਿਆਲਪੁਰਾ, ਆਦਿ ਆਗੂਆਂ ਨੇ ਸੰਬੋਧਨ ਕੀਤਾ ਇਸ ਸਮੇਂ ਪਰਸ਼ੋਤਮ ਸਿੰਘ ਗਿੱਲ ,ਜਗਜੀਵਨ ਸਿੰਘ ਹਸਨਪੁਰ ,ਸਤਪਾਲ ਸਿੰਘ ਬਰੇ ,ਆਦਿ ਆਗੂ ਵੀ ਹਾਜਰ ਸਨ ।

Posted By SonyGoyal

Leave a Reply

Your email address will not be published. Required fields are marked *