ਬਰਨਾਲਾ 14 ਮਈ (ਸੋਨੀ ਗੋਇਲ,)
ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਆਪਣੀਆਂ ਮੁੱਲਵਾਨ ਕਾਰਗੁਜ਼ਾਰੀਆਂ ਨਾਲ਼ ਮੋਹਰੀ ਸੰਸਥਾਵਾਂ ਵਿੱਚ ਗਿਣਿਆ ਜਾਂਦਾ ਹੈ।
ਇਸ ਮੌਕੇ ਸਕੂਲ ਮੁਖੀ ਜਸਵੀਰ ਸਿੰਘ ‘ਸ਼ਾਇਰ’ ਦੀ ਅਗਵਾਈ ਹੇਠ ਸਕੂਲ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ।
ਜਿਸ ਤਹਿਤ ਸਕੂਲ ਦੀਆਂ ਕੰਧਾਂ ਨੂੰ ਕਲਾਤਮਿਕ ਛੋਹਾਂ ਦਿੱਤੀਆਂ ਜਾ ਰਹੀਆਂ ਹਨ।
ਇਸੇ ਲੜੀ ਵਿੱਚ ਕੜੀ ਜੋੜਦਿਆਂ ਪਿੰਡ ਨਿਵਾਸੀ ਸੋਨੂੰ ਭੋਡੀਪੁਰ ਵੱਲੋਂ ਆਪਣੇ ਸਹਿਯੋਗੀ ਚਿਤਰਕਾਰ/ਪੇਂਟਰ ਨਿਰਮਲ ਸਿੰਘ ਮਾਲੜੀ ਨਾਲ਼ ਮਿਲ਼ ਕੇ ਸਰਕਾਰੀ ਸਕੂਲ, ਭੋਡੀਪੁਰ ਵਿਖੇ ਨਿਸ਼ਕਾਮ ਕੰਧ ਪੇਂਟਿੰਗ ਦੀ ਸੇਵਾ ਕੀਤੀ ਗਈ।
ਉਨ੍ਹਾਂ ਇਹ ਵੀ ਕਿਹਾ ਕਿ ਆਉਂਦੇ ਸਮੇਂ ਵਿੱਚ ਵੀ, ਬਣਦੀ ਭੂਮਿਕਾ ਨਿਭਾਉਂਦੇ ਰਹਿਣਗੇ।
ਇਸੇ ਤਰ੍ਹਾਂ ਆਪਣੇ ਦਿਲ ਦੀ ਗੱਲ ਸਾਂਝੀ ਕਰਦਿਆਂ ਕਿਹਾ ਕਿ ਮੈਂ, ਸਕੂਲ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਹੁਰਾਂ ਦੀ ਵੱਡੀ ਤਸਵੀਰ ਬਣਾਉਣ ਦਾ ਇਛੁੱਕ ਹਾਂ ਜੋ ਕਿ ਸਮਾਂ ਮਿਲਦੇ ਹੀ ਜ਼ਰੂਰ ਬਣਾਵਾਂਗਾ।
ਆਖ਼ਰ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਦੇ ਮੁਖੀ ਜਸਵੀਰ ਸਿੰਘ ‘ਸ਼ਾਇਰ’ ਹੁਰਾਂ ਸੋਨੂੰ ਭੋਡੀਪੁਰ, ਨਿਰਮਲ ਸਿੰਘ ਮਾਲੜੀ ਤੋਂ ਇਲਾਵਾ ਵੀ ਸਕੂਲ ਨੂੰ ਸੁੰਦਰ ਬਣਾਉਣ ਵਿੱਚ ਸਹਾਇਤਾ ਕਰਨ ਵਾਲ਼ੇ ਸਾਰੇ ਹੀ ਨੇਕ ਇਨਸਾਨਾਂ ਜਿਵੇਂ ਸਮਾਜ ਸੇਵੀ ਪਰਮਜੀਤ ਸਿੰਘ ਭੋਡੀਪੁਰ, ਆਸ਼ਾ ਵਰਕਰ ਜਸਵੀਰ ਕੌਰ ਭੋਡੀਪੁਰ, ਰਣਜੀਤ ਕੌਰ ਬਾੜਾ ਸਿੱਧਪੁਰ ਅਤੇ ਜੋਬਨਪ੍ਰੀਤ ਸਿੰਘ ਆਦਿ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਇਸ ਮੌਕੇ ਮੈਡਮ ਅਮਨਦੀਪ ਕੌਰ ਈ.ਟੀ.ਟੀ., ਆਂਗਣਵਾੜੀ ਵਰਕਰ ਹਰਜੀਤ ਕੌਰ ਭੋਡੀਪੁਰ ਅਤੇ ਪਵਨਪ੍ਰੀਤ ਕੌਰ ਮੂਸੇਵਾਲ, ਬੀਬੀ ਬਲਵਿੰਦਰ ਕੌਰ, ਬੀਬੀ ਮਹਿੰਦਰ ਕੌਰ, ਬੀਬੀ ਦਰਸ਼ਨਾਂ, ਬੀਬੀ ਸਰਬਜੀਤ ਕੌਰ ਤੋਂ ਇਲਾਵਾ ਸਮੂਹ ਵਿਦਿਆਰਥੀ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।
Posted By SonyGoyal